ਪਿਛਲੇ ਦਿਨੀਂ ਮਾਣਯੋਗ ਸਿੱਖਿਆ ਵਿਕਾਸ ਮੰਚ ਪੰਜਾਬ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਗੜੀਆਂ

0
28

ਪਿਛਲੇ ਦਿਨੀਂ ਮਾਣਯੋਗ ਸਿੱਖਿਆ ਵਿਕਾਸ ਮੰਚ ਪੰਜਾਬ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਗੜੀਆਂ (ਸੰਗਰੂਰ) ਵਿਖੇ ਪੰਜਾਬ ਪੱਧਰੀ ਦੋ ਰੋਜ਼ਾ ਬਾਲ਼ ਮੇਲਾ ਕਰਵਾਇਆ ਗਿਆ ਜਿਸ ਵਿੱਚ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਵੱਖ ਵੱਖ ਤਰ੍ਹਾਂ ਦੇ ਮੁਕਾਬਲੇ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਅਧਿਆਪਕ ਬਲਵਿੰਦਰ ਸਿੰਘ ਬੱਪੀਆਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਕਿਸ਼ਨਗੜ੍ਹ ਫਰਵਾਹੀ ਦੇ ਬਲਵਿੰਦਰ ਸਿੰਘ ਨੇ ਸੁੰਦਰ ਲਿਖਾਈ ਪੰਜਾਬੀ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਰਵੀ ਸਿੰਘ ਨੇ ਸੁੰਦਰ ਲਿਖਾਈ ਅੰਗਰੇਜੀ ਦੇ ਮੁਕਾਬਲਿਆਂ ਵਿਚ ਦੂਸਰਾ ਸਥਾਨ ਪ੍ਰਾਪਤ ਕਰਕੇ ਜਿੱਥੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਉੱਥੇ ਹੀ ਮਾਨ ਸਾਂ ਜ਼ਿਲ੍ਹੇ ਦਾ ਨਾਂਅ ਪੰਜਾਬ ਵਿਚ ਰੌਸ਼ਨ ਕਰਨ ਤੇ ਸਕੂਲ ਮੁਖੀ ਸ੍ਰੀ ਕੇਸਰ ਚੰਦ ਅਤੇ ਸਮੁੱਚੇ ਸਟਾਫ਼ ਵੱਲੋਂ ਇਨ੍ਹਾਂ ਬੱਚਿਆਂ ਦਾ ਵਿਸ਼ੇਸ਼ ਸਨਮਾਨ ਕਰਦਿਆਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ ਇਸ ਮੌਕੇ ਸੁਖਪਾਲ ਕੌਰ ,ਪਰਵਿੰਦਰ ਕੌਰ ,ਰਾਜਦੀਪ ਕੌਰ, ਅਮਨਦੀਪ ਕੌਰ, ਸ਼ਕੁੰਤਲਾ ਰਾਣੀ ,ਭੁਪਿੰਦਰਜੀਤ ਸਿੰਘ ,ਰਾਜਵੰਤ ਸਿੰਘ ,ਖੇਤਰਪਾਲ ਸਿੰਘ ,ਭੋਲਾ ਸਿੰਘ, ਲੱਖਾ ਸਿੰਘ ,ਗੁਰਚਰਨ ਸਿੰਘ, ਬੀਰਬਲ ਸਿੰਘ ਮੇਟ ,ਅਤੇ ਜਰਨੈਲ ਸਿੰਘ, ਆਦਿ ਹਾਜ਼ਰ ਸਨ 

LEAVE A REPLY

Please enter your comment!
Please enter your name here