*ਨਗਰ ਨਿਗਮ ਕਮਿਸ਼ਨਰ ਵੱਲੋਂ ਦਾਖਲਾ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ*

0
6

ਫਗਵਾੜਾ 20 ਮਾਰਚ  (ਸਾਰਾ ਯਹਾਂ/ਸ਼ਿਵ ਕੌੜਾ) ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਸਾਲ 2025-26 ਲਈ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦਾ ਵੱਧ ਤੋਂ ਵੱਧ ਦਾਖਲਾ ਕਰਾਉਣ ਲਈ “ਦਾਖਲਾ ਮੁਹਿੰਮ’ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਅੱਜ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਰੱਖੇ ਗਏ ਬਲਾਕ ਪੱਧਰੀ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸਥਾਨਕ ਏ.ਡੀ.ਸੀ. (ਜ)-ਕਮ- ਕਮਿਸ਼ਨਰ ਨਗਰ ਨਿਗਮ ਫਗਵਾੜਾ ਡਾ: ਅਕਸ਼ਿਤਾ ਗੁਪਤਾ ਆਈ.ਏ.ਐਸ. ਵੱਲੋਂ ਦਾਖਲਾ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਦੇ ਹੋਏ ਇਸ ਦੀ ਸੁਰੂਆਤ ਕੀਤੀ ਗਈ।
ਉਨ੍ਹਾਂ ਵੱਲੋਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਤੋਂ ਫਗਵਾੜਾ ਵਿਖੇ ਇਸ ਦਾਖਲਾ ਮੁਹਿੰਮ ਬਾਰੇ ਆਟੋ-ਰਿਕਸ਼ਾ ’ਤੇ ਮਾਈਕ ਤੇ ਸਾਊਂਡ ਸਿਸਟਮ ਅਤੇ ਇਸਤਿਹਾਰ ਆਦਿ ਲਗਾਕੇ ਦਾਖਲਾ ਵੈਨ ਨੂੰ ਹਰੀ ਝੰਡੀ ਦੇ ਪੂਰੇ ਸ਼ਹਿਰ ਵਿੱਚ ਇਸ ਨੂੰ ਭੇਜਿਆ ਜਾ ਰਿਹਾ ਹੈ।
ਇਹ ਆਟੋ-ਰਿਕਸ਼ਾ ਪੂਰੇ ਸ਼ਹਿਰ ਅਤੇ ਪਿੰਡਾਂ ਵਿੱਚ ਜਾਣਗੇ ਅਤੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਕਿ ਸਰਕਾਰੀ ਸਕੂਲਾਂ ਵਿੱਚ ਬਿਨਾਂ ਕਿਸੇ ਫੀਸ ਆਦਿ ਦੇ ਵਧੀਆ ਸਿੱਖਿਆ ਦਿੱਤੀ ਜਾ ਰਹੀ ਹੈ। ਜਿਸ ਨਾਲ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਦਾਖ਼ਲਿਆਂ ਦੀ ਗਿਣਤੀ ਵੱਧਣ ਦੀ ਪੂਰੀ ਉਮੀਦ ਹੈ ਉਨ੍ਹਾਂ ਸਾਰੇ ਮਾਪਿਆਂ ਅਤੇ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇੱਥੇ ਵਧੀਆ ਤੇ ਪੜ੍ਹੇ-ਲਿਖੇ ਅਧਿਆਪਕ ਹਨ,ਵਧੀਆ ਇਨਫ੍ਰਾਸਟਰੱਕਚਰ, ਮੁਫਤ ਕਿਤਾਬਾਂ ਦੇ ਨਾਲ ਹੀ ਬੱਚਿਆਂ ਵਾਸਤੇ ਮਿਡ-ਡੇ-ਮੀਲ ਮੁਹੱਈਆ ਕੀਤਾ ਜਾਂਦਾ ਹੈ,ਅਤੇ ਉਹ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਭੇਜਣ ਅਤੇ ਪੰਜਾਬ ਸਰਕਾਰ ਵੱਲੋਂ ਨਾਗਰਿਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਇਸ ਮੌਕੇ ’ਤੇ ਜ਼ਿਲ੍ਹਾ ਸਿੱਖਿਆ ਅਫਸਰ (ਐਲੀ.),ਕਪੂਰਥਲਾ ਸ੍ਰੀਮਤੀ ਮਮਤਾ ਬਜਾਜ, ਡਿਪਟੀ ਜ਼ਿਲ੍ਹਾ ਸਿੱਖਿਆ ਅਫਸਰ (ਐਲੀ), ਕਪੂਰਥਲਾ ਡਾ: ਬਲਵਿੰਦਰ ਸਿੰਘ ਬਿੱਟੂ ਅਤੇ ਬੀ.ਪੀ.ਈ.ਓ., ਫਗਵਾੜਾ ਸ੍ਰੀ ਸੰਜੀਵ ਹਾਂਡਾ ਅਤੇ ਬਲਾਕ ਫਗਵਾੜਾ-2 ਦੇ ਸਾਰੇ ਸੀ.ਐਚ.ਟੀ., ਐਚ.ਟੀ., ਸਕੂਲ ਇੰਚਾਰਜ ਅਤੇ ਈ.ਟੀ.ਟੀ. ਅਧਿਆਪਕ ਆਦਿ ਵੀ ਹਾਜ਼ਰ ਸਨ

LEAVE A REPLY

Please enter your comment!
Please enter your name here