*ਪੀੜਤ ਮਾਪਿਆਂ ਵੱਲੋਂ ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਬਰਖਾਸਤ ਜਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਨੱਤ ਦੇ ਸਾਰੇ ਦਾਅਵੇ ਨਕਾਰੇ *

0
268

ਮਾਨਸਾ, 31 ਮਈ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਬੀਤੇ ਦਿਨੀਂ ਯੁੱਧ ਨਸ਼ਿਆਂ ਵਿਰੁੱਧ ਤਹਿਤ ਮੁਹਿੰਮ ਦੇ ਚਲਦਿਆਂ ਮਾਨਸਾ ਪੁਲਿਸ ਵੱਲੋਂ ਖਾਲਸਾ ਸਕੂਲ ਦੇ ਖੇਡ ਮੈਦਾਨ ਵਿੱਚ ਨਸ਼ੇੜੀਆਂ ਨੂੰ ਫੜਣ ਦੇ ਮੁੱਦੇ ਨੂੰ ਸਿਆਸਤ ਦਾ ਰੂਪ ਦਿੰਦਿਆਂ, ਕ੍ਰਿਕਟ ਐਸੋਸੀਏਸ਼ਨ ਦੇ ਮੌਜੂਦਾ ਪ੍ਰਧਾਨ ਡਾ ਅਜੈਪਾਲ ਨੱਤ ਵੱਲੋਂ ਜਾਰੀ ਕੀਤੇ ਪ੍ਰੈਸ ਨੋਟ ਵਿੱਚ ਸਕੂਲ ਮੈਦਾਨ ਤੇ ਐਸੋਸੀਏਸ਼ਨ ਵੱਲੋਂ 2 ਕਰੋੜ ਦਾ ਖਰਚਾ ਕੀਤੇ ਜਾਣ ਨੂੰ ਖਾਲਸਾ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਐਡਵੋਕੇਟ ਅਮਨ ਮਿੱਤਲ ਨੇ ਸਿਰੇ ਤੋਂ ਨਕਾਰਦਿਆਂ ਕਿਹਾ ਹੈ ਕਿ ਸਕੂਲ ਨੂੰ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਵੱਲੋਂ ਚਾਰ ਦੀਵਾਰੀ ਕਰਨ ਲਈ ਦਿੱਤੀ ਗਈ ਗਰਾਂਟ ਅਤੇ ਸਮਾਜ ਸੇਵਕਾਂ, ਖਿਡਾਰੀਆਂ ਵੱਲੋਂ ਦਿੱਤੇ ਸਹਿਯੋਗ ਸਦਕਾ ਇਹ ਮੈਦਾਨ ਮੌਜੂਦਾ ਰੂਪ ਵਿਚ ਬਣਾਏ ਜਾਣ ਦੀ ਸ਼ੁਰੂਆਤ ਹੋਈ ਸੀ। ਉਹਨਾਂ ਕਿਹਾ ਕਿ ਬੀਤੇ ਸਾਲਾਂ ਵਿੱਚ ਵੱਖ ਵੱਖ ਪਾਰਟੀਆਂ ਦੇ ਮੈਂਬਰ ਪਾਰਲੀਮੈਂਟ ਵੱਲੋਂ ਸਕੂਲ ਨੂੰ ਜਾਰੀ ਕੀਤੇ ਗਏ ਸਰਕਾਰੀ ਫੰਡਾਂ ਦੇ ਤਹਿਤ ਹੀ ਇਸ ਮੈਦਾਨ ਦੇ ਵਿਕਾਸ ਤੇ ਸਾਰੇ ਪੈਸੇ ਖਰਚ ਕੇ ਇਹ ਮੈਦਾਨ ਸਿਰਜਿਆ ਗਿਆ ਹੈ। ਉਹਨਾਂ ਕਿਹਾ ਕਿ ਜਿਲ਼੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਐਸੋਸੀਏਸ਼ਨ ਦੇ ਕੰਮਕਾਜ ਦੀ ਪੜਤਾਲ ਕਰਨ ਉਪਰੰਤ ਇਸ ਦੇ ਵਿੱਚ ਕਾਫ਼ੀ ਵਿੱਤੀ ਅਤੇ ਕਰੀਮੀਨਲ ਘਪਲੇਬਾਜ਼ੀਆਂ ਦੇ ਚਲਦਿਆਂ ਇਸ ਨੂੰ ਭੰਗ ਕਰਨ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਮਾਨਤਾ ਖਾਰਜ਼ ਕਰਨ ਲਈ ਵੀ ਪਹਿਲਾਂ ਹੀ ਆਰਡਰ ਪਾਸ ਕੀਤਾ ਜਾ ਚੁੱਕਾ ਹੈ। ਉਹਨਾਂ ਅੱਗੇ ਕਿਹਾ ਕਿ ਮਾਨਸਾ ਜਿਲ਼੍ਹਾ ਕ੍ਰਿਕਟ ਐਸੋਸੀਏਸ਼ਨ ਦੇ ਸਾਬਕਾ ਸਕੱਤਰ ਜਗਮੋਹਨ ਸਿੰਘ ਸਰਕਾਰੀ ਅਧਿਆਪਕ ਤੇ ਮੈਂਬਰਾ ਵੱਲੋਂ ਆਪਣੇ ਉਪਰ ਲੱਗੇ ਸਾਰੇ ਦੋਸ਼ਾਂ ਤੋਂ ਬਚਣ ਲਈ ਐਸੋਸੀਏਸ਼ਨ ਦੇ ਨਵੇਂ ਅਹੁਦੇਦਾਰ ਪ੍ਰਧਾਨ ਡਾ ਅਜੈਪਾਲ ਸਿੰਘ ਨੱਤ ਅਤੇ ਸਕੱਤਰ ਰਾਜਪ੍ਰੀਤ ਸਿੰਘ ਰਾਜੂ ਨੂੰ ਚੁਣਿਆ ਗਿਆ। ਜਿੰਨਾ ਦੀ ਨਵੀਂ ਚੋਣ ਨੂੰ ਵੀ ਹਾਲੇ ਪੂਰਨ ਮਾਣਤਾ ਨਹੀਂ ਮਿਲ ਸਕੀ ਹੈ। ਇਸ ਆਪੇ ਕੀਤੀ ਚੋਣ ਨੂੰ ਅਪਰੂਵਡ ਕਰਨ ਲਈ ਡਿਪਟੀ ਕਮਿਸ਼ਨਰ ਮਾਨਸਾ ਨੇ ਰੋਕ ਲਗਾ ਦਿੱਤੀ ਹੈ। ਇਸ ਤਰਾ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੀ ਨਵੀਂ ਬਾਡੀ ਦੀ ਚੌਣ ਨੂੰ ਰਜਿਸਟਰਾਰ ਤੋਂ ਕੋਈ ਅਵਰੂਵਲ ਹੀ ਨਹੀ ਹੈ ।

ਉਹਨਾਂ ਅੱਗੇ ਕਿਹਾ ਕਿ ਰੋਹਤਕ ਵਿਖੇ ਭਾਰਤੀ ਖੇਡ ਅਥਾਰਟੀ ਵਿੱਚ ਬੀਤੇ ਕਈ ਸਾਲਾਂ ਤੋਂ ਨੌਕਰੀ ਕਰਦੇ ਮਾਨਸਾ ਦੇ ਸੰਘਰਸ਼ਸੀਲ ਆਗੂ ਸੁਖਦਰਸ਼ਨ ਨੱਤ ਦੇ ਸਪੁੱਤਰ ਡਾ ਅਜੈ ਪਾਲ ਨੱਤ ਮਾਨਸਾ ਵਿੱਚ ਕ੍ਰਿਕਟ ਪ੍ਰਬੰਧਾਂ ਵਿੱਚ ਹੋਈਆਂ ਘਪਲੇਬਾਜ਼ੀਆਂ ਤੋਂ ਅਣਜਾਣ ਹਨ ਤੇ ਸਾਬਕਾ ਪ੍ਰਬੰਧਕਾਂ ਵੱਲੋਂ ਉਹਨਾਂ ਦਾ ਮੋਢਾ ਆਪਣੇ ਆਪ ਨੂੰ ਬਚਾਉਣ ਲਈ ਵਰਤਿਆ ਜਾ ਰਿਹਾ ਹੈ, ਨਾਲ ਹੀ ਉਹਨਾਂ ਕਿਹਾ ਕਿ ਨਵੇਂ ਚੁਣੇ ਸਕੱਤਰ ਰਾਜਪ੍ਰੀਤ ਸਿੰਘ ਰਾਜੂ ਵੀ ਬੀਤੇ ਬਹੁਤ ਸਾਲਾਂ ਤੋਂ ਚੰਡੀਗੜ ਦੇ ਵਸਨੀਕ ਹਨ ਤੇ ਮਾਨਸਾ ਨਾਲ ਉਹਨਾਂ ਦਾ ਕੋਈ ਵਾਹ ਵਾਸਤਾ ਨਾ ਹੋਣ ਕਰਕੇ ਉਹ ਮਾਨਸਾ ਦੇ ਹਾਲਾਤ ਤੋਂ ਅਣਜਾਣ ਹਨ। ਐਡਵੋਕੇਟ ਅਮਨ ਮਿੱਤਲ ਨੇ ਇਹ ਵੀ ਕਿਹਾ ਕਿ ਕ੍ਰਿਕਟ ਐਸੋਸੀਏਸ਼ਨ ਅਹੁਦੇਦਾਰਾਂ ਵੱਲੋਂ ਪ੍ਰਤੀ ਮਹੀਨਾ ਮੈਦਾਨ ਵਿੱਚ ਖੇਡਣ ਆਉਣ ਵਾਲੇ ਬੱਚਿਆਂ ਤੋਂ ਫੀਸਾ ਲਈਆਂ ਜਾਦੀਆਂ ਹਨ । ਉਹਨਾਂ ਇਹ ਵੀ ਕਿਹਾ ਕਿ ਮਾਨਸਾ ਇਲਾਕੇ ਦੇ ਖਿਡਾਰੀਆਂ ਨੂੰ ਮਾਨਸਾ ਦੀਆਂ ਟੀਮਾਂ ਵਿੱਚ ਸ਼ਾਮਿਲ ਨਾ ਕੀਤੇ ਜਾਣ ਅਤੇ ਬਾਹਰਲੇ ਖਿਡਾਰੀਆਂ ਨੂੰ ਉਮਰਾਂ ਘਟਾ ਕੇ ਮਾਨਸਾ ਦੀਆਂ ਟੀਮਾਂ ਵਿੱਚ ਸ਼ਾਮਿਲ ਕੀਤੇ ਜਾਣ ਬਾਰੇ ਐਸੋਸੀਏਸ਼ਨ ਦੇ ਸਕੱਤਰ ਅਤੇ ਕੋਚ ਤੇ ਮਾਨਸਾ ਪੁਲਿਸ ਵੱਲੋਂ ਪਹਿਲਾਂ ਹੀ ਧੋਖਾਧੜੀ ਦਾ ਕੇਸ ਦਰਜ ਕੀਤਾ ਜਾ ਚੁੱਕਾ ਹੈ । ਜਿਸਦਾ ਅਦਾਲਤ ਵਿੱਚ ਚਲਾਨ ਆਉਣ ਵਾਲੇ ਕੁਝ ਦਿਨਾ ਵਿੱਚ ਪੇਸ਼ ਹੋਣ ਵਾਲਾ ਹੈ। ਮਾਨਸਾ ਜ਼ਿਲ੍ਹੇ ਦੇ ਮਾਪੇ ਆਪਣੇ ਬੱਚਿਆਂ ਨੂੰ ਖਿਡਾਉਣ ਲਈ ਪੱਬਾਂ ਭਾਰ ਹੋ ਰਹੇ ਹਨ। ਇਹ ਗ਼ੈਰ ਕਾਨੂੰਨੀ ਢੰਗ ਨਾਲ ਦੂਜੇ ਜ਼ਿਲਿਆਂ ਦੇ ਬੱਚੇ ਜਿਵੇਂ ਅਦਿਤਿਆ ਬਲਾਨਾ ਵਰਗਿਆਂ ਨੂੰ ਗੈਰ ਕਾਨੂੰਨੀ ਢੰਗ ਨਾਲ ਖਿਡਾਉਣ ਤੇ  ਲੱਗੇ ਹਨ। 

ਉਹਨਾਂ ਕੱਲ ਮੈਦਾਨ ਵਿੱਚ ਪ੍ਰੈਸ ਕਾਨਫਰੰਸ ਕਰਕੇ ਅਹੁਦੇਦਾਰਾਂ ਵੱਲੋਂ ਸਕੂਲ ਦੇ ਮੈਦਾਨ ਨੂੰ ਐਸੋਸੀਏਸ਼ਨ ਦਾ ਮੈਦਾਨ ਕਿਹੇ ਜਾਣ ਆਦਿ ਤੇ ਵੀ ਡੂੰਘਾ ਇਤਰਾਜ਼ ਪ੍ਰਗਟ ਕੀਤਾ। ਇਸ ਮੌਕੇ ਤੇ ਐਸੋਸੀਏਸ਼ਨ ਵੱਲੋਂ ਕੀਤੀਆਂ ਗਈਆਂ ਆਪ-ਹੁਦਰੀਆਂ ਨੂੰ ਜਨਤਕ ਕਰਕੇ ਪੁਲਿਸ ਕੇਸ ਦਰਜ਼ ਕਰਵਾਉਣ ਵਾਲੇ ਐਡਵੋਕੇਟ ਅਮਨ ਮਿੱਤਲ ਨੇ ਕਿਹਾ ਕਿ ਢਾਈ ਸਾਲ ਪਹਿਲਾਂ ਪੁਲਿਸ ਕੇਸ ਦਰਜ ਹੋਣ ਤੋਂ ਬਾਅਦ ਵੀ ਅਹੁਦੇਦਾਰ ਆਪਣੀਆਂ ਕਾਰਵਾਈਆਂ ਤੋਂ ਬਾਜ਼ ਨਹੀਂ ਆ ਰਹੇ ਅਤੇ 2021 ਵਿਚ ਮਾਨਸਾ ਦੀ ਟੀਮ ਪੰਜਾਬ ਦੀ ਚੈਂਪੀਅਨ ਬਣਨ ਤੇ ਵੀ ਮਾਨਸਾ ਦਾ ਕੋਈ ਖਿਡਾਰੀ ਪੰਜਾਬ ਜਾਂ ਭਾਰਤ ਪੱਧਰ ਤੇ ਇਲਾਕੇ ਦਾ ਨਾਮ ਨਹੀਂ ਕਰ ਸਕਿਆ ਹੈ, ਕਿਉਂਕਿ ਜ਼ਿਆਦਾਤਰ ਮੌਕੇ ਬਾਹਰਲੇ ਤੇ ਆਪਣੇ ਖਾਸ ਵਿਅਕਤੀਆਂ ਦੇ ਬੱਚਿਆਂ ਨੂੰ ਹੀ ਦਿੱਤੇ ਜਾਂਦੇ ਹਨ। ਉਹਨਾਂ ਅਜੈਪਾਲ ਨੱਤ ਮੌਜੂਦਾ ਪ੍ਰਧਾਨ ਦੇ ਸੰਘਰਸ਼ੀਲ ਮਾਤਾ ਪਿਤਾ ਲਿਬਰੇਸ਼ਨ ਆਗੂਆਂ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਡਿਪਟੀ ਕਮਿਸ਼ਨਰ ਮਾਨਸਾ ਅਤੇ ਜਿਲ੍ਹਾ ਪੁਲਿਸ ਕਪਤਾਨ ਵੱਲੋਂ ਐਸੋਸੀਏਸ਼ਨ ਵੱਲੋਂ ਕੀਤੇ ਗਏ ਘਪਲਿਆਂ ਬਾਰੇ ਮਾਨਸਾ ਤੋਂ ਬਾਹਰ ਰਹਿੰਦੇ ਆਪਣੇ ਪੁੱਤਰ ਨੂੰ ਜਾਣਕਾਰੀ ਦੇਣ ਤਾਂ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ। ਇਸ ਮੌਕੇ ਬੁਢਲਾਡਾ ਅਤੇ ਮਾਨਸਾ ਤੋਂ ਐਸੋਸੀਏਸ਼ਨ ਦੇ ਵਰਤਾਰੇ ਖਿਲਾਫ਼ ਸਮੇਂ ਸਮੇਂ ਤੇ ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਪਾਸ ਸ਼ਿਕਾਇਤਾਂ ਦਰਜ ਕਰਵਾਉਣ ਵਾਲੇ ਮਾਪਿਆ ਵੱਲੋਂ ਮਾਨਸਾ ਦੀ ਡਿਪਟੀ ਕਮਿਸ਼ਨਰ ਵੱਲੋਂ ਭੰਗ ਕੀਤੀ ਗਈ । ਮਾਨਸਾ ਜਿਲ਼੍ਹਾ ਕ੍ਰਿਕਟ ਐਸੋਸੀਏਸ਼ਨ ਦੀ ਥਾਂ ਤੇ ਕੋਈ ਪ੍ਰਬੰਧਕ ਲਗਾ ਕੇ ਨਵੀਂ ਐਸੋਸੀਏਸ਼ਨ ਕਾਇਮ ਕਰਨ ਲਈ ਮਾਨਸਾ, ਬੁਢਲਾਡਾ ਅਤੇ ਸਰਦੂਲਗੜ੍ਹ ਦੇ ਸੁਗਿਰਦ ਸ਼ਹਿਰੀਆ ਨੂੰ ਨਿੱਜੀ ਦਖਲ ਦੇਣ ਦੀ ਬੇਨਤੀ ਵੀ ਕੀਤੀ ਤਾਂ ਜੋ ਮਾਨਸਾ ਇਲਾਕੇ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਬੱਚਿਆਂ ਨੂੰ ਅੱਗੇ ਆਉਣ ਦਾ ਮੌਕਾ ਮਿਲ ਸਕੇ। ਇਸ ਮੌਕੇ ਤੇ ਐਡਵੋਕੇਟ ਅਮਨ ਕੁਮਾਰ ਮਿੱਤਲ, ਐਡਵੋਕੇਟ ਮਾਹਲ ਸਿੰਘ ਸਿੱਧੂ ਬੁਢਲਾਡਾ, ਰਮਨੀਕ ਗਰਗ, ਵਿਸ਼ਵਦੀਪ ਬਰਾੜ, ਜਤਿੰਦਰ ਸਿੰਘ ਰਾਜੂ ਆਦਿ ਮਾਪੇ ਹਾਜਰ ਸਨ।

LEAVE A REPLY

Please enter your comment!
Please enter your name here