ਪੋਸ਼ਣ ਅਭਿਆਨ ਤਹਿਤ ਵਰਕਸ਼ਾਪ ਦਾ ਆਯੋਜਨ

0
7

ਮਾਨਸਾ, 10 ਦਸੰਬਰ (ਸਾਰਾ ਯਹਾ,ਬਲਜੀਤ ਸ਼ਰਮਾ) : ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਦੀ ਰਹਿਨੁਮਾਈ ਹੇਠ ਪੋਸ਼ਣ ਅਭਿਆਨ ਤਹਿਤ ਔਰਤਾਂ ਤੇ ਬੱਚਿਆਂ ਵਿਚ ਪੋਸ਼ਣ ਅਤੇ ਸਿਹਤ ਸਬੰਧੀ ਜਾਗਰੂਕ ਕਰਨ ਲਈ ਇਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਵਰਕਸ਼ਾਪ ਵਿਚ ਭਾਗ ਲੈਣ ਵਾਲਿਆਂ ਨੂੰ ਪੋਸ਼ਣ ਅਭਿਆਨ ਦੇ ਚਾਰ ਭਾਗਾਂ ਬਾਰੇ ਦੱਸਿਆ ਗਿਆ। ਭਾਗ ਲੈਣ ਵਾਲਿਆਂ ਸਮੇਤ ਜ਼ਿਲ੍ਹਾ ਸਰੋਤ ਸਮੂਹ ਪੋਸ਼ਣ ਅਭਿਆਨ ਸਬੰਧੀ ਜਾਗਰੂਕਤਾ ਫੈਲਾਉਣਗੇ। ਭਾਗ ਲੈਣ ਵਾਲਿਆਂ ਦੁਆਰਾ ਇਸ ਸਬੰਧੀ ਆ ਰਹੀਆਂ ਦਿੱਕਤਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ, ਜਿੰਨ੍ਹਾਂ ਦਾ ਮੌਕੇ ਤੇ ਹੀ ਹੱਲ ਦੱਸਿਆ ਗਿਆ।  
ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਅਵਿਨਾਸ਼ ਕੌਰ ਵਾਲੀਆ, ਪੋਸ਼ਣ ਅਭਿਆਨ ਨੋਡਲ ਅਫ਼ਸਰ ਡਾ. ਬਲਜੀਤ ਸਿੰਘ, ਸਿਹਤ ਵਿਭਾਗ ਤੋਂ ਵਕਤਾ ਭੋਲਾ ਸਿੰਘ ਵਿਰਕ, ਸਵਸਥ ਭਾਰਤ ਪ੍ਰੇਰਕ ਸ੍ਰੀ ਅਦਿੱਤਯ ਮਦਾਨ, ਸੀ.ਡੀ.ਪੀ.ਓਜ਼, ਆਂਗਣਵਾੜੀ ਸੁਪਰਵਾਇਜ਼ਰ ਮੌਜੂਦ ਸਨ।  

LEAVE A REPLY

Please enter your comment!
Please enter your name here