

ਮਾਨਸਾ 8 ਸਤੰਬਰ (ਬਪਸ): ਪਿਛਲੇ ਦਿਨੀ ਸਮਾਪਤ ਹੋਈਆਂ ਸੈਂਟਰ ਚਹਿਲਾਂਵਾਲਾ ਦੀਆਂ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਸੈਂਟਰ ਸਕੂਲ ਚਹਿਲਾਂਵਾਲਾ ਦੇ ਖਿਡਾਰੀਆਂ ਨੂੰ ਸਕੂਲ ਵਿੱਚ ਸਮੂਹ ਸਟਾਫ, ਮਾਪਿਆਂ ਅਤੇ ਸਕੂਲ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ । ਗੁਰਵਿੰਦਰ ਸਿੰਘ ਬਹਿਣੀਵਾਲ ਨੇ ਦੱਸਿਆ ਕਿ ਇਹਨਾਂ ਖੇਡਾਂ ਵਿੱਚ ਸਕੂਲ ਦੇ ਖਿਡਾਰੀਆਂ ਨੇ ਕੁਸ਼ਤੀ, ਫੁੱਟਬਾਲ, ਲੰਬੀ ਛਾਲ, ਸਰਕਲ ਕਬੱਡੀ, ਸ਼ਾਟ ਪੁੱਟ, ਦੌੜਾਂ, ਰੋਪ ਸਕਿਪਿੰਗ ਵਿੱਚ ਅਾਪਣੇ ਜੌਹਰ ਵਿਖਾਏ । ਇੰਚਾਰਜ ਸੀ ਐਚ ਟੀ ਜਗਵੰਤ ਸਿੰਘ ਧਾਲੀਵਾਲ ਨੇ ਕਿਹਾ ਕਿ ਪ੍ਰਾਇਮਰੀ ਸਕੂਲ ਚਹਿਲਾਂਵਾਲਾ ਦੇ ਬੱਚਿਆਂ ਨੇ ਇਹਨਾਂ ਖੇਡਾਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਕਰਕੇ ਸਕੂਲ਼ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ । ਸਮਾਜ ਸੇਵੀ ਠਾਣਾ ਸਿੰਘ, ਖੁਸ਼ਦੀਪ ਸਿੰਘ ਅਤੇ ਰਾਜਵਿੰਦਰ ਸਿੰਘ ਚਹਿਲ ਮੈਂਬਰ ਪੰਚਾਇਤ ਨੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਸਟੇਟ ਪੱਧਰ ਤੇ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ । ਇਸ ਮੌਕੇ ਮਨਪ੍ਰੀਤ ਕੌਰ ਚਹਿਲ, ਸੁਖਦੀਪ ਸਿੰਘ ਗਿੱਲ, ਗੁਰਜੀਤ ਸਿੰਘ ਸਿੱਧੂ, ਮੈਡਮ ਪ੍ਰਿਯੰਕਾ, ਕੇਵਲ ਸਿੰਘ (ਚੇਅਰਮੈਨ) ਨੇ ਵੀ ਬੱਚਿਆਂ ਨੂੰ ਵਧਾਈ ਅਤੇ ਅਸ਼ੀਰਵਾਦ ਦਿੱਤਾ ।























