

ਬੁਢਲਾਡਾ 27 ਸਤੰਬਰ (ਸਾਰਾ ਯਹਾਂ/ਮੇਹਤਾ ਅਮਨ): ਜੀ ਹਾਂ ਇਹ ਗੱਲ ਸੱਚ ਹੈ ਇਹ ਗੱਲ ਬੁਢਲਾਡਾ ਬਲਾਕ ਦੇ ਪਿੰਡ ਰਾਮ ਨਗਰ ਭੱਠਲਾਂ ਦੀ ਹੈ ਜਿੱਥੋਂ ਦਾ ਕਿਸਾਨ ਧੀਰਾ ਸਿੰਘ ਸਵੇਰ ਸਮੇਂ ਘਰ ਦੀ ਕਬੀਲਦਾਰੀ ਚਲਾਉਣ ਲਈ ਰਾਸ਼ਨ ਵਗੈਰਾ ਲੈਣ ਲਈ ਜਦ ਬੁਢਲਾਡਾ ਸ਼ਹਿਰ ਵਿਖੇ ਪੁੱਜਾ ਤਾਂ ਬੱਸ ਸਟੈਂਡ ਦੇ ਨਜ਼ਦੀਕ ਬਣੀ ਰਾਜ ਲਾਟਰੀ ਦੀ ਸਟਾਲ ਕੋਲੋਂ ਲੰਘਦਿਆਂ ਰਾਸ਼ਨ ਲੈਣ ਦੀ ਜਗ੍ਹਾ ਲਾਟਰੀ ਲੈ ਬੈਠਾ ਅਤੇ ਲਖਪੱਤੀ ਬਣ ਗਿਆ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕਿਸਾਨ ਧੀਰਾ ਸਿੰਘ ਪਿੰਡ ਰਾਮ ਨਗਰ ਭੱਠਲਾਂ ਦਾ ਵਸਨੀਕ ਹੈ ਜੋ ਬੁਢਲਾਡਾ ਬਲਾਕ ਦਾ ਇੱਕ ਛੋਟਾ ਪਿੰਡ ਹੈ ਉਹ ਅਕਸਰ ਹੀ ਘਰ ਵਿੱਚ ਤੰਗੀ ਪਰੇਸ਼ਾਨੀ ਦੇ ਚਲਦਿਆਂ ਮਾਨਸਿਕ ਪਰੇਸ਼ਾਨ ਵੀ ਰਹਿੰਦਾ ਸੀ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਇਹ ਵਿਅਕਤੀ ਜਦ ਰਾਸ਼ਨ ਲੈਣ ਲਈ ਬੱਸ ਰਾਹੀਂ ਬੁਢਲਾਡਾ ਸ਼ਹਿਰ ਵਿਖੇ ਪੁੱਜਾ ਤਾਂ ਬੱਸ ਸਟੈਂਡ ਨਜਦੀਕ ਰਾਜ ਕੁਮਾਰ ਗਰਗ ਲਾਟਰੀ ਵਾਲੇ ਤੋਂ 200 ਰੁਪਏ ਦੀਆਂ 4 ਟਿਕਟਾਂ ਲੈ ਲਈਆਂ ਅਤੇ ਘਰ ਆ ਗਏ। ਜਿਓ ਹੀ ਰਾਤ ਲਾਟਰੀ ਦੇ ਸੁਪਨਿਆਂ ਵਿਚੋਂ ਲੰਘੀ ਤਾਂ ਸਵੇਰੇ ਉਠਦੇ ਹੀ ਧੀਰੇ ਨੂੰ ਲਾਟਰੀ ਵਾਲੇ ਨੇ ਲਖਪੱਤੀ ਬਣਨ ਦੀ ਸੂਚਨਾ ਦਿੱਤੀ, ਸੂਚਨਾ ਮਿਲਦਿਆਂ ਘਰ ਅੰਦਰ ਖੁਸ਼ੀ ਦਾ ਮਾਹੌਲ ਪੈਦਾ ਹੋ ਗਿਆ। ਰਾਜ ਸ਼੍ਰੀ ਲਾਟਰੀ ਪੰਜਾਬ ਦੇ ਮੈਨੇਜਰ ਰਾਜ ਕੁਮਾਰ ਵਰਮਾਂ ਨੇ ਦੱਸਿਆ ਕਿ ਅੱਜ ਉਸਨੂੰ ਅਸੀ ਰਾਜ ਕੁਮਾਰ ਲਾਟਰੀ ਵਿਕ੍ਰਤਾ ਦੀ ਦੁਕਾਨ ਤੇ ਪਰਿਵਾਰ ਸਮੇਤ 21 ਲੱਖ ਰੁਪਏ ਦੀ ਲਾਟਰੀ ਦਾ ਅਧਿਕਾਰਤ ਪੱਤਰ ਸੌਂਪਦਿਆਂ ਕੇਂਕ ਕੱਟ ਕੇ ਖੁਸ਼ੀ ਦਾ ਇਜਹਾਰ ਕੀਤਾ ਗਿਆ। ਇਸ ਮੌਕੇ ਤੇ ਧੀਰੇ ਦੀ ਪਤਨੀ ਕੁਲਵਿੰਦਰ ਕੌਰ, ਪੁੱਤਰੀ ਹਰਦੀਪ ਕੌਰ, ਪੁੱਤਰ ਗੁਰਵਿੰਦਰ ਸਿੰਘ, ਆਮ ਆਦਮੀ ਪਾਰਟੀ ਪੰਜਾਬ ਦੇ ਆਗੂ ਕਲਾਕਾਰ ਦਰਸ਼ਨ ਘਾਰੂ ਪਿੰਡ ਰਾਮ ਨਗਰ ਭੱਠਲ ਦੇ ਸਾਬਕਾ ਸਰਪੰਚ ਮੱਖਣ ਭੱਠਲ ਤੋਂ ਇਲਾਵਾ ਰਾਜ ਸ਼੍ਰੀ ਪੰਜਾਹ ਦੇ ਅਧਿਕਾਰੀ ਮੌਜੂਦ ਸਨ।
ਇਸ ਮੌਕੇ ਲਾਟਰੀ ਵਿਕ੍ਰੇਤਾ ਰਾਜ ਕੁਮਾਰ ਨੇ ਦੱਸਿਆ ਕਿ ਉਸਦੀ ਦੁਕਾਨ ਤੋਂ ਇਸ ਤੋਂ ਪਹਿਲਾ ਕਈ ਇਨਾਮ ਜਿਵੇਂ 1-1 ਕਰੌੜ ਦੇ 2 ਇਨਾਮ ਅਸ਼ੋਕ ਬੁਢਲਾਡਾ ਅਤੇ ਦਰਸ਼ਨ ਕੁਲਰੀਆਂ ਨੂੰ ਨਿਕਲ ਚੁੱਕੇ ਹਨ ਅਤੇ ਕੁਝ ਹੀ ਸਮਾਂ ਪਹਿਲਾ ਬੁਢਲਾਡਾ ਦੇ ਗੋਲਗੱਪੇ ਵਾਲੇ ਨੂੰ 10 ਲੱਖ ਰੁਪਏ ਅਤੇ ਅੱਜ ਧੀਰੇ ਨੂੰ 50 ਰੁਪਏ ਦੀ ਲਾਟਰੀ ਵਿੱਚੋ 21 ਲੱਖ ਦਾ ਪਹਿਲਾ ਇਨਾਮ ਨਿੱਕਲ ਚੁੱਕਾ ਹੈ।























