

ਮਾਨਸਾ 17 ਮਈ ((ਸਾਰਾ ਯਹਾ,)BPS):ਪੰਜਾਬ ਕਾਨਵੈਂਟ ਸਕੂਲ ਝੁਨੀਰ ਦੇ ਵਿਦਿਆਰਥੀਆਂ ਨੇ ਪੰਜਾਬ ਸਟੇਟ ਪੈਨਮਿਕ ਸਾਲਟ ਕੈੰਪ ਤੇ ਟਰਾਇਲ ਮੁਕਾਬਲਿਆ ਵਿੱਚੋਂ ਪੁਜ਼ੀਸ਼ਨਾਂ ਹਾਸਲ ਕਰਕੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਸਕੂਲ ਦੇ ਡੀ ਪੀ ਅਧਿਆਪਕ ਗੁਰਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਸਟੇਟ ਪੈਨਮਿਕ ਸਲਾਟ ਗੇਮ ਦੇ ਕੈਂਪ ਅਤੇ ਟਰਾਇਲ ਦੇ ਸਬ ਜੂਨੀਅਰ ਦੇ ਫਸਵੇਂ ਮੁਕਾਬਲਿਆਂ ਵਿੱਚੋਂ ਸਕੂਲ ਦੇ ਵਿਦਿਆਰਥੀਆਂ ਨੇ ਅੱਠ ਪੁਜ਼ੁੀਸ਼ਨਾਂ ਹਾਸਲ ਕੀਤੀਆਂ। ਜਿਸ ਵਿਚੋ ਦੋ ਪਹਿਲੀਆਂ ਤੇ ਛੇ ਦੂਸਰੀਆਂ ਪੁਜ਼ੀਸ਼ਨਾਂ ਹਾਸਲ ਕਰਕੇ ਸਕੂਲ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ। ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਕੂਲ ਦੀ ਪ੍ਰਿੰਸੀਪਲ ਪਲਵੀ ਅਰੋੜਾ ਨੇ ਟਰਾਫ਼ੀਆ ਤੇ ਸਰਟੀਫਿਕੇਟ ਦੇਕੇ ਸਨਮਾਨਿਤ ਕਰਦਿਆਂ ਕਿਹਾ ਕਿ ਇਹ ਵਿਦਿਆਰਥੀਆਂ ਤੇ ਕੋਚ ਸਾਹਿਬਾਨਾਂ ਦੀ ਸਖਤ ਮਿਹਨਤ ਦਾ ਨਤੀਜਾ ਹੈ। ਇਸ ਮੌਕੇ ਸੁਮਨ ਅਰੋੜਾ, ਨੀਲਮ ਰਾਣੀ, ਵਿਆਪਕ ਸਿੰਘ, ਸਮੂਹ ਸਟਾਫ ਅਤੇ ਵਿਦਿਆਰਥੀ ਆਦਿ ਹਾਜ਼ਰ ਸਨ।























