

ਮਾਨਸਾ 17 ਦਸੰਬਰ (ਸਾਰਾ ਯਹਾ, ਬਲਜੀਤ ਸ਼ਰਮਾ) : ਅੱਜ 17 ਦਸੰਬਰ ਨੂੰ ਮਾਨਸਾ ਜਿਲ•ੇ ਦੇ ਪਿੰਡ ਫਫੜੇ ਭਾਈਕੇ ਅਤੇ ਖਿੱਲਣ ਦੀ ਸਾਂਝੀ ਸਹਿਕਾਰੀ ਸੁਸਾਇਟੀ ਦਾ ਜਨਰਲ ਇਜਲਾਸ ਰੱਖਿਆ ਹੋਇਆ ਸੀ ਜਿਸ ਲਈ ਦੋਹਾਂ ਪਿੰਡਾਂ ਤੋਂ ਕਿਸਾਨ ਇਜਲਾਸ ਵਿੱਚ ਭਾਗ ਲੈਣ ਲਈ ਪਹੁੰਚੇ ਹੋਏ ਸਨ ਪਰ ਸੁਸਾਇਟੀ ਦੇ ਸਕੱਤਰ ਵੱਲੋਂ ਪੂਰੀਆਂ ਸ਼ਰਤਾਂ ਪਹਿਲਾਂ ਨਾ ਦੱਸੇ ਜਾਣ ਕਾਰਨ ਜਦੋਂ ਇਜਲਾਸ ਮੁਲਤਵੀ ਹੋ ਗਿਆ ਤਾਂ ਰੋਹ ਵਿੱਚ ਆਏ ਕਿਸਾਨਾਂ ਵੱਲੋਂ ਸੁਸਾਇਟੀ ਦੇ ਸਕੱਤਰ ਦੇ ਦਫਤਰ ਦੇ ਘਿਰਾਓ ਕਰਕੇ ਜਿਲ•ਾ ਪ੍ਰਸ਼ਾਸਨ ਅਤੇ ਸੁਸਾਇਟੀ ਦੇ ਅਧਿਕਾਰੀਆਂ ਖਿਲਾਫ ਜੋਨਾਅਰੇਬਾਜ਼ੀ ਕੀਤੀ ਅਤੇ ਧਰਨਾਂ ਸ਼ੁਰੂ ਕਰ ਦਿੱਤਾ। ਸੁਸਾਇਟੀ ਦੇ ਪ੍ਰਧਾਨ ਅਮਰੀਕ ਸਿੰਘ ਖਿੱਲਣ ਨੇ ਦੱਸਿਆ ਕਿ ਉਨ•ਾਂ ਨੂੰ ਬਤੌਰ ਪ੍ਰਧਾਨ 4 ਮਹੀਨੇ ਦਾ ਸਮਾਂ ਹੋ ਚੁੱਕਾ ਹੈ, ਉਹ ਸੁਸਾਇਟੀ ਦੇ ਕਰਮਚਾਰੀਆਂ ਤੋਂ ਪਿਛਲੇ ਹਿਸਾਬ ਕਿਤਾਬ ਦੀ ਜਾਣਕਾਰੀ ਦੇਣ ਦੀ ਮੰਗ ਕਰ ਰਹੇ ਹਨ ਪਰ ਅਧਿਕਾਰੀ/ਕਰਮਚਾਰੀ ਹਿਸਾਬ ਦੇਣ ਤੋਂ ਭੱਜ ਰਹੇ ਹਨ। ਉਨ•ਾਂ ਦੱਸਿਆ ਕਿ ਸਹਿਕਾਰੀ ਸੁਸਾਇਟੀ ਦੇ ਮੈਂਬਰਾਂ ਵੱਲੋਂ ਮਤਾ ਪਾ ਕੇ 17 ਦਸੰਬਰ ਦਾ ਇਜਲਾਸ ਜਬਰਦਸਤੀ ਰੱਖਿਆ ਗਿਆ ਸੀ ਪਰ ਅੱਜ ਅਧਿਕਾਰੀਆਂ ਨੇ ਇਜਲਾਸ ਦਾ ਸਮਾਂ ਸਿਰਫ 2 ਘੰਟੇ ਰੱਖਿਆ ਜਿਸ ਵਿੱਚ ਇੱਕ ਹਜ਼ਾਰ ਸੁਸਾਇਟੀ ਮੈਂਬਰਾਂ ਵਿਚੋਂ ਸਿਰਫ 170 ਮੈਂਬਰ ਆਪਣੇ ਦਸਤਖਤ ਕਰ ਸਕੇ ਜਦੋਂ ਕਿ 260 ਮੈਂਬਰਾਂ ਦੀ ਹਾਜ਼ਰੀ ਤੋਂ ਬਿਨਾਂ ਇਜਲਾਸ ਸ਼ੁਰੂ ਨਹੀਂ ਕੀਤਾ ਜਾ ਸਕਦਾ ਸੀ। ਇਸ ਕਾਰਨ ਸਕੱਤਰ ਅਤੇ ਕਰਮਚਾਰੀ ਇਜਲਾਸ ਨੂੰ ਚਲਾਕੀ ਨਾਲ ਰੱਦ ਕਰਨ ਵਿੱਚ ਕਾਮਯਾਬ ਹੋ ਗਏ। ਇਸਤੋਂ ਬਾਦ ਪ੍ਰਧਾਨ ਅਤੇ ਸੁਸਾਇਟੀ ਮੈਂਬਰਾਂ ਨੇ ਅੱਗੇ ਨਵੀਂ ਤਾਰੀਖ ਨਿਸਚਿਤ ਕਰਨ ਦੀ ਮੰਗ ਜਦੋਂ ਸਕੱਤਰ ਅੱਗੇ ਰੱਖੀ ਤਾਂ ਉਸਨੇ ਅੱਗੇ ਤਾਰੀਖ ਨਾ ਦੇਣ ਦੀ ਗੱਲ ਆਖਕੇ ਆਪਣਾ ਪੱਲਾ ਝਾੜ ਲਿਆ ਜਿਸਤੋਂ ਬਾਅਦ ਗੁੱਸੇ ਵਿੱਚ ਆਏ ਮੈਂਬਰਾਂ ਨੇ ਸਕੱਤਰ ਦੇ ਦਫਤਰ ਦਾ ਗੇਟ ਘੇਰ ਕੇ ਨਾਹਰੇਬਾਜ਼ੀ ਕੀਤੀ। ਇਸ ਐਕਸ਼ਨ ਤੋਂ ਬਾਅਦ ਕਿਸਾਨਾਂ ਨੇ ਜਿਲ•ਾ ਪ੍ਰਸ਼ਾਸਨ ਅਤੇ ਸਹਿਕਾਰਤਾ ਵਿਭਾਗ ਤੋਂ ਮੰਗ ਕੀਤੀ ਕਿ ਪਿੰਡ ਫਫੜੇ ਭਾਈਕੇ ਦੀ ਸਹਿਕਾਰੀ ਸੁਸਾਇਟੀ ਦਾ ਇਜਲਾਸ ਇੱਕ ਹਫਤੇ ਦੇ ਅੰਦਰ ਅੰਦਰ ਬੁਲਾਇਆ ਜਾਵੇ ਅਤੇ ਕਿਸਾਨਾਂ ਦੀ ਹੋ ਰਹੀ ਖੱਜਲ ਖੁਆਰੀ ਨੂੰ ਦੂਰ ਕੀਤਾ ਜਾਵੇ। ਉਨ•ਾਂ ਚਿਤਾਵਨੀ ਦਿੱਤੀ ਕਿ ਅਗਰ 1 ਹਫਤੇ ਵਿੱਚ ਇਜਲਾਸ ਨਾ ਕਰਵਾਇਆ ਗਿਆ ਅਤੇ ਸੁਸਾਇਟੀ ਦੇ ਅਧਿਕਾਰੀਆਂ/ਕਰਮਚਾਰੀਆਂ ਵਲੋਂ ਸੁਸਾਇਟੀ ਦਾ ਹਿਸਾਬ ਕਿਤਾਬ ਨਹੀਂ ਦਿੱਤਾ ਜਾਂਦਾ ਤਾਂ ਉਹ ਸੁਸਾਇਟੀ ਦੇ ਗੇਟ ਨੂੰ ਜਿੰਦਰਾ ਲਗਾਕੇ ਲਗਾਤਾਰ ਧਰਨਾ ਸ਼ੁਰੂ ਕਰਨਗੇ। ਇਸ ਮੌਕੇ ‘ਤੇ ਸਰਪੰਚ ਇਕਬਾਲ ਸਿੰਘ ਸਿੱਧੂ, ਸੁਸਾਇਟੀ ਮੈਂਬਰ ਜਗਦੇਵਸ਼ਰਮਾ, ਬਲਵੀਰ ਸਿੰਘ ਬੀਰਾ, ਗੁਰਸੇਵਕ ਸਿੰਘ, ਗੁਰਮੇਲ ਕੌਰ, ਸਰਬਜੀਤ ਕੌਰ ਖਿੱਲਣ ਤੋਂ ਇਲਾਵਾ ਬਲਤੇਜ ਸਿੰਘ, ਅਮਰੀਕ ਸਿੰਘ, ਜਗਜੀਤ ਮਾਨ, ਹਰਦੀਪ ਮਾਨ ਆਦਿ ਮੈਂਬਰ ਹਾਜ਼ਰ ਸਨ।























