

ਨਵੀਂ ਦਿੱਲੀ: ਭਾਰਤ ਸਰਕਾਰ ਨੇ ਪਾਕਿਸਤਾਨ ਦੇ ਨੇਤਾਵਾਂ ਦੇ ਲਗਾਤਾਰ ਬਿਆਨਾਂ ‘ਤੇ ਆਪਣੀ ਪ੍ਰਤੀਕਿਰਿਆ ਜਾਰੀ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਪ੍ਰੈਸ ਕਾਨਫਰੰਸ ਕਰ ਸਾਫ ਕਿਹਾ ਹੈ ਕਿ ਭਾਰਤ ਦੇ ਅੰਦਰੂਨੀ ਮਾਮਲਿਆਂ ਬਾਰੇ ਪਾਕਿਸਤਾਨੀ ਨੇਤਾਵਾਂ ਦੇ ਬਿਆਨ ਬੇਹੱਦ ਗੈਰ ਜ਼ਿੰਮੇਵਾਰਾਨਾ ਹਨ।

Raveesh Kumar, MEA on J&K: Not even in one incident any hospital has reported shortage of drug or of any disposable item. Not a single life has been lost, not a single bullet has been fired. There has been gradual but positive improvement in situation on ground.
7114:18 pm – 29 अग॰ 2019Twitter Ads की जानकारी और गोपनीयता203 लोग इस बारे में बात कर रहे हैं
ਬੁਲਾਰੇ ਨੇ ਕਿਹਾ ਕਿ ਪਾਕਿਸਤਾਨ ਦੇ ਰਵੱਈਏ ਨੂੰ ਦੁਨੀਆ ਸਮਝ ਚੁੱਕੀ ਹੈ ਕਿਉਂਕਿ ਉਹ ਝੂਠ ‘ਤੇ ਆਧਾਰਤ ਹੈ। ਦੁਨੀਆਂ ਹੁਣ ਇਸ ਜਾਲ ਵਿੱਚ ਨਹੀਂ ਫਸੇਗੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਅੱਤਵਾਦੀਆਂ ਨੂੰ ਭਾਰਤ ਭੇਜਣ ਦੀ ਕੋਸ਼ਿਸ਼ ਕਰ ਰਿਹਾ ਹੈ। ਭਾਰਤ ਕਹਿੰਦਾ ਰਿਹਾ ਹੈ ਕਿ ਪਾਕਿਸਤਾਨ ਆਪਣੀ ਜ਼ਮੀਨ ‘ਤੇ ਮੌਜੂਦ ਅੱਤਵਾਦੀਆਂ ਖ਼ਿਲਾਫ਼ ਠੋਸ ਕਾਰਵਾਈ ਕਰੇ, ਇਹ ਉਸ ਦੀ ਕੌਮਾਂਤਰੀ ਜਵਾਬਦੇਹੀਵੀ ਹੈ।
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭੜਕਾਊ ਬਿਆਨਾਂ ਵਿੱਚ ਭਾਰਤ ਵਿੱਚ ਹਿੰਸਾ ਭੜਕਾਉਣ ਅਤੇ ਜਿਹਾਦ ਨੂੰ ਸ਼ਾਮਲ ਕਰਨਾ ਸ਼ਾਮਲ ਹੈ। ਜੰਮੂ-ਕਸ਼ਮੀਰ ‘ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਇੱਕ ਵੀ ਅਜਿਹੀ ਘਟਨਾ ਸਾਹਮਣੇ ਨਹੀਂ ਆਈ ਹੈ ਜਿਸ ਵਿੱਚ ਕਿਸੇ ਦੀ ਮੌਤ ਹੋ ਗਈ ਹੋਵੇ, ਇੱਕ ਵੀ ਗੋਲ਼ੀ ਨਹੀਂ ਚਲਾਈ ਗਈ। ਜ਼ਮੀਨ ‘ਤੇ ਸਥਿਤੀ ਵਿੱਚ ਹੌਲੀ-ਹੌਲੀ ਪਰ ਸਕਾਰਾਤਮਕ ਸੁਧਾਰੀ ਹੋਇਆ ਹੈ।























