
ਮਾਨਸਾ(ਬਲਜੀਤ ਸ਼ਰਮਾ) – ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਵੱਲੋਂ ਸੂਬੇ ਵਿੱਚ ਪਾਰਟੀ ਵਰਕਰਾਂ ਦੀਆਂ ਤਕਲੀਫਾਂ ਅਤੇ ਭਾਵਨਾਵਾਂ ਨੂੰ ਜਾਨਣ ਲਈ ਵੱਖ-ਵੱਖ ਹਲਕਿਆਂ ਵਿੱਚ ਜਾ ਕੇ ਸੁਨਣ ਦਾ ਉਪਰਾਲਾ ਅੱਜ ਵਿਧਾਨ ਸਭਾ ਹਲਕਾ ਮਾਨਸਾ ਤੋਂ ਸ਼ੁਰੂ ਕੀਤਾ ਗਿਆ ਹੈ। ਪੰਜਾਬਮਾਮਲਿਆਂ ਦੇ ਪ੍ਰਭਾਰੀ ਆਸ਼ਾ ਕੁਮਾਰੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਪਾਰਟੀ ਵਰਕਰਾਂ ਨਾਲ ਮੀਟਿਗ
ਕਰਕੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਕਾਂਗਰਸ ਵੱਲੋਂ ਨਸ਼ਿਆਂ ਖਿਲਾਫ ਚਲਾਈਮੁਹਿੰਮ ਵਿੱਚ ਕਿਸੇ ਵੀ ਵੱਡੇ-ਛੋਟੇ ਮਗਰਮੱਛ ਨੂੰ ਬਖਸ਼ਿਆ ਨਹੀ ਜਾਵੇਗਾ। ਜਦੋਕਿ ਪੰਜਾਬ ਪ੍ਰਭਾਰੀ ਆਸ਼ਾ ਕੁਮਾਰੀ ਨੇ ਕਿਹਾ ਕਿ ਨਸ਼ੇ
ਅਕਾਲੀ-ਭਾਜਪਾ ਦੀ 10 ਸਾਲਾਂ ਦੀ ਸਰਕਾਰ ਦੌਰਾਨ ਹੋਂਦ ਵਿੱਚ ਆਏ ਹਨ ਅਤੇ ਹੌਲੀ-ਹੌਲੀ ਖਤਮ ਹੋਣਗੇ।
ਕਾਂਗਰਸ ਪਾਰਟੀ ਵੱਲੋਂ 2019 ਦੀਆਂ ਲੋਕਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਕਾਂਗਰਸੀ ਵਰਕਰਾਂ ਅਤੇ ਆਗੂਆਂ ਨਾਲ
ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ। ਜਿਸਦੀ ਸ਼ੁਰੂਆਤ ਵਿਧਾਨ ਸਭਾ ਹਲਕਾ ਮਾਨਸਾ ਤੋਂ ਕੀਤੀ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 4 ਹਫਤਿਆਂ ਵਿੱਚ ਨਸ਼ਾ ਖਤਮ ਕਰਨ ਦੇ ਬਿਆਨ ਤੇ ਉਨਾਂ ਕਿਹਾ ਕਿ ਨਸ਼ੇ ਨੂੰ ਖਤਮ ਕਰਨ ਲਈ ਹੀ ਪੰਜਾਬ ਸਰਕਾਰ ਵੱਲੋਂ ਐਸ.ਆਈ.ਟੀ. ਦਾ ਗਠਨ ਕੀਤਾ ਗਿਆ ਸੀ ਤੇ ਐਸ.ਆਂਈ.