ਪੰਚ ਸਰਪੰਚ ਮੁਫਤ ਕਾਨੂੰਨੀ ਸਹਾਇਤਾ ਦੇ ਅੰਬੈਸਡਰ ਬਣਨ

0
18
ਬੁਢਲਾਡਾ (ਸਾਰਾ ਯਹਾ,(ਬਲਜੀਤ ਸ਼ਰਮਾ) : ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮਾਨਸਾ ਨੇ ਜੂਡੀਸੀਅਲ ਕੋਰਟ ਕੰਪਲੈਕਸ, ਬੁਢਲਾਡਾ ਵਿੱਚ ਬਲਾਕ ਬੁਢਲਾਡਾ ਦੇ ਪੰਚਾਇਤ ਸੈਕਟਰੀ, ਸਰਪੰਚ ਅਤੇ ਪੰਚਾਂ ਨਾਲ ਮੀਟਿੰਗ ਕੀਤੀ ਜਿਸ ਨੂੰ ਸੰਬੋਧਨ ਕਰਦੇ ਹੋਏ ਸੀ.ਜੇ.ਐਮ.ੑਕਮੑਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਅਮਨਦੀਪ ਸਿੰਘ ਜੀ ਨੇ ਕਿਹਾ ਕਿ ਸਰਪੰਚ, ਪੰਚ ਭਾਰਤੀ ਲੋਕਤੰਤਰ ਦਾ ਬਹੁਤ ਮਜਬੂਤ ਅੰਗ ਹਨ ਜਿਹਨਾਂ ਦੀ ਲੋਕਾਂ ਨਾਲ ਨੇੜਲੇ ਪੱਧਰ ਤੇ ਸਾਂਝ ਹੁੰਦੀ ਹੈ ਇਸ ਲਈ ਉਹ ਮੁਫਤ ਕਾਨੂੰਨੀ ਸਹਾਇਤਾ ਦੇ ਅੰਬੈਸਡਰ ਬਣਕੇ ਕੰਮ ਕਰਨ। ਇਸ ਤੋ ਬਾਅਦ ਸਰਕਾਰੀ ਮਾਡਲ ਸਕੂਲ, ਦਾਤੇਵਾਸ ਵਿਖੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋ ਸੀ.ਜੇ.ਐਮ.ੑਕਮੑਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ੍ਰੀ ਅਮਨਦੀਪ ਸਿੰਘ ਸਾਮਿਲ ਹੋਏ। ਦੋਵਾ ਥਾਵਾ ਤੇ ਹਾਜਰ ਪਿੰਡਾਂ ਦੇ ਪੰਚਾਇਤ ਸਕੱਤਰਾ, ਸਰਪੰਚਾਂ, ਪੰਚਾਂ ਅਤੇ ਵਿਦਿਆਰਥੀਆ ਨੂੰ ਸਬੋਧੰਨ ਕਰਦਿਆ ਮੁੱਖ ਮਹਿਮਾਨ ਨੇ ਕਿਹਾ ਕਿ ਮੁਫਤ ਕਾਨੂੰਨੀ ਸਹਾਇਤਾ ਇੱਕ ਐਸੀ ਵਿਵਸਥਾ ਹੈ ਜੋ ਜਿਲ੍ਹੇ ਦੇ ਹਰ ਲੋੜਵੰਦ ਵਿਅਕਤੀ ਤੱਕ ਪਹੁੰਚਣੀ ਚਾਹੀਦੀ ਹੈ। ਇਸ ਮਕਸਦ ਲਈ ਵਿਦਿਆਰਥੀ ਵਰਗ ਅਤੇ ਪਿੰਡਾਂ ਦੇ ਜਾਗਰੂਕ ਲੋਕ ਮੋਹਰੀ ਭੂਮਿਕਾ ਨਿਭਾਅ ਸਕਦੇ ਹਨ। ਉਹਨਾਂ ਅਪੀਲ ਕੀਤੀ ਕੇ ਲੋਕ 14 ਸਤੰਬਰ ਨੂੰ ਸ੍ਰੀਮਤੀ ਮਨਦੀਪ ਪੰਨੂ ਜਿਲ੍ਹਾ ਅਤੇ ਸੈ਼ਸਨ ਜੱਜ, ਮਾਨਸਾ ਦੀ ਅਗਵਾਈ ਵਿੱਚ ਲੱਗ ਰਹੀ ਜਿਲ੍ਹਾ ਪੱਧਰੀ ਨੈਸ਼ਨਲ ਲੋਕ ਅਦਾਲਤ ਵਿੱਚ ਵੱਧ ਤੋ ਵੱਧ ਕੇਸ ਲਗਵਾ ਕੇ ਆਪਣੇ ਝਗੜਿਆ ਦਾ ਨਿਪਟਾਰਾ ਕਰਨ ਅਤੇ ਕਿਸੇ ਵੀ ਸਹਾਇਤਾ ਲਈ ਟੋਲ ਫਰੀ ਨੰ: 1968 ਰਾਹੀ ਗੱਲ ਕਰਨ। ਸੈਮੀਨਾਰਾਂ ਦੇ ਮੁੱਖ ਬੁਲਾਰੇ ਐਡਵੋਕੇਟ ਬਲਵੰਤ ਭਾਟੀਆ ਨੇ ਮੁਫਤ ਕਾਨੂੰਨੀ ਸਹਾਇਤਾ ਦੇ ਵੱਖੑ2 ਪਹਿਲੂਆ ਤੇ ਵਿਸਥਾਰ ਸਹਿਤ ਚਰਚਾ ਕਰਦਿਆਂ ਇਸ ਗੱਲ ਤੇ ਜੋਰ ਦਿੱਤਾ ਕਿ ਦੇਸ਼ ਵਿੱਚ ਵੱਡੀ ਗਿਣਤੀ ਥੁੜਾਂ ਮਾਰੇ ਅਤੇ ਗਰੀਬ ਲੋਕਾਂ ਦੀ ਹੈ। ਜੇਕਰ ਇਹਨਾਂ ਲੋਕਾਂ ਦੀ ਬਾਂਹ ਫੜ੍ਹ ਕੇ ਇਹਨਾਂ ਨੂੰ ਇਨਸਾਫ਼ ਦੇ ਦਰਵਾਜ਼ੇ ਤੱਕ ਪਹੁੰਚਾਇਆ ਜਾਵੇ ਤਾਂ ਹੀ ਮੁਫ਼ਤ ਕਾਨੂੰਨੀ ਸਹਾਇਤਾ ਦੇ ਵਿਸ਼ਾਲ ਟੀਚਿਆਂ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਨਰੋਏ ਸਮਾਜ ਦੀ ਸਿਰਜਣਾ ਕਰਨ ਲਈ ਇਹਨਾਂ ਟੀਚਿਆਂ ਦੀ ਪ੍ਰਾਪਤੀ ਅਤਿ ਜ਼ਰੂਰੀ ਹੈ। ਇਹਨਾਂ ਮੋਕਿਆ *ਤੇ ਚੇਅਰਮੈਨ, ਸਬ ਡੀਵੀਜਨਲ ਕਾਨੂੰਨੀ ਸੇਵਾਵਾਂ ਕਮੇਟੀ, ਬੁਢਲਾਡਾ ਸ੍ਰੀ ਅਜੇਪਾਲ ਸਿੰਘ, ਸੰਜੀਵ ਕੁਮਾਰ ਕਲਰਕ, ਗੁਰਵਿੰਦਰ ਸਿੰਘ ਪੀ.ਐਲ.ਵੀ., ਗੁਰਪ੍ਰੀਤ ਸਿੰਘ ਪ੍ਰਿੰਸੀਪਲ, ਅਮਰਜੀਤ ਕੋਰ ਆਦਿ ਹਾਜ਼ਰ ਸਨ। ਇਸ ਮੌਕੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋ ਇਸ ਦੀਆਂ ਸਕੀਮਾਂ ਦੀ ਜਾਣਕਾਰੀ ਨਾਲ ਸਬੰਧਤ ਪੈਜ਼ਫਲਿਟ ਮੁਫਤ ਵੰਡਿਆ ਗਿਆ।

LEAVE A REPLY

Please enter your comment!
Please enter your name here