*ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਕੀਤਾ ਜਾਵੇਗਾ ਸ਼੍ਰੀ ਰਾਮ ਲੀਲਾ ਜੀ ਦਾ ਮੰਚਨ : ਪ੍ਰਵੀਨ ਗੋਇਲ/ਅਸ਼ੋਕ ਗਰਗ*

0
50

ਮਾਨਸਾ 07 ਅਗਸਤ  (ਸਾਰਾ ਯਹਾਂ/ਜਗਤਾਰ ਧੰਜਲ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼੍ਰੀ ਸੁਭਾਸ਼ ਡਰਾਮੈਟਿਕ ਕਲੱਬ ਵਿਖੇ ਸ਼੍ਰੀ ਰਾਮ ਲੀਲਾ ਦਾ ਆਯੋਜਨ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਕੀਤਾ ਜਾਵੇਗਾ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪ੍ਰਧਾਨ ਸ਼੍ਰੀ ਪ੍ਰਵੀਨ ਗੋਇਲ ਅਤੇ ਚੇਅਰਮੈਨ ਸ਼੍ਰੀ ਅਸ਼ੋਕ ਗਰਗ ਨੇ ਕਲੱਬ ਵਿਖੇ ਕਰਵਾਏ ਗਏ ਹਵਨ ਦੌਰਾਨ ਕੀਤਾ।

    ਉਨ੍ਹਾਂ ਦੱਸਿਆ ਕਿ ਰਿਹਰਸਲ ਤੋਂ ਪਹਿਲਾਂ ਰੀਤੀ—ਰਿਵਾਜ਼ਾਂ ਅਨੁਸਾਰ ਅਤੇ ਪ੍ਰਮਾਤਮਾ ਦਾ ਆਸੀ਼ਰਵਾਦ ਪ੍ਰਾਪਤ ਕਰਨ ਲਈ ਹਰ ਵਾਰ ਕਲੱਬ ਵਿਖੇ ਹਵਨ ਕਰਵਾਇਆ ਜਾਂਦਾ ਹੈ।ਇਸੇ ਤਹਿਤ ਲੰਘੀ ਰਾਤ ਵੀ ਕਲੱਬ ਵਿਖੇ ਹਵਨ ਕਰਵਾਇਆ ਗਿਆ, ਜਿਸ ਵਿੱਚ ਪੰਡਿਤ ਸ਼੍ਰੀ ਪੁਨੀਤ ਸ਼ਰਮਾ ਗੋਗੀ ਜੀ ਵੱਲੋਂ ਪਵਿੱਤਰ ਮੰਤਰਾਂ ਦਾ ਉੱਚਾਰਨ ਕੀਤਾ ਗਿਆ।ਹਵਨ ਕਰਵਾਉਣ ਦੀ ਰਸਮ ਪ੍ਰਧਾਨ ਸ਼੍ਰੀ ਸੁਭਾਸ਼ ਡਰਾਮੈਟਿਕ ਕੱਲਬ ਸ਼੍ਰੀ ਪਰਵੀਨ ਗੋਇਲ ਵੱਲੋਂ ਅਦਾ ਕੀਤੀ ਗਈ।

    ਸ਼੍ਰੀ ਪ੍ਰਵੀਨ ਗੋਇਲ ਅਤੇ ਸ਼੍ਰੀ ਅਸ਼ੋਕ ਗਰਗ ਨੇ ਦੱਸਿਆ ਕਿ ਸਮੂਹ ਕਲੱਬ ਦੇ ਮੈਂਬਰਾਂ ਵੱਲੋਂ ਸ਼੍ਰੀ ਰਾਮ ਲੀਲਾ ਜੀ ਨੂੰ ਪੂਰੀ ਪਵਿੱਤਰਤਾ ਤੇ ਸ਼ਰਧਾ ਨਾਲ ਦਰਸ਼ਕਾਂ ਦੇ ਸਾਹਮਣੇ ਰੱਖਣ ਦੀ ਕੋਸਿ਼ਸ਼ ਕੀਤੀ ਜਾਵੇਗੀ ਜਿਸ ਤਰ੍ਹਾਂ ਪਿਛਲੇ ਕਈ ਸਾਲਾਂ ਤੋਂ ਸ਼੍ਰੀ ਸੁਭਾਸ਼ ਡਰਾਮੈਟਿਕ ਕਲੱਬ ਵੱਲੋਂ ਪੂਰੀ ਲਗਨ ਅਤੇ ਸ਼ਰਧਾ ਨਾਲ ਸ਼੍ਰੀ ਰਾਮ ਲੀਲਾ ਜੀ ਦਾ ਮੰਚਨ ਕੀਤਾ ਜਾ ਰਿਹਾ ਹੈ ਇਸ ਵਾਰ ਵੀ ਕਲੱਬ ਦੀ ਮੈਨੇਜਮੈਂਟ ਅਤੇ ਐਕਟਰ ਬਾਡੀ ਵੱਲੋਂ ਪੂਰੀ ਲਗਨ ਨਾਲ ਸ਼੍ਰੀ ਰਾਮ ਲੀਲਾ ਜੀ ਦਾ ਮੰਚਨ ਕੀਤਾ ਜਾਵੇਗਾ।

