

ਮਾਨਸਾ, 5 ਜਨਵਰੀ (ਬਲਜੀਤ ਸ਼ਰਮਾ) ਪ੍ਰਧਾਨ ਮੰਤਰੀ ਉਜਵਲਾ ਯੋਜਨਾ ਅਧੀਨ ਗਰੀਬ ਪਰਿਵਾਰ ਨਾਲ ਸੰਬੰਧਤ ਜਾਤੀਆਂ ਦੀਆਂ ਮਹਿਲਾਵਾਂ ਨੂੰ ਬਾਲਣ ਦੇ ਧੂਏਂ ਤੋਂ ਬਚਾ ਕੇ ਉਨ੍ਹਾਂ ਨੂੰ ਬੀਮਾਰੀਆਂ ਤੋਂ ਸੁਰੱਖਿਅਤ ਰੱਖਣ ਲਈ ਗੈਸ ਸਿਲੰਡਰ ਦੇ ਕੁਨੈਕਸ਼ਨ ਦੇ ਕੇ ਬੀਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਸਹਾਏ ਸਿੱਧ ਹੋ ਰਹੇ । ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਦੇ ਸੇਲਜ ਅਫਸਰ ਅਤੇ ਜਿਲਾ ਮਾਨਸਾ ਦੇ ਨੋਡਲ ਅਧਿਕਾਰੀ ਲੋਕੇਸ਼ ਮੀਨਾ ਨੇ ਦੱਸਿਆ ਹੈ ਕਿ ਇਹ ਯੋਜਨਾ 2016 ਨੂੰ ਪ੍ਰਧਾਨ ਮੰਤਰੀ ਵੱਲੋਂ ਉੱਤਰ ਪ੍ਰਦੇਸ਼ ਵਿੱਚ ਸ਼ੁਰੂ ਕੀਤੀ ਗਈ ਸੀ ਉਨ੍ਹਾਂ ਕਿਹਾ ਕਿ ਹੁਣ ਤੱਕ ਪੂਰੇ ਭਾਰਤ ਵਿਚ ਲੱਗਭਗ 6 ਕਰੋੜ ਗੈਸ ਕੁਨੈਕਸ਼ਨ ਦਿੱਤੇ ਜਾ ਚੁੱਕੇ ਹਨ ਅਤੇ ਮਾਰਚ 2020 ਤੱਕ 8 ਕਰੋੜ ਤੋਂ ਜਿਆਦਾ ਗੈਸ ਕੁਨੈਕਸ਼ਨ ਦੇਣ ਦਾ ਟੀਚਾ ਹੈ । ਉਨ੍ਹਾਂ ਨੇ ਕਿਹਾ ਕਿ ਹੈ ਕਿ ਮਾਨਸਾ ਜਿਲਾ ਵਿੱਚ ਹੁਣ ਤੱਕ ਲੱਗਭਗ 50,956 ਗੈਸ ਕੁਨੈਕਸ਼ਨ ਦਿੱਤੇ ਜਾ ਚੁੱਕੇ ਹਨ।ਉਨ੍ਹਾਂ ਕਿਹਾ ਕਿ ਇਸ ਯੋਜਨਾ ਵਿੱਚ ਪਹਿਲਾਂ ਤੋਂ ਘਰੇਲੂ ਚੱਲ ਰਹੇ ਗੈਸ ਕੁਨੈਕਸ਼ਨ ਵਾਲੇ ਗਾਹਕ ਪੈਸੇ ਜਿਆਦਾ ਹੋਣ ਕਾਰਨ ਉਹ14,ਕਿੱਲੋ ਵਾਲਾ ਸਿਲੰਡਰ ਨਹੀਂ ਭਰਵਾਂ ਨਹੀਂ ਸਕਦੇ ਤਾਂ ਉਹ ਲਾਭ ਲੈਣ ਲਈ ਸਿਲੰਡਰ ਬਦਲਕੇ ਪੰਜ ਕਿਲੋ ਦਾ ਲੈ ਸਕਦਾ ਹਨ। ਜਿਸ ਦੀ ਕੀਮਤ 267 ਰੁਪਏ ਹੈ ਅਤੇ 80 ਰੁਪਏ ਦੀ ਗਾਹਕ ਨੂੰ ਸਬਸਿਡੀ ਮਿਲਦੀ ਹੈ ।ਉਨ੍ਹਾਂ ਨੇ ਕਿਹਾ ਕਿ ਨਵੀਂ ਸਕੀਮ ਤਹਿਤ ਹਰ ਜਾਤੀ ਨਾਲ ਸੰਬੰਧਤ ਗਰੀਬ ਪਰਿਵਾਰ ਗੈਸ ਕੁਨੈਕਸ਼ਨ ਲੈ ਸਕਦਾ ਹੈ ।ਇਸ ਮੌਕੇ ਤੇ ਤੀਰਥ ਤੋਗੜੀਆ, ਅਮਨਦੀਪ ਸਿੰਘ ਗੁਰੂ, ਪਰਮਜੀਤ ਸਿੰਘ, ਬਲਿਹਾਰ ਸਿੰਘ,ਅਮਨ ਮਾਨ, ਸਤ ਨਰਾਇਣ ਆਦਿ ਮੌਜੂਦ ਸਨ ।
EDITED BY : SARA YAHA | | Last Updated : 7:23 PM 5 ਜਨਵਰੀ 2018
























