

ਨਵੀਂ ਦਿੱਲੀ: ਜੈਸ਼-ਏ-ਮੁਹੰਮਦ ਦੇ ਚੀਫ਼ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਵੱਲੋਂ ਆਲਮੀ ਅੱਤਵਾਦੀ ਐਲਾਨ ਦਿੱਤਾ ਗਿਆ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰਾ ਸਈਅਦ ਅਕਬਰੂਦੀਨ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ।
ਮਸੂਦ ਨੂੰ ਕੌਮਾਂਤਰੀ ਅੱਤਵਾਦੀ ਐਲਾਨਣ ‘ਤੇ ਸਾਰੇ ਲੋਕਾਂ ਨੇ ਇੱਕਜੁੱਟ ਹੋ ਕੇ ਫੈਸਲਾ ਲਿਆ। ਚੀਨ ਨੇ ਵੀ ਮੰਗਲਵਾਰ ਨੂੰ ਇਸ ਗੱਲ ਦੇ ਸੰਕੇਤ ਦਿੱਤੇ ਸੀ ਕਿ ਇਸ ਵਾਰ ਉਹ ਇਸ ਮਸਲੇ ‘ਤੇ ਕੋਈ ਅੜਿੱਕਾ ਨਹੀਂ ਪਾਏਗਾ।

Syed Akbaruddin✔@AkbaruddinIndia

Big,small, all join together.
Masood Azhar designated as a terrorist in @UN Sanctions list
Grateful to all for their support. #Zerotolerance4Terrorism18.4K6:33 PM – May 1, 2019Twitter Ads info and privacy9,710 people are talking about this
ਦੱਸ ਦੇਈਏ ਭਾਰਤ ਵਿੱਚ ਹੋਏ ਕਈ ਵੱਡੇ ਹਮਲਿਆਂ ਵਿੱਚ ਮਸੂਦ ਅਜ਼ਹਰ ਦਾ ਹੱਥ ਸੀ। ਜੰਮੂ-ਕਸ਼ਮੀਰ ਦੇ ਪੁਲਵਾਮਾ ਹਮਲੇ ਵਿੱਚ ਵੀ ਉਸ ਦਾ ਹੱਥ ਸੀ। ਇਸ ਹਮਲੇ ਵਿੱਚ ਸੀਆਰਪੀਐਫ ਦੇ 40 ਜਵਾਨ ਸ਼ਹੀਦ ਹੋ ਗਏ ਸਨ।























