

ਮਾਨਸਾ (ਸਾਰਾ ਯਹਾਂ/ਮੁੱਖ ਸੰਪਾਦਕ) : ਪੁਲਿਸ ਪੈਨਸ਼ਨਰਜ ਜਿਲਾ ਇਕਾਈ ਮਾਨਸਾ ਵੱਲੋਂ ਪ੍ਰਧਾਨ ਗੁਰਚਰਨ ਸਿੰਘ ਮੰਦਰਾਂ ਦੀ ਅਗਵਾਈ ਹੇਠ ਅੱਜ ਆਪਣੇ ਦਫਤਰ ਵਿੱਚ ਮਹੀਨਾਵਾਰ ਮੀਟਿੰਗ ਕੀਤੀ ਗਈ। ਸਟੇਜ ਸਕੱਤਰ ਦੀ ਜਿੰਮੇਵਾਰੀ ਪ੍ਰੀਤਮ ਸਿੰਘ ਬੁਢਲਾਡਾ ਵੱਲੋਂ ਨਿਭਾਉਦਿਆ ਮੀਟਿੰਗ ਦੇ ਏਜੰਡੇ ਬਾਰੇ ਚਾਨਣਾ ਪਾਇਆ ਗਿਆ।
ਮਾਂਹ ਦੌਰਾਨ ਵਿਛੁੜ ਚੁੱਕੇ ਸਾਥੀ ਸੁਰਿੰਦਰਪਾਲ ਸਿੰਘ ਵਾਇਰਲੈਸ ਵਿਭਾਗ ਵਾਸੀ ਮਾਨਸਾ, ਬਲਜਿੰਦਰ ਸਿੰਘ ਗੇਹਲੇ ਹਾਲ ਵਾਸੀ ਮਾਨਸਾ ਨੂੰ 2 ਮਿੰਟ ਦਾ ਮੋਨ ਧਾਰ ਕੇ ਸ਼ਰਧਾਜਲੀ ਭੇਂਟ ਕੀਤੀ ਗਈ।
ਸਭਾ ਵਿੱਚ ਨਵੇੰ ਆਏ 3 ਪੈਨਸ਼ਨਰਾਂ ਸਾਬਕਾ ਇੰਸ: ਮਲਕੀਤ ਸਿੰਘ ਸੀਆਈਡੀ. ਯੂਨਿਟ, ਸਾਬਕਾ ਇੰਸ: ਅੰਗਰੇਜ ਸਿੰਘ ਸੀਆਈਡੀ. ਯੂਨਿਟ ਅਤੇ ਸਾਬਕਾ ਸ:ਥ: ਰਾਮਜੀ ਦਾਸ ਵਾਸੀ ਭਾਈਦੇਸਾ ਦੇ ਹਾਰ ਪਾ ਕੇ ਜੀ ਆਇਆ ਆਖਿਆ ਗਿਆ ਅਤੇ ਉਹਨਾਂ ਨੂੰ ਸਭਾ ਦੀ ਮੈਂਬਰਸ਼ਿਪ ਜਾਰੀ ਕੀਤੀ ਗਈ।
ਪ੍ਰਧਾਨ ਵੱਲੋਂ ਅੱਜ ਦੇ ਤਿਉਹਾਰ ਹੋਲੀ ਅਤੇ ਹੋਲੇ-ਮੁਹੱਲੇ ਬਾਰੇ ਚਾਨਣਾ ਪਾਇਆ ਗਿਆ। ਨਵੇਂ ਆਏ ਸਾਥੀਆ ਨੂੰ ਪੈਨਸ਼ਨਰ ਦਫਤਰ ਦੀ ਬਿਲਡਿੰਗ ਦੇ ਨਵੀਨੀਕਰਨ ਬਾਰੇ ਡਿਟੇਲ ਵਿੱਚ ਜਾਣੂ ਕਰਾਇਆ ਗਿਆ। ਐਸ.ਐਸ.ਪੀ. ਦਫਤਰ ਵਿਖੇ ਮਨਾਏ ਗਏ ਬਜੁਰਗ ਦਿਵਸ ਮੌਕੇ ਮਾਨਯੋਗ ਐਸ.ਐਸ.ਪੀ. ਸਾਹਿਬ ਪਾਸੋਂ ਪੈਨਸ਼ਨਰ ਦਫਤਰ ਲਈ ਇੱਕ ਕੰਪਿਊਟਰ ਸੈਟ ਦੇਣ ਦੀ ਮੰਗ ਰੱਖੀ ਗਈ ਸੀ, ਜਿਸਦੀ ਅਲਾਟਮੈਂਟ ਹੋ ਚੁੱਕੀ ਹੈ ਅਤੇ ਕੁਝ ਹੀ ਦਿਨਾਂ ਵਿੱਚ ਮਿਲ ਜਾਵੇਗਾ। ਜਿਸ ਸਬੰਧੀ ਮਾਣਯੋਗ ਐਸ.ਐਸ.ਪੀ.ਸਾਹਿਬ ਦਾ ਧੰਨਵਾਦ ਕੀਤਾ ਗਿਆ।
