

ਚੰਡੀਗੜ੍ਹ 04,ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼): ਪਹਾੜੀ ਇਲਾਕੇ ਵਿੱਚ ਬਰਫ਼ਬਾਰੀ ਦਾ ਸੀਜ਼ਨ ਹੈ।ਜਿਸਦੇ ਚਲਦੇ ਮੌਸਮ ਵਿਭਾਗ ਨੇ ਹਿਮਾਚਲ ‘ਚ ਭਾਰੀ ਤੋਂ ਬਹੁਤ ਭਾਰੀ ਬਰਫ਼ਬਾਰੀ ਦੀ ਸੰਭਾਵਨਾ ਦੱਸੀ ਹੈ।ਮੌਸਮ ਵਿਭਾਗ ਦੇ ਅਨੁਸਾਰ, 4 ਜਨਵਰੀ ਨੂੰ ਜੰਮੂ-ਕਸ਼ਮੀਰ ਅਤੇ ਲੱਦਾਖ ‘ਚ ਭਾਰੀ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ, ਜਦੋਂ ਕਿ 5 ਜਨਵਰੀ ਨੂੰ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਭਾਰੀ ਬਾਰਿਸ਼/ਬਰਫ਼ਬਾਰੀ ਦੀ ਸੰਭਾਵਨਾ ਹੈ।
ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਵੀ ਬੁੱਧਵਾਰ ਨੂੰ ਭਾਰੀ ਮੀਂਹ ਦੀ ਸੰਭਾਵਨਾ ਹੈ।ਜਦਕਿ ਦਿੱਲੀ, ਉੱਤਰੀ ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼ ਅਤੇ ਪੱਛਮੀ ਮੱਧ ਪ੍ਰਦੇਸ਼ ਵਿੱਚ 4 ਤੋਂ 6 ਜਨਵਰੀ ਤੱਕ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਸ਼ਿਮਲਾ ਲਈ ਐਡਵਾਈਜ਼ਰੀ ਜਾਰੀ
ਸੋਮਵਾਰ ਨੂੰ ਸ਼ਿਮਲਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਤੇਜ਼ ਰਫ਼ਤਾਰ ਵਾਲੀਆਂ ਬਰਫ਼ੀਲੀਆਂ ਹਵਾਵਾਂ ਚੱਲੀਆਂ ਅਤੇ ਅੰਸ਼ਕ ਤੌਰ ‘ਤੇ ਬੱਦਲਾਂ ਵਾਲੇ ਅਸਮਾਨ ਹੇਠ ਸੂਰਜ ਚਮਕਣ ਦੇ ਬਾਵਜੂਦ ਕਾਂਬਾ ਛਿੜਿਆ।
ਮੌਸਮ ਵਿਭਾਗ ਨੇ 4 ਜਨਵਰੀ ਨੂੰ ਮੈਦਾਨੀ, ਨੀਵੀਆਂ ਅਤੇ ਮੱਧ ਪਹਾੜੀਆਂ ‘ਤੇ ਗਰਜਾਂ, ਬਿਜਲੀ ਅਤੇ ਗੜੇਮਾਰੀ ਅਤੇ 5 ਜਨਵਰੀ ਨੂੰ ਮੱਧ ਅਤੇ ਉੱਚੀਆਂ ਪਹਾੜੀਆਂ ‘ਤੇ ਗਰਜਾਂ-ਤੂਫ਼ਾਨ ਅਤੇ ਭਾਰੀ ਮੀਂਹ ਜਾਂ ਬਰਫ਼ਬਾਰੀ ਦੀ ਪੀਲੀ ਚੇਤਾਵਨੀ (Yellow Alert) ਜਾਰੀ ਕੀਤਾ ਹੈ।
ਮੌਸਮ ਵਿਭਾਗ ਵੱਲੋਂ ਜਾਰੀ ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ 3 ਜਨਵਰੀ ਤੋਂ ਇੱਕ ਤੀਬਰ ਪੱਛਮੀ ਗੜਬੜੀ ਦੇ ਪ੍ਰਭਾਵ ਅਧੀਨ, 4 ਜਨਵਰੀ ਨੂੰ ਮੈਦਾਨੀ, ਨੀਵੀਆਂ ਅਤੇ ਮੱਧ ਪਹਾੜੀਆਂ ਵਿੱਚ ਗਰਜਾਂ, ਬਿਜਲੀ ਅਤੇ ਗੜੇਮਾਰੀ ਹੋ ਸਕਦੀ ਹੈ ਅਤੇ ਮੈਦਾਨੀ ਅਤੇ ਨੀਵੀਆਂ ਪਹਾੜੀਆਂ ਵਿੱਚ ਗਰਜਾਂ ਅਤੇ ਬਿਜਲੀ ਡਿੱਗਣ, ਮੱਧ ਉੱਚੀਆਂ ਪਹਾੜੀਆਂ ਵਿੱਚ 5 ਜਨਵਰੀ ਨੂੰ ਭਾਰੀ ਮੀਂਹ ਜਾਂ ਬਰਫ਼ਬਾਰੀ ਦੀ ਸੰਭਾਵਨਾ ਹੈ। ਇਸ ਲਈ, ਜ਼ਰੂਰੀ ਸੇਵਾਵਾਂ ਵਿੱਚ ਵਿਘਨ, ਘੱਟ ਦ੍ਰਿਸ਼ਟੀ ਦੀਆਂ ਸਥਿਤੀਆਂ ਅਤੇ ਜ਼ਮੀਨ ਖਿਸਕਣ ਦੀ ਸੰਭਾਵਨਾ।























