

ਲੋਕ ਆਗੂ ਮਨਜੀਤ ਸਿੰਘ ਧਨੇਰ ਨੂੰ ਝੂਠੇ ਕਤਲ ਕੇਸ ਵਿਚ ਸੁਣਾਈ ਗਈ ਦੇਸ਼ ਦੀ ਸਰਬ ਉੱਚ ਅਦਾਲਤ ਵੱਲੋ ਉਮਰਕੈਦ ਦੀ ਸਜਾ ਖਿਲਾਫ ਸੰਘਰਸ਼ ਸੀਲ ਜਥੇਬੰਦੀਆਂ ਵਲੋਂ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਅੱਜ ਤੋ 22 ਸਾਲ ਪਹਿਲਾਂ ਮਿਤੀ 3 ਅਗਸਤ 1997 ਨੂੰ ਬਹੁਤ ਚਰਚਿਤ ਸਕੂਲੀ ਵਿਦਿਆਰਥਣ ਕਿਰਨਜੀਤ ਕੌਰ ਮਹਿਲ ਕਲਾਂ ਅਗਵਾ ਕਰਕੇ ਬਲਾਤਕਾਰ ਕਰਨ ਤੋਂ ਬਾਅਦ ਕਤਲ ਕੀਤੀ ਗਈ ਇਸ ਘਿਨੌਣੇ ਕਾਡ ਖਿਲਾਫ ਉੱਠੇ ਲੋਕ ਰੋਹ ਦੀ ਅਗਵਾਈ ਹੇਠ ਦੋਸ਼ੀਆਂ ਦੀ ਨਿਸ਼ਾਨਦੇਹੀ ਤੇ ਬੱਚੀ ਦੀ ਲਾਸ਼ ਕਢਵਾਈ ਗਈ। ਇਸ ਘੋਲ ਦੀ ਅਗਵਾਈ ਕਰਨ ਵਾਲੇ ਤਿੰਨ ਲੋਕ ਆਗੂਆਂ ਨੂੰ ਜਿੰਨਾ ਵਿੱਚ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਮੁਲਾਜ਼ਮ ਆਗੂ ਨਰੈਣ ਦੱਤ ਅਤੇ ਮਾਸਟਰ ਪ੍ਰੇਮ ਕੁਮਾਰ ਨੂੰ ਬਰਨਾਲਾ ਕਚਹਿਰੀ ਵਿਚ ਹੋਏ ਇਕ ਕਾਤਲ ਦੇ ਮਾਮਲੇ ਵਿਚ ਬਦਲੇ ਦੀ ਭਾਵਨਾ ਅਧੀਨ ਉੱਥੋ ਦੇ ਪੁਲਸ ਸਿਆਸੀ ਅਤੇ ਗੁੰਡਾ ਢਾਣੀ ਦੇ ਗਠਜੋੜ ਵੱਲੋਂ ਫਸਾ ਦਿੱਤਾ ਗਿਆ ਸੀ। ਸੈਸ਼ਨ ਕੋਰਟ ਬਰਨਾਲਾ ਦੇ ਹੋਏ ਫੈਸਲੇ 30 ਮਾਰਚ 2005 ਵਿੱਚ ਤਿੰਨੇ ਲੋਕ ਆਗੂਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਸ ਝੂਠੀ ਸਜਾ ਦੇ ਖਿਲਾਫ ਪੰਜਾਬ ਭਰ ਦੇ ਇਨਸਾਫ ਪਸੰਦ ਲੋਕਾਂ ਵੱਲੋਂ ਲੜੇ ਸ਼ਾਨਦਾਰ ਸੰਘਰਸ਼ ਦੇ ਸਿੱਟੇ ਵਜੋਂ ਗਵਰਨਰ ਪੰਜਾਬ ਵੱਲੋਂ ਮਿਤੀ 24 ਅਗਸਤ 2007 ਨੂੰ ਤਿੰਨੇ ਲੋਕ ਆਗੂਆਂ ਦੀ ਉਮਰ ਕੈਦ ਸਜਾ ਰੱਦ ਕਰ ਦਿੱਤੀ ਗਈ ਸੀ। ਪ੍ਰੰਤੂ ਹਾਈਕੋਰਟ ਨੇ ਮਿਤੀ 11 ਫਰਵਰੀ 2008 ਨੂੰ ਜਿੱਥੇ ਦੋ ਆਗੂ ਨਰੈਤ ਦੱਤ ਅਤੇ ਪ੍ਰੇਮ ਕੁਮਾਰ ਨੂੰ ਜਿੱਥੇ ਬਰੀ ਕੀਤਾ। ਉਥੇ ਬੀ ਕੇ ਯੂ ਏਕਤਾ ਡਕੌਂਦਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਉਮਰ ਕੈਦ ਦੀ ਸਜਾ ਬਰਕਰਾਰ ਰੱਖੀ ਗਈ। ਜਿਸਦੀ ਸੁਣਵਾਈ ਮਿਤੀ 3 ਅਗਸਤ 2019 ਨੂੰ ਸੁਪਰੀਮ ਕੋਰਟ ਦਿੱਲੀ ਨੇ ਸੁਣਾਏ ਫੈਸਲੇ ਵਿੱਚ ਮਨਜੀਤ ਸਿੰਘ ਧਨੇਰ ਦੀ ਕੀਤੀ ਅਪੀਲ ਨੂੰ ਖਾਰਜ ਕਰਦੇ ਹੋਏ ਉਮਰ ਕੈਦ ਦੀ ਸਜ਼ਾ ਬਹਾਲ ਰੱਖ ਦਿੱਤੀ ਹੈ। ਜਿਸਦੇ ਨਾਲ ਸਮੂੰਹ ਸੰਘਰਸ਼ਸ਼ੀਲ ਜਥੇਬੰਦੀਆਂ ਅਤੇ ਲੋਕਾਂ ਵਿਚ ਰੋਸ ਦੀ ਲਹਿਰ ਫੈਲ ਗਈ ਹੈ। ਅੱਜ ਇੱਥੇ ਪਿੰਡ ਗੁਰਨੇ ਕਲਾਂ ਦੀ ਸੱਥ ਵਿਚ ਪਿੰਡ ਦੇ ਇਕੱਠੇ ਹੋਏ ਸੈਕੜੇ ਲੋਕਾਂ ਨੇ ਰੋਸ ਵਜੋਂ ਪੁਲਸ ਸਿਆਸੀ ਗੁੱਡਾ ਅਤੇ ਅਦਾਲਤੀ ਗੱਠਜੋੜ ਖਿਲਾਫ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ ਅਤੇ ਅਰਥੀ ਫੂਕੀ ਗਈ। ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਧਨੇਰ ਨੂੰ ਸੁਣਾਈ ਸਜਾ ਸੱਚ ਨੂੰ ਫਾਂਸੀ ਦੇਣ ਦੇ ਤੁੱਲ ਹੈ ਕਿਉਂਕਿ ਐਕਸ਼ਨ ਕਮੇਟੀ ਮਹਿਲ ਕਲਾਂ ਵੱਲੋਂ ਔਰਤ ਜਾਤੀ ਦੀ ਇੱਜਤ ਅਤੇ ਆਬਰੂ ਰੋਲਣ ਵਾਲੇ ਗੁੰਡਿਆਂ ਨੂੰ ਜਿੱਥੇ ਕੀਤੇ ਦੀ ਸਜਾ ਦਿਵਾਉਣ ਲਈ ਲੋਕਾਂ ਦੀ ਅਗਵਾਈ ਕੀਤੀ ਸੀ ਉਦੋ ਤੋ ਹੀ ਇਹ ਲੋਕ ਆਗੂ ਗੁੰਡਾ ਢਾਣੀ ਅਤੇ ਜਾਬਰ ਰਾਜ ਮਸੀਨਰੀ ਦੀਆਂ ਅੱਖਾਂ ਵਿਚ ਰੋੜ ਵਾਗ ਰੜਕ ਰਹੇ ਸਨ। ਆਗੂਆਂ ਨੇ ਐਲਾਨ ਕੀਤਾ ਕਿ ਜਿਨ੍ਹਾਂ ਚਿਰ ਝੂਠੀ ਸਜਾ ਪੰਜਾਬ ਸਰਕਾਰ ਅਤੇ ਗਵਰਨਰ ਪੰਜਾਬ ਵੱਲੋਂ ਰੱਦ ਨਹੀਂ ਕੀਤੀ ਜਾਦੀ ਉਨ੍ਹਾਂ ਸਮਾ ਚੈਨ ਨਾਲ ਨਹੀਂ ਬੈਠਣਗੇ ਅਤੇ ਲੋਕਾਂ ਦੀ ਤਾਕਤ ਦੇ ਜੋਰ ਤੇ ਸੰਘਰਸ਼ ਨੂੰ ਹੋਰ ਤਿੱਖਾ ਕਰਕੇ ਜਿੱਤ ਤੱਕ ਪਹੁੰਚਾਇਆ ਜਾਵੇਗਾ। ਅੱਜ ਦੇ ਰੋਸ ਮੁਜ਼ਾਹਰੇ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ ਜਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ ਬਲਾਕ ਆਗੂ ਰਾਮਫਲ ਸਿੰਘ ਬਹਾਦਰਪੁਰ ਗੁਰਮੇਲ ਸਿੰਘ ਜਲਵੇੜਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਇਕਾਈ ਪ੍ਰਧਾਨ ਅਮਰੀਕ ਸਿੰਘ ਲੀਲਾ ਸਿੰਘ। ਪੰਜਾਬ ਕਿਸਾਨ ਯੂਨੀਅਨ ਦੇ ਬਲਵਿੰਦਰ ਸਿੰਘ ਰਿੰਪੀ। ਜਮਹੂਰੀ ਕਿਸਾਨ ਸਭਾ ਦੇ ਜਰਨੈਲ ਸਿੰਘ ਕਿਸ਼ਨਗੜ੍ਹ ਆਦਿ ਹਾਜ਼ਰ ਸਨ।























