-ਪ੍ਰੀਖਿਆ ਕੇਂਦਰਾਂ ਦੇ ਨਜ਼ਦੀਕ 100 ਮੀਟਰ ਦੇ ਘੇਰੇ ਅੰਦਰ ਪਾਬੰਦੀ ਦੇ ਹੁਕਮ

0
41

ਮਾਨਸਾ, 26 ਫਰਵਰੀ (ਸਾਰਾ ਯਹਾ,ਬਲਜੀਤ ਸ਼ਰਮਾ) : ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਗੁਰਪਾਲ ਸਿੰਘ ਚਹਿਲ ਨੇ ਫੋਜ਼ਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਸੀ.ਬੀ.ਐਸ.ਸੀ. (ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ) ਨਵੀਂ ਦਿੱਲੀ ਵੱਲੋਂ ਜ਼ਿਲ੍ਹਾ ਮਾਨਸਾ ਵਿੱਚ ਨਿਰਧਾਰਤ ਕੀਤੇ ਗਏ ਉਕਤ ਪ੍ਰੀਖਿਆ ਕੇਂਦਰਾਂ ਦੇ ਨਜ਼ਦੀਕ 100 ਮੀਟਰ ਦੇ ਘੇਰੇ ਅੰਦਰ ਕਿਸੇ ਵੀ ਵਿਅਕਤੀ ਜਾਂ ਵਿਅਕਤੀਆਂ ਵੱਲੋਂ ਨਕਲ ਕਰਵਾਉਣ ਦੇ ਮੰਤਵ ਲਈ ਖੜੇ ਹੋਣ, ਕਿਸੇ ਵੀ ਵਿਅਕਤੀ ਵੱਲੋਂ ਨਾਅਰੇ ਲਗਾਉਣ ਅਤੇ ਕਾਨੂੰਨ ਅਤੇ ਵਿਵਸਥਾ ਵਿੱਚ ਨੁਕਸੇ ਅਮਨ ਪੈਦਾ ਕਰਨ ਲਈ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ। ਹੁਕਮ ਵਿੱਚ ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ 30 ਮਾਰਚ ਤੱਕ ਦੱਸਵੀਂ ਅਤੇ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਸਵੇਰੇ 10 ਵਜੇ ਤੋਂ ਲੇ ਕੇ ਬਾਅਦ ਦੁਪਹਿਰ 1:30 ਵਜੇ ਤੱਕ ਵੱਖ-ਵੱਖ ਸਕੂਲਾਂ ਐਸ.ਡੀ.ਕੇ.ਐਲ. ਡੀ.ਏ.ਵੀ. ਸੈਨੇਟਰੀ ਪਬਲਿਕ ਸਕੂਲ ਮਾਨਸਾ, ਮੀਰਾ ਪਬਲਿਕ ਸਕੂਲ ਸਰਦੂਲੇਵਾਲਾ, ਗਰੀਨ ਲੈਂਡ ਡੇਅ ਬੋਰਡਿੰਗ ਪਬਲਿਕ ਸਕੂਲ ਬਰੇਟਾ, ਐਨ.ਆਰ.ਐਮ.ਐਚ.ਐਚ. ਕਾਨਵੈਂਟ ਸਕੂਲ ਬੁਢਲਾਡਾ, ਦ ਕੈਂਬ੍ਰਿਜ ਸਕੂਲ ਸਿਰਸਾ ਰੋਡ ਮਾਨਸਾ, ਐਸ.ਸੀ.ਐਸ. ਸਰਵਹਿੱਤਕਾਰੀ ਐਸ.ਐਸ. ਵਿੱਦਿਆ ਮੰਦਿਰ ਮਾਨਸਾ ਅਤੇ ਜਵਾਹਰ ਨਵੋਦਿਆ ਵਿਦਿਆਲਿਆ ਫਫੜੇ ਭਾਈਕੇ ਵਿਖੇ ਲਈਆਂ ਜਾ ਰਹੀਆਂ ਹਨ।  ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਚਹਿਲ ਨੇ ਕਿਹਾ ਕਿ ਉਕਤ ਪ੍ਰੀਖਿਆ ਵਿੱਚ ਅਣਊਚਿਤ ਸਾਧਨਾਂ ਦਾ ਪ੍ਰਯੋਗ ਹੋਣ, ਪ੍ਰੀਖਿਆ ਸੈਂਟਰਾਂ ਦੇ ਆਲੇ ਦੁਆਲੇ ਸ਼ਰਾਰਤੀ ਅਨਸਰਾਂ ਦੇ ਇੱਕਠੇ ਹੋਣ ਦਾ ਖਦਸਾ ਬਣਿਆ ਰਹਿੰਦਾ ਹੈ, ਜਿਸ ਨਾਲ ਉਨ੍ਹਾਂ ਵੱਲੋਂ ਪ੍ਰੀਖਿਆ ਕੇਂਦਰਾਂ ਵਿੱਚ ਪ੍ਰੀਖਿਆ ਦੀ ਪਵਿੱਤਰਤਾ ਅਤੇ ਅਨੁਸ਼ਾਸਨ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਉਪਰੋਕਤ ਹੁਕਮ 30 ਮਾਰਚ 2020 ਤੱਕ ਲਾਗੂ ਰਹੇਗਾ।

LEAVE A REPLY

Please enter your comment!
Please enter your name here