*ਪਹਿਲ ਪ੍ਰੋਜੈਕਟ ਰਾਹੀਂ ਔਰਤਾਂ ਨੂੰ ਸਵੈ-ਰੁਜ਼ਗਾਰ ਦੇ ਅਵਸਰ ਮਿਲਣਗੇ-ਏਡੀਸੀ*

0
4

ਮਾਨਸਾ, 20 ਮਾਰਚ :  (ਸਾਰਾ ਯਹਾਂ/ਮੁੱਖ ਸੰਪਾਦਕ)

ਪਿੰਡ ਕੋਟੜਾ ਕਲਾਂ ਬਲਾਕ ਭੀਖੀ ਵਿਖੇ ਵਧੀਕ ਡਿਪਟੀ ਕਮਿਸ਼ਨਰ ਮਾਨਸਾ (ਆਰ.ਡੀ) ਜੀ ਵੱਲੋਂ ਪਹਿਲ ਆਜੀਵਿਕਾ ਹੌਜਰੀ ਦੀ ਵਿਜਿਟ ਕੀਤੀ ਗਈ। ਇਸ ਮੌਕੇ ਸ੍ਰੀ ਅਕਾਸ਼ ਬਾਂਸਲ ਏ.ਡੀ.ਸੀ.ਆਰ.ਡੀ. ਨੇ ਕਿਹਾ ਕਿ ਪੰਜਾਬ ਸਰਕਾਰ ਪੇਂਡੂ ਮਹਿਲਾਵਾਂ ਨੂੰ ਆਪਣੇ ਪੈਰਾਂ ਤੇ ਖੜਾ ਕਰਨ ਲਈ ਅਜਿਹੇ ਪ੍ਰੋਜੈਕਟ ਚਲਾ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲ ਪ੍ਰੋਜੈਕਟ ਨਾਲ ਔਰਤਾਂ ਨੂੰ ਸਵੈ ਰੁਜਗਾਰ ਮਿਲੇਗਾ ਅਤੇ ਉਹ ਆਪਣੇ ਘਰ ਦੀ ਆਮਦਨ ਵਿੱਚ ਵਾਧਾ ਕਰ ਸਕਣਗੀਆਂ। ਇਸ ਤੋਂ ਪਹਿਲਾਂ ਬਲਾਕ ਝੁਨੀਰ ਦੇ ਪਿੰਡ ਬੁਰਜ ਭਲਾਈਕੇ ਵੀ ਪਹਿਲ ਆਜੀਵਿਕਾ ਹੌਜਰੀ ਸਫਲਤਾਪੂਰਵਕ ਚਲ ਰਹੀ ਹੈ।

ਇਸ ਮੌਕੇ ਜਸਵਿੰਦਰ ਕੌਰ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਨੇ ਦੱਸਿਆ ਕਿ ਸੈਲਫ ਹੈਲਪ ਗਰੁੱਪ ਦੀਆਂ ਮਹਿਲਾਵਾਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਵਰਦੀ ਸਿਲਾਈ ਕਰਨਗੀਆਂ। ਉਨ੍ਹਾਂ ਦੱਸਿਆ ਕਿ ਪਹਿਲ ਪ੍ਰੋਜੈਕਟ ਅਧੀਨ ਨੇੜੇ ਦੇ ਪਿੰਡਾਂ ਦੀਆਂ 200 ਦੇ ਲਗਭਗ ਔਰਤਾਂ ਆਪਣੇ ਘਰਾਂ ਵਿੱਚ ਸਲਾਈ ਕਰਕੇ ਘਰ ਦੀ ਆਮਦਨ ਵਿੱਚ ਵਾਧਾ ਕਰ ਰਹੀਆਂ ਹਨ। ਵਰਦੀਆਂ ਦੀ ਸਿਲਾਈ ਵਾਸਤੇ ਆਧੁਨਿਕ ਤਰੀਕੇ ਮਸ਼ੀਨਰੀ ਵੀ ਉਪਲੱਬਧ ਕਰਵਾਈ ਗਈ ਹੈ। ਪੰਜਾਬ ਸਰਕਾਰ ਪੇਂਡੂ ਔਰਤਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਾਸਤੇ ਉਹਨਾਂ ਨੂੰ ਵੱਖ ਵੱਖ ਪ੍ਰਕਾਰ ਦੇ ਰੁਜਗਾਰ ਦੇ ਮੌਕੇ ਪ੍ਰਦਾਨ ਕਰਨ ਦੇ ਉਪਰਾਲੇ ਕਰ ਰਹੀ ਹੈ।

ਇਸ ਮੌਕੇ ਬੀ.ਡੀ.ਪੀ.ਓ ਭੀਖੀ ਸ੍ਰੀ ਰਾਜਾ ਸਿੰਘ, ਕਿਰਨਦੀਪ ਕੌਰ ਸਰਪੰਚ, ਸੁਖਰਾਜ ਸਿੰਘ ਬੀ.ਪੀ.ਐਮ, ਲਲਿਤ ਜਿੰਦਲ ਕਲੱਸਟਰ, ਵੀਰਪਾਲ ਕੌਰ, ਗੁਰਜੋਤ ਸਿੰਘ ਟੋਨੀ, ਗੁਰਮੀਤ ਬੇਗਮ, ਜਸਵੀਰ ਕੌਰ, ਹਰਪ੍ਰੀਤ ਕੌਰ ਆਦਿ ਹਾਜ਼ਰ ਸਨ।

NO COMMENTS