ਪੁਲਿਸ ਨੇ ਕਾਰ ‘ਚੋਂ 10 ਲੱਖ ਤੇ ਲੈਪਟੌਪ ਉਡਾਉਣ ਵਾਲੇ ਕਾਬੂ

0
2

ਲੁਧਿਆਣਾ (ਸਾਰਾ ਯਾਹਾ)  : ਬੀਤੀ 11 ਅਪ੍ਰੈਲ ਨੂੰ ਇੱਕ ਕਾਰ ਵਿੱਚੋਂ 10 ਲੱਖ ਰੁਪਏ ਤੇ ਲੈਪਟੌਪ ਚੋਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਲੱਟੇ ਸਾਮਾਨ ਤੇ ਰੁਪਏ ਸਮੇਤ ਕਾਬੂ ਕਰ ਲਿਆ ਹੈ। ਪੁਲਿਸ ਮੁਤਾਬਕ ਇਨ੍ਹਾਂ ਮੁਲਜ਼ਮਾਂ ‘ਤੇ ਪਹਿਲਾਂ ਵੀ ਲੁੱਟਾਂ-ਖੋਹਾਂ ਕਰਨ ਦੇ ਕਈ ਮਾਮਲੇ ਦਰਜ ਹਨ।

ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ 11 ਅਪ੍ਰੈਲ ਨੂੰ ਚੀਮਾ ਚੌਕ ਨੇੜੇ ਆਰਕੇ ਰੋਡ ‘ਤੇ ਜਾ ਰਹੀ ਅਰਟਿਗਾ ਕਾਰ ਚਾਲਕ ਨੂੰ ਕਾਰ ਪਿੱਛੇ ਕੋਈ ਖਰਾਬੀ ਹੋਣ ਦੀ ਗੱਲ ਕਹੀ। ਕਾਰ ਚਾਲਕ ਨੇ ਪਿੱਛੇ ਜਾ ਕੇ ਵੇਖਿਆ ਤਾਂ ਉਨ੍ਹਾਂ ਅੰਦਰ ਪਿਆ ਬੈਗ ਚੁੱਕ ਲਿਆ ਤੇ ਰਫੂਚੱਕਰ ਹੋ ਗਏ।

Related imageਬੈਗ ਵਿੱਚ 10 ਲੱਖ ਰੁਪਏ ਤੇ ਲੈਪਟਾਪ ਆਦਿ ਸੀ। ਪੁਲਿਸ ਨੇ ਲੁੱਟ ਤੋਂ ਬਾਅਦ ਉਸੇ ਦਿਨ ਲੈਪਟਾਪ ਤੇ ਤਿੰਨ ਲੱਖ 87 ਸੌ ਰੁਪਏ ਬਰਾਮਦ ਕਰ ਲਏ ਸਨ। ਅੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਇਨ੍ਹਾਂ ਮੁਲਜ਼ਮਾਂ ਤੋਂ ਸਾਢੇ ਛੇ ਲੱਖ ਦੀ ਨਕਦੀ ਵੀ ਬਰਾਮਦ ਕਰ ਲਈ ਹੈ। ਪੁਲਿਸ ਮੁਲਜ਼ਮਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰੇਗੀ।

 

 

 

By:SARA YAHA  | | Last Updated: Monday, 16 April 2018 6:53 PM

LEAVE A REPLY

Please enter your comment!
Please enter your name here