ਪਿਲਸੀਆਂ ਵਿਖੇ ਲਗਾਏ ਖ਼ੂਨਦਾਨ ਕੈਂਪ ਚ 70 ਯੂਨਿਟ ਖੂਨਦਾਨ ਹੋਇਆਂ

0
10

ਮਾਨਸਾ  23 ਜਨਵਰੀ (ਬਪਸ): ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਲਸੀਆਂ ਵੱਲੋਂ ਸਮੂਹ ਨਗਰ ਨਿਵਾਸੀਆਂ ਅਤੇ ਨੌਜਵਾਨਾਂ ਦੇ ਸਹਿਯੋਗ ਨਾਲ ਇਕ ਖ਼ੂਨਦਾਨ ਕੈਂਪ ਲਗਾਇਆ ਗਿਆ। ਪਿੰਡ ਦੇ ਨੌਜਵਾਨ ਤੇ ਸਮਾਜ ਸੇਵੀ ਬਲਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ ਦਾ ਉਦਘਾਟਨ ਗੁਰੂ ਘਰ ਦੇ ਮੁੱਖ ਸੇਵਾਦਾਰ ਬਾਬਾ ਮੁਖਤਿਆਰ ਸਿੰਘ ਵੱਲੋਂ ਕੀਤਾ ਗਿਆ। ਕੈਂਪ ਦੌਰਾਨ ਸ਼ਿਵ ਸ਼ਕਤੀ ਬਲੱਡ ਬੈਂਕ ਸਿਰਸਾ ਦੀ ਟੀਮ ਖ਼ੂਨ ਇਕੱਤਰ ਕਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚੀ। ਕੈਂਪ ਦੌਰਾਨ 70 ਯੂਨਿਟ ਸਵੈ-ਇੱਛਕ ਖ਼ੂਨਦਾਨੀਆਂ ਵੱਲੋਂ ਖੂਨਦਾਨ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਖ਼ੂਨਦਾਨੀ ਗੁਰਪ੍ਰੀਤ ਸਿੰਘ ਭੰਮਾ ਨੇ ਖ਼ੂਨਦਾਨੀਆਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਖੂਨਦਾਨ ਕਰਨਾ ਸਭ ਤੋਂ ਉੱਤਮ ਦਾਨ ਹੈ। ਖ਼ੂਨਦਾਨ ਕਰਨ ਨਾਲ ਅਸੀਂ ਕੀਮਤੀ ਜਾਨਾਂ ਬਚਾ ਸਕਦੇ ਹਾਂ ਕੋਈ ਵੀ 18 ਤੋਂ 60 ਸਾਲ ਦਾ ਤੰਦਰੁਸਤ ਵਿਅਕਤੀ ਆਪਣਾ ਖ਼ੂਨਦਾਨ ਕਰ ਸਕਦਾ ਹੈ। ਖੂਨਦਾਨ ਕਰਨ ਨਾਲ ਖ਼ੂਨਦਾਨੀ ਵਿੱਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਧਦੀ ਹੈ। ਮਾਨਵਤਾ ਦੇ ਭਲੇ ਲਈ ਹਰ ਵਿਅਕਤੀ ਨੂੰ ਖ਼ੂਨਦਾਨ ਕਰਨਾ ਚਾਹੀਦਾ ਹੈ। ਇਸ ਮੌਕੇ ਗੁਰਜੀਵਨ ਸਿੰਘ, ਪ੍ਰਧਾਨ ਤਰਸੇਮ ਸਿੰਘ, ਬੋਗਾ ਸਿੰਘ, ਜਸਵੰਤ ਸਿੰਘ, ਲਾਭ ਸਿੰਘ, ਗੁਰਪਾਲ ਸਿੰਘ, ਅਮਨਦੀਪ ਸਿੰਘ, ਮਿੱਠੂ ਸਿੰਘ, ਮੈੰਗਲ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here