ਪਾਕਿ ਮੰਤਰੀ ਨੇ ਭਾਰਤੀ ਫੌਜ ਨੂੰ ਦਿੱਤੀ ਸਲਾਹ, ਅੱਗੋਂ ਕੈਪਟਨ ਨੇ ਦਿੱਤਾ ਕਰਾਰਾ ਜਵਾਬ

0
56

ਚੰਡੀਗੜ੍ਹ: ਜੰਮੂ-ਕਸ਼ਮੀਰ ‘ਚੋਂ ਹਟਾਈ ਗਈ ਧਾਰਾ 370 ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪਾਕਿਸਤਾਨ ਦੇ ਮੰਤਰੀ (ਵਿਗਿਆਨ ਤੇ ਤਕਨਾਲੋਜੀ) ਫਵਾਦ ਚੌਧਰੀ ਵਿਚਕਾਰ ਟਵਿੱਟਰ ਵਾਰ ਛਿੜ ਗਈ ਹੈ। ਫਵਾਦ ਚੌਧਰੀ ਨੇ ਭਾਰਤੀ ਫੌਜ ਦੇ ਖਿਲਾਫ ਟਵੀਟ ਕੀਤਾ ਜਿਸ ਦਾ ਕੈਪਟਨ ਨੇ ਕਰਾਰਾ ਜਵਾਬ ਦਿੱਤਾ ਹੈ।

ਫਵਾਦ ਚੌਧਰੀ ਨੇ ਭਾਰਤੀ ਫੌਜ ਵਿੱਚ ਸ਼ਾਮਲ ਪੰਜਾਬੀ ਜਵਾਨਾਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਉਹ ਕਸ਼ਮੀਰੀਆਂ ‘ਤੇ ਹੋ ਰਹੇ ਜ਼ੁਲਮ ਖ਼ਿਲਾਫ਼ ਆਪਣੀ ਡਿਊਟੀ ਨਾ ਕਰਨ। ਉਨ੍ਹਾਂ ਟਵੀਟ ਕੀਤਾ, ‘ਮੈਂ ਇੰਡੀਅਨ ਆਰਮੀ ਵਿੱਚ ਸਾਰੇ ਪੰਜਾਬੀ ਜਵਾਨਾਂ ਨੂੰ ਬੇਨਤੀ ਕਰਦਾ ਹਾਂ ਕਿ ਇੰਡੀਅਨ ਸਰਕਾਰ ਦੇ ਮਜ਼ਲੂਮ ਕਸ਼ਮੀਰੀਆਂ ਤੇ ਹੋ ਰਹੇ ਜ਼ੁਲਮ ਦੇ ਖ਼ਿਲਾਫ਼ ਆਪਣੀ ਆਰਮੀ ਡਿਊਟੀ ਤੋਂ ਇਨਕਾਰ ਕਰ ਦਿਓ !!’

Capt.Amarinder Singh@capt_amarinder

Stop trying to interfere in India’s internal matter. And let me tell you that the Indian Army is a disciplined and nationalist force, unlike your Army @fawadchaudhry. Your provocative statement will not work, nor will the Soldiers in our Army follow your divisive diktats. @adgpi https://twitter.com/fawadchaudhry/status/1161178275005239301 …Ch Fawad Hussain@fawadchaudhryਮੈਂ ਇੰਡੀਅਨ ਆਰਮੀ ਵਿਚ ਸਾਰੇ ਪੰਜਾਬੀ ਜਵਾਨਾਂ ਨੂੰ ਬੇਨਤੀ ਕਰਦਾ ਹਾਂ ਕਿ ਇੰਡੀਅਨ ਸਰਕਾਰ ਦੇ ਮਜ਼ਲੂਮ ਕਸ਼ਮੀਰੀਆਂ ਤੇ ਹੋ ਰਹੇ ਜ਼ੁਲਮ ਦੇ ਖ਼ਿਲਾਫ਼ ਆਪਣੀ ਆਰਮੀ ਡਿਊਟੀ ਤੋਂ ਇਨਕਾਰ ਕਰ ਦਿਓ !!

I appeal to all Punjabis in Indian army to refuse to be part of injustice/zulm and deny duty in Kashmir
4,2976:48 pm – 13 अग॰ 2019Twitter Ads की जानकारी और गोपनीयता1,712 लोग इस बारे में बात कर रहे हैं

ਉਨ੍ਹਾਂ ਦੇ ਇਸ ਟਵੀਟ ‘ਤੇ ਜਵਾਬ ਦਿੰਦਿਆਂ ਕੈਪਟਨ ਨੇ ਕਿਹਾ ਕਿ ਪਾਕਿਸਤਾਨ ਭਾਰਤ ਦੇ ਅੰਦਰੂਨੀ ਮਸਲਿਆਂ ਵਿੱਚ ਦਖ਼ਲ ਅੰਦਾਜ਼ੀ ਨਾ ਕਰੇ। ਕੈਪਟਨ ਨੇ ਕਿਹਾ ਕਿ ਭਾਰਤੀ ਫੌਜ ਇੱਕ ਡਿਸਪਲਿਨਡ ਤੇ ਨੈਸ਼ਨਲਿਸਟ ਫੋਰਸ ਹੈ। ਫਵਾਦ ਚੌਧਰੀ ਦੇ ਭੜਕਾਊ ਬਿਆਨਾਂ ਦਾ ਭਾਰਤੀ ਫੌਜ ‘ਤੇ ਕੋਈ ਅਸਰ ਨਹੀਂ। ਵੇਖੋ ਕੈਪਟਨ ਦਾ ਟਵੀਟ।

LEAVE A REPLY

Please enter your comment!
Please enter your name here