ਸਰਕਾਰੀ ਪ੍ਰਾਇਮਰੀ ਸਕੂਲ ਬੀਰ ਖੁਰਦ ਅਤੇ ਹਾਈ ਸਕੂਲ ਮੋਹਰ ਸਿੰਘ ਵਾਲਾ ਵਿਖੇ ਬਾਲ ਸੁਰੱਖਿਆ ਜਾਗਰੂਕਤਾ ਕੈਂਪ ਲਗਾਏ

0
8

ਮਾਨਸਾ, 16 ਮਈ (ਸਾਰਾ ਯਹਾ,(ਬਲਜੀਤ ਸ਼ਰਮਾ)): ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਮਾਨਸਾ ਵੱਲੋਂ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਰੋਜ਼ਾਨਾ ਹੀ ਜਾਗਰੂਤਾ ਕੈਂਪਾਂ ਦਾ ਆਯੋਜਨ ਕੀਤਾ ਜਾਂਦਾ ਹੈ। ਇਸੇ ਲੜੀ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਬੀਰ ਖੁਰਦ ਅਤੇ ਸਰਕਾਰੀ ਹਾਈ ਸਕੂਲ ਮੋਹਰ ਸਿੰਘ ਵਾਲਾ ਵਿਚ ਬਾਲ ਸੁਰੱਖਿਆ ਜਾਗਰੂਕਤਾ ਕੈਂਪ ਲਗਾਏ ਗਏ।  ਕੈਂਪ ਦੌਰਾਨ ਸ੍ਰੀ ਭੂਸ਼ਣ ਲਾਲ ਨੇ ਬੱਚਿਆਂ ਨੂੁੰ ਪੋਕਸੋ ਐਕਟ, ਜੁਵੇਨਾਈਲ ਜਸਟਿਸ ਐਕਟ, ਗੁੱਡ ਟੱਚ ਅਤੇ ਬੈਡ ਟੱਚ, ਸਿੱਖਿਆ ਦਾ ਅਧਿਕਾਰ, ਬਾਲ ਵਿਆਹ, ਬਾਲ ਮਜ਼ਦੂਰੀ ਸਬੰਧੀ ਵਿਸਥਾਰ ਜਾਣਕਾਰੀ ਦਿੱਤੀ। ਚਾਈਲਡ ਹੈਲਪਲਾਈਨ ਟੀਮ ਮੈਂਬਰ ਸ੍ਰੀ ਕੁਲਵਿੰਦਰ ਸਿੰਘ ਨੇ ਬੱਚਿਆਂ ਨੂੰ ਚਾਈਲਡ ਹੈਲਪਲਾਈਨ 1098 ਸਬੰਧੀ ਜਾਣੂ ਕਰਵਾਇਆ ਤਾਂ ਜੋ ਬੱਚੇ ਹਰ ਤਰਾਂ ਦੀ ਮੁਸ਼ਕਿਲ ਵਿਚ ਚਾਈਲਡ ਹੈਲਪਲਾਈਨ ਦਾ ਸਹਾਰਾ ਲੈ ਸਕਣ। ਇਸ ਮੌਕੇ ਦੋਨੋ ਪਿੰਡਾਂ ਦੇ ਸਕੂਲ ਸਟਾਫ਼ ਮੈਂਬਰ ਗੁਰਸੇਵਕ ਸਿੰਘ, ਵਿੰਦਰਜੀਤ ਸਿੰਘ, ਸ਼ੰਕਰ ਦਾਸ, ਸੁਰਿੰਦਰ ਕੁਮਾਰ, ਮਨਦੀਪ ਕੌਰ, ਕਰਮਜੀਤ ਕੌਰ, ਨੀਸ਼ੂ ਗਰਗ, ਚੰਦ ਭਾਨ ਮੌਜੂਦ ਸਨ।        

LEAVE A REPLY

Please enter your comment!
Please enter your name here