ਪੋਸ਼ਣ ਅਭਿਆਨ: ਟਰੇਨਿੰਗ ਪ੍ਰੋਗਰਾਮ ਵਿਚ 76 ਆਂਗਣਵਾੜੀ ਵਰਕਰਾਂ ਨੂੰ ਦਿੱਤੀ ਜਾਣਕਾਰੀ

0
7

ਮਾਨਸਾ, 19 ਨਵੰਬਰ (ਹੀਰਾ ਸਿੰਘ ਮਿੱਤਲ): ਜਿਲ੍ਹਾ ਪ੍ਰੀਸ਼ਦ ਵਿਖੇ ਕਰਵਾਏ ਜਾ ਰਹੇ ਪੋਸ਼ਣ ਅਭਿਆਨ ਟਰੇਨਿੰਗ ਪ੍ਰੋਗਰਾਮ ਵਿਚ ਅੱਜ ਬਲਾਕ ਬੁਢਲਾਡਾ ਦੀਆਂ 76 ਆਂਗਣਵਾੜੀ ਵਰਕਰਾਂ ਨੇ ਹਿੱਸਾ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਵਿਨਾਸ਼ ਕੌਰ ਨੇ ਦੱਸਿਆ ਕਿ ਆਂਗਣਵਾੜੀ ਵਰਕਰਾਂ ਦਾ ਟਰੇਨਿੰਗ ਪ੍ਰੋਗਰਾਮ ਲੜੀਵਾਰ ਜਾਰੀ ਹੈ ਅਤੇ ਅੱਜ ਵੀ ਭਾਰੀ ਗਿਣਤੀ ਵਿਚ ਬੁਢਲਾਡਾ ਬਲਾਕ ਦੀਆਂ ਆਂਗਣਵਾੜੀ ਵਰਕਰਾਂ ਨੇ ਹਿੱਸਾ ਲਿਆ ਹੈ।
ਸੀ.ਡੀ.ਪੀ.ੳ, ਮਾਨਸਾ ਕੰਵਰ ਸ਼ਕਤੀ ਸਿੰਘ ਨੇ ਕਿਹਾ ਕਿ ਆਂਗਣਵਾੜੀ ਵਰਕਰਾਂ ਨੂੰ  ਦਿੱਤੀ ਜਾ ਰਹੀ ਟਰੇਨਿੰਗ ਕੁਪੋਸ਼ਣ ਮੁਕਤ ਸਮਾਜ ਦੀ ਸਿਰਜਣਾ ਕਰਨ ਵਿਚ ਅਹਿਮ ਯੋਗਦਾਨ ਹੈ। ਉਨ੍ਹਾਂ ਪੋਸ਼ਣ ਅਭਿਆਨ ਦੇ ਉਦੇਸ਼ ਅਤੇ ਇਸ ਦੀ ਸਫ਼ਲਤਾ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਸੰਬੋਧਨ ਕੀਤਾ।
ਸਵਸਥ ਪ੍ਰੇਰਕ ਪ੍ਰੋਸ਼ਨ ਅਭਿਆਨ ਸ੍ਰੀ ਅਦਿੱਤਯਾ ਮਦਾਨ ਨੇ ਦੱਸਿਆ ਕਿ ਕੁਪੋਸ਼ਣ ਨੂੰ ਖ਼ਤਮ ਕਰਲ ਲਈ ਲੋਕਾਂ ਵਿਚ ਜਾਗਰੂਕਤਾ ਦਾ ਹੋਣਾ ਬਹੁਤ ਜ਼ਰੂਰੀ ਹੈ ਜਿਸ ਲਈ ਇਹ ਟਰੇਨਿੰਗ ਪ੍ਰੋਗਰਾਮ ੳਲੀਕੇ ਗਏ ਹਨ।


EDITED BY : SARA YAHA | | Last Updated : 7:12 PM 19 ਨਵੰਬਰ 2018

LEAVE A REPLY

Please enter your comment!
Please enter your name here