

ਮਾਨਸਾ 22 ਜੂਨ(ਬਲਜੀਤ ਸ਼ਰਮਾ)-ਐਸ ਐਸ ਪੀ ਮਾਨਸਾ ਪਰਮਬੀਰ ਸਿੰਘ ਪਰਮਾਰ ਦੀਆਂ ਹਦਾਇਤਾਂ ਦੀ ਪਾਲਣਾ ਵਿੱਚ ਡੀ ਐਸ ਪੀ ਕਰਨਵੀਰ ਸਿੰਘ ਦੀ ਅਗਵਾਈ ਹੇਠ ਸਿਟੀ 2 ਮਾਨਸਾ ਪੁਲਿਸ ਵਲੋਂ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਪਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ ਇਸ ਮੁਹਿੰਮ ਦੇ ਤਹਿਤ ਥਾਣਾ ਸਿਟੀ 2 ਦੇ ਮੁੱਖੀ ਸ੍ਰ ਜਸਵੀਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਸ਼ਹਿਰ ਦੇ ਵੱਖ ਵੱਖ ਚੌਂਕਾ ਵਿੱਚ ਨਾਕੇਬੰਦੀ ਕਰਕੇ ਬਿਨਾਂ ਕਾਗਜ਼ ਪੱਤਰ ਵਾਲੇ ਵਹੀਕਲਾਂ,ਟਰੈਫਿਕ ਨਿਗਮਾਂ ਦੀ ਉਲੰਘਣਾ ਕਰਨ ਵਾਲੇ ਵਹੀਕਲ ਦੇ ਚਲਾਨ ਕੀਤੇ ਗਏ ਥਾਣਾ ਮੁਖੀ ਜਸਵੀਰ ਸਿੰਘ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਟਰੈਫਿਕ ਨਿਗਮਾਂ ਦਾ ਪਾਲਣ ਕਰਨ ਤੇ ਪੁਲਿਸ ਨੂੰ ਸਹਿਯੋਗ ਦੇਣ ਊਨਾ ਸਮਾਜ ਵਿਰੋਧੀ ਅਨਸਰਾਂ ਨੂੰ ਤਾੜਣਾ ਕਰਦਿਆਂ ਕਿਹਾ ਕਿ ਕਿਸੇ ਵੀ ਮਾੜ੍ਹੇ ਅਨਸਰ ਨੂੰ ਬਖਸ਼ਿਆ ਨਹੀ ਜਾਵੇਗਾ ਇਸ ਮੌਕੇ ਸਬ ਇੰਸਪਕਟਰ ਕੰਵਲਜੀਤ ਸਿੰਘ,ਥਾਣੇਦਾਰ ਰਣਜੀਤ ਸਿੰਘ ,ਗੁਰਭੇਦ ਸਿੰਘ ਵੀ ਮੌਜੂਦ ਸਨ
EDITED BY : SARA YAHA | | Last Updated :22 June 2018






















