

ਮਾਨਸਾ, 11 ਸਤੰਬਰ: (ਸਾਰਾ ਯਹਾਂ/ਮੁੱਖ ਸੰਪਾਦਕ)
ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ, ਆਈ.ਏ.ਐਸ. ਦੇ ਦਿਸ਼ਾ ਨਿਰਦੇਸ਼ਾਂ ‘ਤੇ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਅਤੇ ਸਿਹਤ ਵਿਭਾਗ ਵੱਲੋਂ ਪਿੰਡ ਕੁਲਾਣਾ ਵਿਖੇ ਸਪੈਸ਼ਲ ਜਾਗਰੂਕਤਾ ਕੈਂਪ ਲਗਾਇਆ ਗਿਆ।
ਇਸ ਮੌਕੇ ਕੋਆਰਡੀਨੇਟਰ ਕੁਲਵਿੰਦਰ ਸਿੰਘ ਨੇ ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਔਰਤਾਂ ਨੂੰ ਸ਼ਕਤੀਕਰਨ ਬਾਰੇ ਵੀ ਦੱਸਿਆ। ਕਾਊਂਸਲਰ ਰਜਿੰਦਰ ਕੁਮਾਰ ਵਰਮਾ ਨੇ
ਬੱਚਿਆਂ ਦੇ ਅਧਿਕਾਰਾਂ ਅਤੇ ਬੱਚਿਆਂ ਨੂੰ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਪਾਸੋਂ ਮਿਲਣ ਵਾਲੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਬੱਚਿਆਂ ਨਾਲ ਸਬੰਧਤ ਸੇਵਾਵਾਂ ਅਤੇ ਮੁਸੀਬਤ ਵਿਚ ਮਿਲੇ ਬੱਚੇ ਦੀ ਮਦਦ ਲਈ ਬਾਲ ਭਲਾਈ ਕਮੇਟੀ, ਬੱਚਤ ਭਵਨ ਮਾਨਸਾ ਅਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮਰਾ ਨੰਬਰ 33 ਵਿਖੇ ਸਥਿਤ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।
ਉਨ੍ਹਾ ਵਨ ਸਟਾਪ ਸੈਂਟਰ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜ਼ੋ ਔਰਤਾਂ ਬਲਾਤਕਾਰ, ਘਰੇਲੂ ਹਿੰਸਾ, ਮਹਿਲਾ ਤਸਕਰੀ, ਦਹੇਜ, ਐਸਿਡ ਅਟੈਕ ਜਾਂ ਸਾਇਬਰ ਕਰਾਇਮ ਤੋਂ ਪੀੜਤ ਹਨ ਉਹ ਹੈਲਪ ਲਾਈਨ ਨੰਬਰ 181 ‘ਤੇ ਮਦਦ ਲੈ ਸਕਦੀਆਂ ਹਨ।
ਇਸ ਮੌਕੇ ਵੀਨਾ ਰਾਣੀ ਸੁਪਰਵਾਈਜ਼ਰ, ਸਰਬਜੀਤ ਕੌਰ, ਸਰਨ ਕੌਰ,ਪੰਮੀ ਕੌਰ, ਗੁਰਚਰਨ ਸਿੰਘ, ਸਵਰਨ ਸਿੰਘ, ਕਰਮ ਸਿੰਘ, ਸਮੁੱਚੀ ਪੰਚਾਇਤ ਅਤੇ ਪਿੰਡ ਵਾਸੀ ਹਾਜ਼ਰ ਸਨ