ਪੈਨਸ਼ਨਰ ਦਫਤਰ ਵੱਲੋਂ ਜਿਹਨਾਂ ਸਾਥੀਆ ਪਾਸੋਂ ਲੋੜੀਂਦੇ ਡਾਕੂਮੈਂਟ ਮੰਗੇ ਗਏ ਹਨ, ਉਹ ਤੁਰੰਤ ਦੇ ਕੇ ਪੈਨਸ਼ਨਰ ਦਫਤਰ ਦੇ ਰਿਕਾਰਡ ਦੀ ਪੂਰਤੀ ਕਰਵਾ ਲੈਣ।
ਜਿਹਨਾਂ ਨੇ ਹਾਲੇ ਤੱਕ eKYC ਨਹੀ ਕਰਵਾਈ ਉਹ ਵੀ ਬੈਂਕ ਵਿੱਚ ਜਾ ਕੇ ਕਰਵਾ ਲੈਣ। ਜਿਹਨਾਂ ਨੂੰ ਬੈਂਕ ਵੱਲੋਂ ਡਿਜੀਟਲ ਲਾਈਵ ਸਰਟੀਫਿਕੇਟ ਦੇ ਮੈਸਿਜ ਆਏ ਹਨ, ਉਹ ਵੀ ਬੈਂਕ ਵਿੱਚ ਜਾ ਕੇ ਕਰਵਾ ਲੈਣ ਤਾਂ ਜੋ ਉਹਨਾਂ ਦੀ ਪੈਨਸ਼ਨ ਬੰਦ ਨਾ ਹੋਵੇ।
ਪ੍ਰਧਾਨ ਵੱਲੋਂ ਦੱਸਿਆ ਗਿਆ ਕਿ ਜੇਕਰ ਕਿਸੇ ਸਾਥੀ ਦਾ ਮੈਡੀਕਲ ਬਿੱਲ ਪੈਡਿੰਗ ਹੈ ਤਾਂ ਉਹ ਵੀ ਨੋਟ ਕਰਵਾ ਸਕਦਾ ਹੈ। ਇਸਤੋਂ ਇਲਾਵਾ ਜਿਹਨਾਂ ਸਾਥੀਆ ਨੂੰ ਮਿਤੀ 28-02-26 ਤੱਕ ਪੈਨਸ਼ਨ ਆਇਆ 2 ਸਾਲ ਹੋ ਚੁੱਕੇ ਹਨ ਉਹ ਆਪਣਾ ਐਲ.ਟੀ.ਸੀ. ਫਾਰਮ ਭਰ ਕੇ ਸਬੰਧਤ ਬੈਂਕ ਵਿੱਚ ਤੁਰੰਤ ਜਮਾ ਕਰਵਾ ਦੇਣ ਤਾਂ ਜੋ ਸਮੇਂਸਿਰ ਮੰਨਜੂਰ ਹੋ ਸਕੇ।
ਪ੍ਰਧਾਨ ਵੱਲੋਂ ਪੈਨਸ਼ਨਰਾਂ ਅਤੇ ਮੁਲਾਜ਼ਮਾ ਨੂੰ ਪੈਡਿੰਗ ਮਹਿੰਗਾਈ ਭੱਤੇ ਦੀਆ ਕਿਸ਼ਤਾਂ ਤੁਰੰਤ ਦੇਣ ਅਤੇ ਪੈਡਿੰਗ ਮੰਗਾਂ ਤੁਰੰਤ ਮੰਨਣ ਲਈ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ।
ਬੂਟਾ ਸਿੰਘ, ਸੁਖਵਿੰਦਰ ਸਿੰਘ ਧਾਲੀਵਾਲ, ਰਾਮ ਸਿੰਘ ਅੱਕਾਂਵਾਲੀ ਆਦਿ ਬੁਲਾਰਿਆ ਨੇ ਪੈਨਸ਼ਨਰਾਂ ਦੀ ਭਲਾਈ ਲਈ ਆਪਣੇ ਆਪਣੇ ਵਿਚਾਰ ਪੇਸ਼ ਕੀਤੇ। ਅਖੀਰ ਵਿੱਚ ਦਰਸ਼ਨ ਕੁਮਾਰ ਗੇਹਲੇ ਸੀਨੀਅਰ ਮੀਤ ਪ੍ਰਧਾਨ ਵੱਲੋਂ ਮੀਟਿੰਗ ਵਿੱਚ ਹਾਜ਼ਰ ਆਏ ਸਾਰੇ ਪੈਨਸ਼ਨਰ ਸਾਥੀਆ ਦਾ ਧੰਨਵਾਦ ਕੀਤਾ ਗਿਆ।























