

ਮਾਨਸਾ (ਸਾਰਾ ਯਹਾਂ): ਦਿਲਜੋਤ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਉਸ ਨੇ ਖੁਦਕਸ਼ੀ ਨਹੀਂ ਕੀਤੀ ਸਗੋਂ ਉਸ ਨੂੰ ਮਾ’ਰਿਆ ਗਿਆ ਹੈ ਅਤੇ ਪਰਿਵਾਰ ਉਸ ਦੀ ਮੌ’ਤ ਦੇ ਜਿੰਮੇਵਾਰ ਜਥੇਬੰਦੀਆਂ ਆਗੂਆਂ ਨੂੰ ਮੰਨਦੀ ਹੈ। ਪਰ ਪੁਲਿਸ ਵੱਲੋਂ 11 ਦਿਨ ਬੀਤ ਜਾਣ ਬਾਅਦ ਵੀ ਪਰਚਾ ਦਰਜ ਨਹੀਂ ਕੀਤਾ ਗਿਆ ਜੋ ਕਿ ਦੋਸ਼ੀਆਂ ਅਤੇ ਪੁਲਿਸ ਦੀ ਕਿਤੇ ਨਾ ਕਿਤੇ ਮਿਲੀਭੁਗਤ ਜਾਪਦੀ ਹੈ।
ਜਿਕਰਯੋਗ ਹੈ ਕਿ ਇੰਨ੍ਹਾਂ ਦੀ ਜਥੇਬੰਦੀ ਦੇ ਲੜਕੇ ਨਵਕਰਨ ਨੇ 2016 ਵਿੱਚ ਆਤਮਹੱਤਿਆ ਕਰ ਲਈ ਸੀ। ਇਸ ਤੋਂ ਇਲਾਵਾ ਕਲਪਨਾ ਨਾਮ ਦੀ ਇੱਕ ਲੜਕੀ ਵੀ ਜੋ ਇੰਨ੍ਹਾਂ ਦੀ ਜਥੇਬੰਦੀ ਵਿੱਚ ਕੰਮ ਕਰਦੀ ਸੀ ਉਸ ਨੇ ਇੰਨ੍ਹਾਂ ਦੀ ਜਥੇਬੰਦੀ ਦੇ ਆਗੂਆਂ ‘ਤੇ ਬਹੁਤ ਹੀ ਸੰਗੀਨ ਕਿਸਮ ਦੇ ਇਲਜ਼ਾਮ ਲਗਾ ਰਹੀ ਹੈ ਅਤੇ ਅਪਣੇ-ਆਪ ਨੂੰ ਇੰਨ੍ਹਾਂ ਤੋਂ ਬਚਾ ਕੇ ਨਿੱਕਲਣ ਵਾਰੇ ਸੋਸ਼ਲ ਮੀਡੀਆ ਵਗਾਇਰਾ ਵਿੱਚ ਵੀ ਕਹਿ ਰਹੀ ਹੈ।
ਇਸ ਸਬੰਧੀ ਪੰਜਾਬ ਬ੍ਰਾਹਮਣ ਸਭਾ ਮਾਨਸਾ ਪੰਜਾਬ ਨੇ ਭਗਵਾਨ ਪਰਸ਼ੂਰਾਮ ਮੰਦਿਰ ਮਾਨਸਾ ਵਿਖੇ ਇਕੱਤਰਤਾ ਕਰਨ ਉਪਰੰਤ ਬ੍ਰਾਹਮਣ ਸਭਾ ਦੇ ਪ੍ਰਧਾਨ ਹਰਵਿੰਦਰ ਭਾਰਦਵਾਜ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਕੇਸ ਦੀ ਨਿਰਪੱਖ ਢੰਗ ਨਾਲ ਜਾਂਚ ਕੀਤੀ ਜਾਵੇ ਅਤੇ ਦੋਸ਼ੀ ਪਾਏ ਜਾਣ ‘ਤੇ ਦੋਸ਼ੀਆਂ ਖਿਲਾਫ ਸਖਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਨਹੀਂ ਤਾਂ ਪੰਜਾਬ ਬ੍ਰਾਹਮਣ ਸਭਾ ਮਾਨਸਾ ਜਨਤਕ ਜਥੇਬੰਦੀਆਂ ਦੇ ਨਾਲ ਸਹਿਯੋਗ ਕਰਦੀ ਹੋਈ ਸੰਘਰਸ਼ ਕਰੇਗੀ। ਇਸ ਸਮੇਂ ਪੰਜਾਬ ਬ੍ਰਾਹਮਣ ਸਭਾ ਦੇ ਆਗੂ ਪ੍ਰਿਤਪਾਲ ਮੌਂਟੀ, ਬਲਜੀਤ ਸ਼ਰਮਾ, ਪ੍ਰਵੀਨ ਕੁਮਾਰ ਟੋਨੀ, ਕੰਵਲਜੀਤ ਸ਼ਰਮਾ, ਸੰਜੀਵ ਸ਼ਰਮਾ, ਡਾ ਸੁਲੱਖਣ ਤੇਜਪਾਲ ਸ਼ਰਮਾ, ਜਤਿੰਦਰ ਆਗਰਾ ਆਦਿ ਹਾਜਰ ਸਨ