ਟੀ. ਦੀ ਰਿਪੋਰਟ ਆਉਣ ਤੇ ਨਸ਼ੇ ਦੇ ਛੋਟੇ ਵੱਡੇ ਮਗਰਮੱਛਾਂ ਨੂੰ ਕਾਬੂ ਕਰ ਲਿਆ ਜਾਵੇਗਾ। ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨ ਬਾਰੇ ਉਨਾਂ ਕਿਹਾ ਕਿ ਵਰਕਰ ਪਾਰਟੀ ਦੀ ਆਤਮਾ ਹੁੰਦੇ ਹਨ ਅਤੇ ਵਰਕਰਾਂ ਨਾਲ ਹੀ ਪਾਰਟੀ ਹੈ। ਇਸੇ ਕਰਕੇ ਅੱਜ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਨਾਲ ਵਿਚਾਰ ਵਟਾਂਦਰਾ ਕਰਕੇ ਜੋ ਕਮੀਆਂ ਰਹਿ ਗਈਆਂ ਹਨ,
ਉਨਾਂ ਨੂੰ ਦੂਰ ਕੀਤਾ ਜਾ ਸਕੇ।
ਅਕਾਲੀ ਦਲ ਵੱਲੋਂ ਡੋਪ ਤੇ ਕਾਂਗਰਸ ਦੁਆਰਾ ਰਾਜਨੀਤੀ ਕਰਨ ਦੇ ਦੋਸ਼ਾਂ ਬਾਰੇ ਉਨਾਂ ਕਿਹਾ ਕਿ ਨਸ਼ਾ ਗੰਦੀ ਰਾਜਨੀਤੀ ਦੀ ਦੇਣ ਹੈ
ਤੇ ਨਸ਼ੇ ਦਾ ਬੀਜ ਅਕਾਲੀ ਸਰਕਾਰ ਨੇ ਬੋਇਆ ਹੈ। ਉਨਾ ਕਿਹਾ ਕਿ ਮੁੱਖ ਮੰਤਰੀ ਵੱਲੋਂ ਨਸ਼ਾ ਖਤਮ ਕਰਨ ਦੀ ਖਾਧੀ ਸਹੁੰ ਦਾ
ਸਬੂਤ ਨਸ਼ਾ ਨਾ ਮਿਲਣ ਕਰਨ ਹੋ ਰਹੀਆਂ ਮੌਤਾਂ ਹਨ, ਕਿਉਕਿ ਨਸ਼ਾ ਨਾ ਮਿਲਣ ਕਾਰਨ ਨਸ਼ੇ ਦੇ ਆਦੀ ਮਰ ਰਹੇ ਹਨ। ਉਹਨਾਂ
ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਨਸ਼ੇ ਦੀ ਲੱਤ ਲਾਉਣ ਲਈ ਸੁਖਬੀਰ ਬਾਦਲ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗਣ।
ਪੰਚਾਇਤ ਚੋਣਾਂ ਦੇ ਮਾਮਲੇ ਤੇ ਉਨਾਂ ਕਿਹਾ ਕਿ ਕਾਂਗਰਸ ਪਾਰਟੀ ਚੋਣਾਂ ਲਈ ਪੂਰੀ ਤਰਾਂ ਤਿਆਰ-ਬਰ-ਤਿਆਰ ਹੈ। ਉਨਾਂ ਕਿ
ਵਰਕਰਾਂ ਨਾਲ ਅੰਦਰੂਨੀ ਮਸਲਿਆਂ ਤੇ ਗੱਲ ਕਰਕੇ ਪੂਰੇ ਜੋਰਦਾਰ ਤਰੀਕੇ ਨਾਲ ਚੋਣ ਲੜਾਂਗੇ। ਡੋਪ ਟੈਸਟ ਤੇ ਉਨਾਂ ਕਿਹਾ ਕਿ ਕਾਂਗਰਸ ਦਾ ਕੋਈ ਵੀ ਵਰਕਰ ਡੋਪ ਟੈਸਟ ਤੋਂ ਨਹੀ ਭੱਜਦਾ, ਉਨਾਂ ਅਕਾਲੀ ਦਲ ਅਤੇ ਆਪ ਦੇ
