
ਸੰਕੇਤਕ ਤਸਵੀਰ

ਨਵੀਂ ਦਿੱਲੀ: ਡਾਲਰ ਦਾ ਵਧੀ ਮੰਗ ਤੇ ਬਾਜ਼ਾਰ ਵਿੱਚ ਪੂੰਜੀ ਨਿਕਾਸੀ ਕਾਰਨ ਭਾਰਤੀ ਰੁਪਏ ਵਿੱਚ ਲਗਾਤਾਰ ਦੂਜੇ ਕਾਰੋਬਾਰੀ ਸੈਸ਼ਨ ਵਿੱਚ ਗਿਰਾਵਟ ਆਉਣ ਨਾਲ ਇਹ 68.95 ਰੁਪਏ ਪ੍ਰਤੀ ਡਾਲਰ ’ਤੇ ਪਹੁੰਚ ਗਈ ਹੈ। ਇਹ ਰੁਪਏ ਦਾ ਸਭ ਤੋਂ ਹੇਠਲਾ ਪੱਧਰ ਹੈ। ਕੱਚੇ ਤੇਲ ਦੀ ਕੌਮਾਂਤਰੀ ਕੀਮਤ ਵਧਣ ਅਤੇ ਵਧਦੇ ਚਾਲੂ ਖਾਤਾ ਘਾਟੇ ਨੇ ਵਿਦੇਸ਼ੀ ਮੁਦਰਾ ਪਰਿਵਰਤਨ ਬਾਜ਼ਾਰ ਦੇ ਵਿਚਾਰ ਨੂੰ ਪ੍ਰਭਾਵਿਤ ਕੀਤਾ ਹੈ।
ਮੰਨਿਆ ਜਾ ਰਿਹਾ ਹੈ ਕਿ ਮੁਦਰਾ ਬਾਜ਼ਾਰ ਵਿੱਚ ਭਾਰਤੀ ਰਿਜ਼ਰਵ ਬੈਂਕ ਦੇ ਵਿਚਾਲੇ ਆਉਣ ਬਾਅਦ ਦੁਪਹਿਰ ਦੇ ਕਾਰੋਬਾਰ ਵਿੱਚ ਰੁਪਈਏ ਨੂੰ ਸੰਭਾਲਿਆ ਤੇ ਇਸ ਨੂੰ 69 ਰੁਪਏ ਦੇ ਤਕ ਹੇਠਾਂ ਡਿੱਗਣ ਤੋਂ ਰੋਕਿਆ ਗਿਆ।
ਵਿਦੇਸ਼ੀ ਕਾਰੋਬਾਰ ਵਿੱਚ ਰੁਪਈਆ 68.80 ਰੁਪਏ ’ਤੇ ਕਾਫ਼ੀ ਕਮਜ਼ੋਰ ਖੁੱਲ੍ਹਿਆ ਤੇ ਅੱਧ ਦੁਪਹਿਰ ਦੇ ਕਾਰੋਬਾਰ ਵਿੱਚ 69.01 ਰੁਪਏ ਪ੍ਰਤੀ ਡਾਲਰ ਤਕ ਹੇਠਾਂ ਜਾਣ ਬਾਅਦ ਅਖ਼ੀਰ ਵਿੱਚ 21 ਪੈਸੇ ਯਾਨੀ 0.31 ਫ਼ੀ ਸਦੀ ਦੇ ਨੁਕਸਾਨ ਨਾਲ 68.95 ਰੁਪਏ ਪ੍ਰਤੀ ਡਾਲਰ ’ਤੇ ਬੰਦ ਹੋਇਆ। ਪਿਛਲੇ ਦੋ ਦਿਨਾਂ ਵਿੱਚ ਰੁਪਏ ’ਚ 38 ਪੈਸਿਆਂ ਦੀ ਗਿਰਾਵਟ ਆਈ ਹੈ।
EDITED BY : SARA YAHA | | Last Updated :7:੧੨ pm 07 JULY 2018























