*ਪੀ.ਐੱਮ. ਸ੍ਰੀ ਸਕੂਲ ਜਵਾਹਰ ਨਵੋਦਿਆ ਵਿਖੇ ਪ੍ਰੇਰਣਾ ਉਤਸਵ ਮਨਾਇਆ*

0
33

ਮਾਨਸਾ, 12 ਫਰਵਰੀ (ਸਾਰਾ ਯਹਾਂ/ਜੋਨੀ ਜਿੰਦਲ): ਪੀ.ਐੱਮ. ਸ਼੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ, ਫਫੜੇ ਭਾਈ ਕੇ ਵਿਖੇ ਪ੍ਰੇਰਣਾ ਉਤਸਵ-2026 ਮਨਾਇਆ ਗਿਆ, ਜਿਸ ਵਿਚ ਮਾਨਸਾ ਜ਼ਿਲ੍ਹੇ ਦੇ ਸਰਕਾਰੀ ਅਤੇ ਮਾਨਤਾ ਪ੍ਰਾਪਤ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆl

ਸਮਾਗਮ ਦੀ ਸ਼ੁਰੂਆਤ ਦੌਰਾਨ ਪ੍ਰਿੰਸੀਪਲ ਸ਼੍ਰੀਮਤੀ ਕੁਸੁਮ ਗੁਪਤਾ ਵੱਲੋਂ ਹਾਜ਼ਰੀਨ ਦਾ ਸਵਾਗਤ ਕੀਤਾ ਗਿਆ ਅਤੇ ਬੱਚਿਆਂ ਨੂੰ ਸੰਖੇਪ ਵਿਚ ਪ੍ਰੇਰਣਾ ਉਤਸਵ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਗਈ l ਇਸ ਉਪਰੰਤ ਬੱਚਿਆਂ ਨੂੰ ਪ੍ਰੇਰਣਾ ਪ੍ਰੋਗਰਾਮ ਨਾਲ ਸਬੰਧਤ ਲਘੂ ਫਿਲਮ ਦਿਖਾਈ ਗਈ l ਪ੍ਰੇਰਣਾ ਪ੍ਰੋਗਰਾਮ ਅਧੀਨ ਬੱਚਿਆਂ ਨੇ ਪੋਸਟਰ ਬਣਾਓ, ਨਿਬੰਧ ਰਚਨਾ (ਹਿੰਦੀ, ਪੰਜਾਬੀ,ਅੰਗਰੇਜ਼ੀ ) ਵਿਚ ਭਾਗ ਲਿਆl ਸਾਰੇ ਪ੍ਰਤੀਭਾਗੀਆਂ ਵਿਚੋਂ 15 ਮੁੰਡੇ ਅਤੇ 15 ਕੁੜੀਆਂ ਦੀ ਚੋਣ ਕੀਤੀ ਗਈ l

ਇਸ ਉਪਰੰਤ ਬੱਚਿਆਂ ਦਾ ਇੰਟਰਵਿਊ ਜ਼ਿਲ੍ਹਾ ਸਿੱਖਿਆ ਅਫ਼ਸਰ ਦੁਆਰਾ ਨਿਰਧਾਰਿਤ ਪੈਨਲ ਦੁਆਰਾ ਕੀਤਾ ਗਿਆ l  ਸ਼੍ਰੀ ਸੁਰੇਸ਼ ਪਵਾਰ ਦੁਆਰਾ ਮੰਚ ਸੰਚਾਲਨ ਕੀਤਾ ਗਿਆ l

LEAVE A REPLY

Please enter your comment!
Please enter your name here