

(ਸਾਰਾ ਯਹਾਂ/ਮੁੱਖ ਸੰਪਾਦਕ): ਪੰਜਾਬੀ ਯੂਨੀਵਰਸਿਟੀ ਬਾਬਾ ਜੋਗੀਪੀਰ ਨੇਬਰਹੁੱਡ ਕੈਂਪਸ, ਰੱਲਾ ਵਿੱਚ ਸੇਵਾ ਨਿਭਾ ਰਹੇ ਮਾਲੀ ਸ੍ਰੀ ਮਨਪ੍ਰੀਤ ਸਿੰਘ ਨੇ ਆਪਣੇ ਜਨਮਦਿਨ ਦੇ ਮੌਕੇ ’ਤੇ ਕੈਂਪਸ ਪ੍ਰਤੀ ਆਪਣੀ ਲਗਨ ਅਤੇ ਸਮਰਪਣ ਦਾ ਸੁੰਦਰ ਉਦਾਹਰਨ ਪੇਸ਼ ਕਰਦਿਆਂ ਕੈਂਪਸ ਨੂੰ ਇੱਕ ਸੀਲਿੰਗ ਫੈਨ ਭੇਟ ਕੀਤਾ। ਇਸ ਮੌਕੇ ਕੈਂਪਸ ਦੇ ਮੁਖੀ ਡਾ. ਭੀਮ ਸੈਨ ਸਿੰਗਲਾ ਜੀ ਨੇ ਸ੍ਰੀ ਮਨਪ੍ਰੀਤ ਸਿੰਘ ਦੀ ਇਸ ਸਰਾਹਣਯੋਗ ਭਾਵਨਾ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸੰਸਥਾ ਦੀ ਤਰੱਕੀ ਅਤੇ ਸੁਧਾਰ ਵਿੱਚ ਹਰ ਕਰਮਚਾਰੀ ਦੀ ਭੂਮਿਕਾ ਮਹੱਤਵਪੂਰਨ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਮਨਪ੍ਰੀਤ ਸਿੰਘ ਵੱਲੋਂ ਆਪਣੇ ਜਨਮਦਿਨ ਨੂੰ ਇਸ ਤਰ੍ਹਾਂ ਸਮਾਜਿਕ ਸੇਵਾ ਨਾਲ ਜੋੜਨਾ ਬਹੁਤ ਹੀ ਪ੍ਰੇਰਣਾਦਾਇਕ ਕਦਮ ਹੈ, ਜੋ ਹੋਰਾਂ ਲਈ ਵੀ ਇੱਕ ਚੰਗੀ ਮਿਸਾਲ ਹੈ। ਡਾ. ਸਿੰਗਲਾ ਨੇ ਕਿਹਾ ਕਿ ਕੈਂਪਸ ਦੇ ਕਰਮਚਾਰੀ ਅਤੇ ਅਧਿਆਪਕ ਇਸੇ ਤਰ੍ਹਾਂ ਮਿਲਜੁਲ ਕੇ ਕੰਮ ਕਰਨਗੇ ਤਾਂ ਸੰਸਥਾ ਹੋਰ ਵੀ ਤਰੱਕੀ ਕਰੇਗੀ।
ਕੈਂਪਸ ਦੇ ਯੂਥ ਕੋਆਰਡੀਨੇਟਰ ਪ੍ਰੋ. ਹਸਨ ਸਰਦਾਰ ਨੇ ਵੀ ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸ੍ਰੀ ਮਨਪ੍ਰੀਤ ਸਿੰਘ ਦਾ ਇਹ ਉਪਰਾਲਾ ਨਿਸ਼ਚਿਤ ਤੌਰ ’ਤੇ ਵਿਦਿਆਰਥੀਆਂ ਅਤੇ ਸਟਾਫ਼ ਲਈ ਪ੍ਰੇਰਣਾ ਦਾ ਸਰੋਤ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਈ ਵਿਅਕਤੀ ਆਪਣੇ ਖੁਸ਼ੀ ਦੇ ਮੌਕੇ ਨੂੰ ਸਮਾਜ ਅਤੇ ਸੰਸਥਾ ਨਾਲ ਸਾਂਝਾ ਕਰਦਾ ਹੈ ਤਾਂ ਉਹ ਸੱਚਮੁੱਚ ਕਾਬਿਲ-ਏ-ਤਾਰੀਫ਼ ਹੁੰਦਾ ਹੈ। ਪ੍ਰੋ. ਸਰਦਾਰ ਨੇ ਕਿਹਾ ਕਿ ਡਾ. ਭੀਮ ਸੈਨ ਸਿੰਗਲਾ ਜੀ ਦੀ ਸਰਗਰਮ ਅਗਵਾਈ ਹੇਠ ਕੈਂਪਸ ਵਿੱਚ ਸਾਂਝੀ ਭਾਵਨਾ ਅਤੇ ਸੇਵਾ ਦੀ ਸੋਚ ਨੂੰ ਲਗਾਤਾਰ ਉਤਸ਼ਾਹ ਮਿਲ ਰਿਹਾ ਹੈ।
ਇਸ ਮੌਕੇ ਦਫ਼ਤਰ ਦੀ ਸੀਨੀਅਰ ਸਹਾਹਿਕ ਸ੍ਰੀਮਤੀ ਸੁਖਪਾਲ ਕੌਰ ਅਤੇ ਜੂਨੀਅਰ ਟੈਕਨੀਕਲ ਅਸਿਸਟੈਂਟ ਸ੍ਰੀ ਗੁਰਮੇਲ ਸਿੰਘ ਵੀ ਮੌਜੂਦ ਸਨ। ਸਾਰੇ ਸਟਾਫ਼ ਮੈਂਬਰਾਂ ਨੇ ਸ੍ਰੀ ਮਨਪ੍ਰੀਤ ਸਿੰਘ ਦੇ ਇਸ ਕਾਬਿਲ-ਏ-ਤਾਰੀਫ਼ ਉਪਰਾਲੇ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ।























