*ਪੰਜਾਬ ‘ਚ ਇੰਸਪੈਕਟਰ ਨੇ ਖੁਦ ਨੂੰ ਮਾਰੀ ਗੋਲੀ, ਸਾਹਮਣੇ ਆਈ ਵਜ੍ਹਾ, ਪਰਿਵਾਰ ‘ਚ ਮੱਚਿਆ ਹੜਕੰਪ*

0
112

Bathinda News  (ਸਾਰਾ ਯਹਾਂ): ਬਠਿੰਡਾ ਦੇ ਰਿੰਗ ਰੋਡ ਨੇੜੇ ਪੈਂਦੇ ਪੈਰਿਸ ਸਿਟੀ ਕਾਲੋਨੀ ਨੇੜੇ ਇੱਕ ਨੌਜਵਾਨ ਨੇ ਆਪਣੇ ਲਾਇਸੈਂਸੀ ਪਿਸਤੌਲ ਨਾਲ ਖ਼ੁਦ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ।

ਮ੍ਰਿਤਕ ਦੀ ਪਛਾਣ ਦਲਵੀਰ ਸਿੰਘ ਵਜੋਂ ਹੋਈ ਹੈ, ਜੋ ਵਿਰਾਟ ਗਰੀਨ ਕਾਲੋਨੀ ਦਾ ਰਹਿਣ ਵਾਲਾ ਸੀ ਅਤੇ ਸਹਿਕਾਰੀ ਸਭਾ ‘ਚ ਇੰਸਪੈਕਟਰ ਵਜੋਂ ਤਾਇਨਾਤ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਕੈਨਾਲ ਪੁਲਿਸ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਕਾਰ ‘ਚੋਂ ਮਿਲੀ ਲਾਸ਼ ਨੂੰ ਕਬਜ਼ੇ ‘ਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਘਟਨਾ ਵਾਲੀ ਜਗ੍ਹਾ ਤੋਂ ਇੱਕ ਖ਼ੁਦਕੁਸ਼ੀ ਨੋਟ ਵੀ ਮਿਲਿਆ ਹੈ, ਜਿਸ ‘ਚ ਮ੍ਰਿਤਕ ਨੇ ਆਪਣੀ ਖ਼ੁਦਕੁਸ਼ੀ ਦਾ ਕਾਰਨ ਮਾਨਸਿਕ ਬਿਮਾਰੀ ਦੱਸਿਆ ਹੈ। ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਦੱਸਿਆ ਕਿ ਦਲਵੀਰ ਸਿੰਘ ਪਿਛਲੇ 10 ਸਾਲਾਂ ਤੋਂ ਮਾਨਸਿਕ ਬਿਮਾਰੀ ਤੋਂ ਪੀੜਤ ਸੀ ਅਤੇ ਉਸ ਦਾ ਇਲਾਜ ਚੱਲ ਰਿਹਾ ਸੀ। ਅੱਜ ਉਸ ਨੇ ਆਹ ਖੌਫਨਾਕ ਕਦਮ ਚੁੱਕ ਲਿਆ ਹੈ।

LEAVE A REPLY

Please enter your comment!
Please enter your name here