*ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਦਿੱਲੀ ਵਿਖੇ ਕੌਮੀ ਰੈਲੀ — ਸੰਘਰਸ਼ ਜਾਰੀ ਰਹੇਗਾ: ਸੁਖਜੀਤ ਸਿੰਘ, ਧਰਮਿੰਦਰ ਹੀਰੇਵਾਲਾ*

0
15

ਮਾਨਸਾ, 28 ਨਵੰਬਰ (ਸਾਰਾ ਯਹਾਂ/ਮੁੱਖ ਸੰਪਾਦਕ)
ਦੇਸ਼ ਭਰ ਦੇ ਮੁਲਾਜ਼ਮਾਂ ਨੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਐਨ ਐਮ ਓਪੀਐਸ ਦੇ ਸੱਦੇ ‘ਤੇ ਦਿੱਲੀ ਦੇ ਜੰਤਰ–ਮੰਤਰ ਵਿਖੇ ਕੌਮੀ ਪੱਧਰੀ ਰੈਲੀ ਕੀਤੀ। ਇਸ ਰੈਲੀ ਵਿੱਚ ਪੰਜਾਬ ਸਮੇਤ ਕਈ ਰਾਜਾਂ ਤੋਂ ਹਜ਼ਾਰਾਂ ਮੁਲਾਜ਼ਮਾਂ ਨੇ ਹਿੱਸਾ ਲਿਆ।

ਸੀਪੀਐਫ ਕਰਮਚਾਰੀ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਐਨ ਐਮ ਓਪੀਐਸ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਸੁਖਜੀਤ ਸਿੰਘ  ਨੇ ਦੱਸਿਆ ਕਿ ਮੁਲਾਜ਼ਮਾਂ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਨੂੰ ਦੁਬਾਰਾ ਲਾਗੂ ਕਰਨ ਦੀ ਮੰਗ ਜੋਰ-ਸ਼ੋਰ ਨਾਲ ਉਠਾਈ ਗਈ। ਉਹਨਾਂ ਕਿਹਾ ਕਿ ਐਨਪੀਐਸ ਅਤੇ ਯੂਪੀਐਸ ਮੁਲਾਜ਼ਮ ਵਿਰੋਧੀ ਨੀਤੀਆਂ ਹਨ, ਜਿਸ ਕਾਰਨ ਦੇਸ਼ ਭਰ ਦਾ ਮੁਲਾਜ਼ਮ ਤਣਾਅ ‘ਚ ਹੈ ਅਤੇ ਇਕਸੁਰ ਹੋ ਕੇ ਵਿਰੋਧ ਕਰ ਰਿਹਾ ਹੈ।
ਸੀ ਪੀ ਐਫ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਸਿੰਘ ਹੀਰੇਵਾਲਾ ਵਾਲਾ ਨੇ ਕਿਹਾ ਕਿ  ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨਜ਼ਦੀਕ ਹਨ ਅਤੇ ਇਸ ਕਾਰਨ ਸਾਲ 2026 ਵਿੱਚ ਪੰਜਾਬ ਦਾ ਸਮੂਹ ਮੁਲਾਜ਼ਮ ਵਰਗ ਵੱਡੇ ਪੱਧਰ ਤੇ ਸੰਘਰਸ਼ ਦਾ ਐਲਾਨ ਕਰੇਗਾ। ਉਹਨਾਂ ਸਪਸ਼ਟ ਕੀਤਾ ਕਿ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਤੱਕ ਇਹ ਅੰਦੋਲਨ ਜਾਰੀ ਰਹੇਗਾ।
ਰੈਲੀ ਉਪਰੰਤ ਕੇਂਦਰ ਸਰਕਾਰ ਦੇ ਦਬਾਅ ‘ਤੇ ਦਿੱਲੀ ਪੁਲਿਸ ਵੱਲੋਂ ਐਨ ਐਮ ਓਪੀਐਸ ਦੇ ਤਿੰਨ ਆਗੂਆਂ ‘ਤੇ ਦਰਜ ਕੀਤੀ ਐਫ ਆਈਆਰ ਦੀ ਸਖਤ ਨਿੰਦਾ ਕੀਤੀ।

LEAVE A REPLY

Please enter your comment!
Please enter your name here