ਪ੍ਰਧਾਨ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਆਓ ਤਿੰਨੇ ਪਾਰਟੀ ਪ੍ਰਧਾਨ ਇਕੱਠੇ ਹੋ ਕੇ ਚੱਲੀਏ ਤੇ ਡੋਪ ਟੈਸਟ ਕਰਾਈਏ।
ਪੰਜਾਬ ਮਾਮਲਿਆਂ ਦੇ ਇੰਚਾਰਜ ਆਸ਼ਾ ਕੁਮਾਰੀ ਨੇ ਅੱਜ ਦੀ ਪਾਰਟੀ ਵਰਕਰਾਂ ਨਾਲ ਹੋਈ ਮੀਟਿੰਗ ਬਾਰੇ ਕਿਹਾ ਕਿਮਿਸ਼ਨ 2019 ਲਈ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੇ ਨਿਰਦੇਸ਼ਾਂ ਤੇ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਗਿਆ ਹੈ। ਉਨਾਂ ਕਿਹਾਕਿ ਵਿਧਾਨ ਸਭਾ ਚੋਣਾਂ ਵਿੱਚ ਮਾਨਸਾ ਜਿਲੇ ਵਿੱਚ ਪਾਰਟੀ ਦੀ ਮਾੜੀ ਸਥਿਤੀ ਕਾਰਨ ਇਸ ਦੌਰੇ ਦੀ ਸ਼ੁਰੂਆਤ ਮਾਨਸਾ ਤੋਂ ਕੀਤੀ
ਗਈ ਹੈ ਅਤੇ ਇਹ ਸਿਲਸਿਲਾ ਜਾਰੀ ਰਹੇਗਾ। ਉਨਾਂ ਕਿਹਾ ਕਿ ਵਰਕਰਾਂ ਨਾਲ ਮੀਟਿੰਗ ਤੋਂ ਬਾਦ ਰਿਪੋਰਟ ਰਾਹੁੁਲ ਗਾਂਧੀ ਨੂੰ ਭੇਜੀ
ਜਾਵੇਗੀ।
ਉਹਨਾਂ ਕਿਹਾ ਕਿ ਜਿਸ ਪੰਜਾਬ ਨੂੰ ਖੁਸ਼ਹਾਲੀ ਲਈ ਜਾਣਿਆ ਜਾਂਦਾ ਸੀ, ਉਸਨੂੰ ਅਕਾਲੀ-ਭਾਜਪਾ ਸਰਕਾਰ ਨੇ 10 ਸਾਲਾ ਵਿੱਚ ਨਸ਼ੇਦਾ ਅੱਡਾ ਬਣਾ ਦਿੱਤਾ ਤੇ ਪੰਜਾਬ ਵਿੱਚ ਫੈਲਿਆ ਨਸ਼ਾ ਅਕਾਲੀ ਸਰਕਾਰ ਦੀ ਦੇਣ ਹੈ।
ਕਾਂਗਰਸ ਸਰਕਾਰ ਦੇ ਚੋਣ ਮਨੋਰਥ ਪੱਤਰ ਉੱਤੇ ਚੁੱਕੇ ਜਾ ਰਹੇ ਸਵਾਲ ਬਾਰੇ ਉਨਾਂ ਕਿਹਾ ਕਿ ਚੋਣ ਮਨੋਰਥ ਪੱਤਰ ਨੂੰ ਸਿਲਸਿਲੇਵਾਰ ਲਾਗੂ ਕੀਤਾ ਜਾ ਰਿਹਾ ਹੈ ਤੇ ਕਰਜ ਮਾਫੀ ਵੀ ਇਸ ਪੱਤਰ ਦਾ ਹੀ ਇੱਕ ਹਿੱਸਾ ਹੈ। ਉਨਾਂ ਕਿਹਾ ਕਿ ਚੋਣ ਮਨੋਰਥ ਪੱਤਰ ਵਿੱਚਕੀਤੇ ਵਾਅਦਿਆਂ ਨੂੰ ਸਮੇਂ ਅਨੁਸਾਰ ਲਾਗੂ ਕਰ ਦਿੱਤਾ ਜਾਵੇਗਾ।
EDITED BY : SARA YAHA | | Last Updated :7:੨5 pm 07 JULY 2018






