ਨਵ—ਨਿਯੁਕਤ ਪ੍ਰਧਾਨ ਐਕਟਰ ਬਾਡੀ ਸ਼੍ਰੀ ਨਵੀਨ ਸੋਨੂੰ ਰੱਲਾ ਨੇ ਦੱਸਿਆ ਕਿ ਸ਼੍ਰੀ ਰਾਮ ਲੀਲਾ ਜੀ ਦੇ ਸਫ਼ਲ ਆਯੋਜਨ ਲਈ ਡਾਇਰੈਕਟਰ ਪ੍ਰਵੀਨ ਟੋਨੀ ਸ਼ਰਮਾ, ਵਿਨੋਦ ਪਠਾਨ, ਸ਼੍ਰੀ ਕੇ.ਸੀ. ਸ਼ਰਮਾ, ਮੁਕੇਸ਼ ਬਾਂਸਲ ਅਤੇ ਤਰਸੇਮ ਹੋਂਡਾ ਦੀ ਅਗਵਾਈ ਹੇਠ ਰਿਹਰਸਲ ਕੀਤੀ ਜਾਵੇਗੀ ਅਤੇ ਸਤੰਬਰ ਮਹੀਨੇ ਤੋਂ ਸ਼੍ਰੀ ਰਾਮ ਲੀਲਾ ਜੀ ਦੀ ਸ਼ੁਰੂਆਤ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਕਲੱਬ ਨਾਈਟ ਦੌਰਾਨ ਹਰ ਸੀਨ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕਰਨ ਲਈ ਦਰਸ਼ਕਾਂ ਦੇ ਚਹੇਤੇ ਸ਼੍ਰੀ ਬਲਜੀਤ ਸ਼ਰਮਾ ਅਤੇ ਅਰੁਣ ਅਰੋੜਾ ਮੰਚ ਸੰਚਾਲਨ ਕਰਨਗੇ ਅਤੇ ਸੰਗੀਤ ਨਿਰਦੇਸ਼ਨ ਸ਼੍ਰੀ ਸੇਵਕ ਸੰਦਲ ਵੱਲੋਂ ਮੰਚਨ ਦੌਰਾਨ ਚੱਲਣ ਵਾਲੇ ਸੰਗੀਤ ਦਾ ਨਿਰਦੇਸ਼ਨ ਕੀਤਾ ਜਾਵੇਗਾ।ਹਵਨ ਉਪਰੰਤ ਕਲੱਬ ਵਿਖੇ ਮੈਂਬਰਾਂ ਨੂੰ ਭੰਡਾਰਾ ਵੀ ਵਰਤਾਇਆ ਗਿਆ।

ਇਸ ਮੌਕੇ ਕਲੱਬ ਦੇ ਸਰਪ੍ਰਸਤ ਸ਼੍ਰੀ ਜਗਮੋਹਨ ਸ਼ਰਮਾ, ਸ਼੍ਰੀ ਕੇ.ਕੇ. ਕੱਦੂ, ਕੈਸ਼ੀਅਰ ਸੁਸ਼ੀਲ ਕੁਮਾਰ, ਕਲੱਬ ਸਕੱਤਰ ਮਨੋਜ ਅਰੋੜਾ, ਉਪ ਪ੍ਰਧਾਨ ਰਾਜੇਸ ਪੂੜਾ ਅਤੇ ਇੰਦਰਜੀਤ ਇੰਦਾ ਐਕਟਰ ਬਾਡੀ ਦੇ ਸਾਬਕਾ ਪ੍ਰਧਾਨ ਸੁਰਿੰਦਰ ਨੰਗਲੀਆ, ਵਰੁਣ ਕੁਮਾਰ ਵੀਨੂੰ ਤੇ ਰਾਜ ਕੁਮਾਰ ਰਾਜੀ, ਆਰੀਸ਼ ਗਰਗ, ਨਰੇਸ਼ ਬਾਂਸਲ, ਵਿਪਨ ਅਰੋੜਾ, ਰਮੇਸ਼ ਬਚੀ, ਗਗਨ ਵਿੱਕੀ, ਵਿਜੇ ਸ਼ਰਮਾ, ਮੋਹਨ ਸੋਨੀ, ਅਮਨ ਗੁਪਤਾ, ਡਾ. ਵਿਕਾਸ ਸ਼ਰਮਾ, ਰਿੰਕੂ ਬਾਂਸਲ, ਵਿਸ਼ਾਲ ਵਿੱਕੀ, ਬੰਟੀ ਸ਼ਰਮਾ, ਨਵਜੋਤ ਬੱਬੀ, ਮਨੋਜ਼ ਕੌਸਿ਼ਕ, ਗੋਰਾ ਸ਼ਰਮਾ, ਅਸ਼ੋਕ ਟੀਟਾ, ਦੀਪਕ ਦੀਪੂ, ਰਾਜੂ ਬਾਵਾ,ਸਮਰ ਸ਼ਰਮਾ, ਜੁਨੇਦ, ਚੇਤਨ, ਮੋਹਿਤ, ਧਰੁਵ ਰੱਲਾ, ਆਦਿਤਯ ਮੋਦੀ, ਅਨੀਸ਼, ਜੀਵਨ ਜੁਗਨੀ, ਕ੍ਰਿਸ਼ਨ ਮਾਸਟਰ, ਬੀਬਾ ਬਜਾਜ, ਮੇਸ਼ੀ, ਵਿਸ਼ਾਲ, ਦੀਪਕ ਅਤੇ ਜਸ਼ਨ ਤੋਂ ਇਲਾਵਾ ਹੋਰ ਵੀ ਕਲੱਬ ਦੇ ਅਹੁਦੇਦਾਰ ਅਤੇ ਮੈਂਬਰ ਮੌਜੂਦ ਸਨ।

LEAVE A REPLY

Please enter your comment!
Please enter your name here