

ਫਿਰੋਜ਼ਪੁਰ : ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 549ਵੇਂ ਪ੍ਰਕਾਸ਼ ਪੁਰਬ ਮੌਕੇ ਫਿਰੋਜ਼ਪੁਰ ਮੰਡਲ ਵੱਲੋਂ ਤਿੰਨ ਦਿਨਾਂ ਲਈ ਸਪੈਸ਼ਲ ਟ੍ਰੇਨ ਚਲਾਈ ਗਈ ਹੈ। ਇਹ ਸਪੈਸ਼ਲ ਟਰੇਨ ਸੰਗਤਾਂ ਨੂੰ ਗੁਰੂ ਨਾਨਕ ਦੇਵ ਦੇ ਜੀਵਨ ਨਾਲ ਜੁੜੇ ਸੁਲਤਾਨਪੁਰ ਲੋਧੀ ਦੇ ਵੱਖ-ਵੱਖ ਗੁਰਦੁਆਰਿਆ ਦੇ ਦਰਸ਼ਨ ਕਰਵਾ ਰਹੀ ਹੈ।
ਸੰਗਤਾਂ ‘ਚ ਇਸ ਟਰੇਨ ਨੂੰ ਲੈ ਕੇ ਕਾਫੀ ਖੁਸ਼ੀ ਨਜ਼ਰ ਆ ਰਹੀ ਅਤੇ ਸੰਗਤ ਖੁਸ਼ੀ-ਖੁਸ਼ੀ ਗੁਰਦੁਆਰਾ ਸਾਹਿਬ ਦੇ ਦਰਸ਼ਨਾ ਲਈ ਰਵਾਨਾ ਹੋ ਰਹੀ ਹੈ। ਇਸ ਟ੍ਰੇਨ ਨੂੰ ਲੈ ਕੇ ਸੰਗਤਾਂ ਵਿਚ ਖਾਸਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਸੰਗਤ ਗੁਰੂ ਸਾਹਿਬ ਦੀ ਚਰਨਸ਼ੋਹ ਪ੍ਰਾਪਤ ਸਥਾਨਾਂ ਦੇ ਦਰਸ਼ਨ ਦੀਦਾਰ ਕਰਕੇ ਵਢਭਾਗਾ ਮਹਿਸੂਸ ਕਰ ਰਹੀ ਹੈ।
EDITED BY : SARA YAHA | | Last Updated : 7:35 PM 23 ਨਵੰਬਰ 2018
























