*ਪੰਜਾਬ ‘ਚ ਕੋਰੋਨਾ ਦਾ ਮੁੜ ਜ਼ੋਰ, 2427 ਨਵੇਂ ਕੇਸ, 5 ਮੌਤਾਂ*

0
69

ਚੰਡੀਗੜ੍ਹ 07,ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜਾਬ ਵਿੱਚ ਅੱਜ 2427 ਮਰੀਜ਼ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ।ਜਦਕਿ 5 ਲੋਕਾਂ ਦੀ ਮੌਤ ਹੋਈ ਹੈ।ਬਰਨਾਲਾ-1, ਗੁਰਦਾਸਪੁਰ-1, ਲੁਧਿਆਣਾ-1, ਪਟਿਆਲਾ-1 ਅਤੇ ਐਸ.ਏ.ਐਸ ਨਗਰ-1 ਦੀ ਮੌਤ ਹੋਈ ਹੈ।4 ਮਰੀਜ਼ ਵੈਨਟੀਲੇਟਰ ‘ਤੇ ਹਨ।

ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ, ਪਟਿਆਲਾ 687, ਐਸਏਐਸ ਨਗਰ 364, ਜਲੰਧਰ 294, ਲੁਧਿਆਣਾ 292, ਪਠਾਨਕੋਟ 187, ਅੰਮ੍ਰਿਤਸਰ 131 ਅਤੇ ਹੁਸ਼ਿਆਰਪੁਰ 116 ਨਵੇਂ ਕੋਰੋਨਾ ਕੇਸ ਆਏ ਹਨ।

ਇਸ ਤੋਂ ਇਲਾਵਾ  ਫਤਿਹਗੜ੍ਹ ਸਾਹਿਬ 78, ਗੁਰਦਾਸਪੁਰ 71, ਬਠਿੰਡਾ 45, ਮੋਗਾ 22, ਰੋਪੜ 22, ਕਪੂਰਥਲਾ 20, ਫਿਰੋਜ਼ਪੁਰ 18, ਤਰਨਤਾਰਨ 18, ਐਸਬੀਐਸ ਨਗਰ 15, ਫਰੀਦਕੋਟ 13, ਸੰਗਰੂਰ 13 ਅਤੇ ਬਰਨਾਲਾ 10 ਨਵੇਂ ਕੇਸ ਆਏ ਹਨ।

ਇਸ ਦੇ ਨਾਲ ਹੀ ਫਾਜ਼ਿਲਕਾ 9 ਅਤੇ ਮਾਨਸਾ 2 ਨਵੇਂ ਕੋਰੋਨਾ ਕੇਸ ਦੇਖਣ ਨੂੰ ਮਿਲੇ।ਪੰਜਾਬ ‘ਚ ਅੱਜ ਪੌਜ਼ੇਟਿਵਿਟੀ ਰੇਟ 10.20% ਰਿਹਾ।ਰਾਹਤ ਵਾਲੀ ਗੱਲ ਇਹ ਹੈ ਕਿ ਪੰਜਾਬ ਵਿੱਚ ਅੱਜ 121 ਮਰੀਜ਼ ਸਿਹਤਯਾਬ ਵੀ ਹੋਏ ਹਨ।

LEAVE A REPLY

Please enter your comment!
Please enter your name here