*ਪਰਜਾ ਵਾਸੀਆਂ ਵੱਲੋਂ ਪ੍ਰਭੂ ਰਾਮ ਜੀ ਨੂੰ ਵਨ ਜਾਣ ਤੋਂ ਰੋਕਣ ਦਾ ਦ੍ਰਿਸ਼ ਦੇਖ ਭਾਵੁਕ ਹੋਏ ਲੋਕ..! ਕੰਕੋਲਾ ਬਣਿਆ ਖਿੱਚ ਦਾ ਕੇਂਦਰ,ਵੇਖਣ ਲਈ ਉਮੜੀ ਹਜ਼ਾਰਾਂ ਦੀ ਭੀੜ*

0
162

ਮਾਨਸਾ, 26 ਸਤੰਬਰ   (ਸਾਰਾ ਯਹਾਂ/ਮੁੱਖ ਸੰਪਾਦਕ) : ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਮਾਨਸਾ ਵਿਖੇ ਦਿਖਾਏ ਜਾਂਦੇ ਸ਼੍ਰੀ ਰਾਮ ਲੀਲਾ ਜੀ ਦੇ ਮੰਚਨ ਦੀ ਛੇਵੀਂ ਨਾਈਟ ਦਾ ਉਦਘਾਟਨ ਡਾ. ਜੀਵਨ ਕੁਮਾਰ ਐਮ ਡੀ. ਮੈਡੀਸਨ ਖਿਆਲੇ ਵਾਲੇ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦੀ ਆਰਤੀ ਕਰਨ ਸੁਭਾਗ ਹਰੀ ਰਾਮ ਡਿੰਪਾ ਸਾਬਕਾ ਵਾਈਸ ਪ੍ਰਧਾਨ ਸ਼੍ਰੀ ਸਨਾਤਨ ਧਰਮ ਸਭਾ ਮਾਨਸਾ ਨੂੰ ਪ੍ਰਾਪਤ ਹੋਇਆ ਅਤੇ ਝੰਡਾ ਪੂਜਨ ਦੀ ਰਸਮ ਵੀਨੂੰ ਝੁਨੀਰ ਕਲੋਨਾਈਜ਼ਰ ਵੱਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਧਿਆਨ ਨਾਲ ਸ਼੍ਰੀ ਰਮਾਇਣ ਜੀ ਦਾ ਅਧਿਐਨ ਕਰੀਏ ਤਾਂ ਸਾਨੂੰ ਉਸ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਅਤੇ ਸਾਨੂੰ ਉਨ੍ਹਾਂ ਸਿੱਖਿਆਵਾਂ ਨੂੰ ਗ੍ਰਹਿਣ ਕਰਕੇ ਆਪਣੇ ਜੀਵਨ ਨੂੰ ਇੱਕ ਚੰਗੀ ਸੇਧ ਦੇਣੀ ਚਾਹੀਦੀ ਹੈ।


ਇਸ ਮੌਕੇ ਜਨਰਲ ਸੈਕਟਰੀ ਸ਼੍ਰੀ ਬਲਜੀਤ ਸ਼ਰਮਾ, ਸੀਨੀਅਰ ਵਾਇਸ ਪ੍ਰਧਾਨ ਪ੍ਰੇਮ ਕੁਮਾਰ, ਵਾਈਸ ਪ੍ਰਧਾਨ ਸੁਰਿੰਦਰ ਨੰਗਲੀਆ, ਕੈਸ਼ੀਅਰ ਸੁ਼ਸ਼ੀਲ ਕੁਮਾਰ ਵਿੱਕੀ, ਸਟੇਜ ਸਕੱਤਰ ਅਰੁਣ ਅਰੋੜਾ, ਪਰੋਮਪਟਰ ਬਨਵਾਰੀ ਲਾਲ ਬਜਾਜ ਅਤੇ ਨਵਜੋਤ ਬੱਬੀ, ਵਿਸ਼ਾਲ ਸ਼ਰਮਾ, ਬਿਲਡਿੰਗ ਇੰਚਾਰਜ ਵਰੁਣ ਬਾਂਸਲ ਵੀਣੂ, ਰਾਜ ਕੁਮਾਰ ਰਾਜੀ, ਰਾਜੇਸ਼ ਪੂੜਾ, ਮਾਸਟਰ ਕ੍ਰਿਸ਼ਨ ਕੁਮਾਰ ਮੌਜੂਦ ਸਨ।
ਕਲੱਬ ਦੇ ਚੇਅਰਮੈਨ ਸ਼੍ਰੀ ਅਸ਼ੋਕ ਗਰਗ ਅਤੇ ਪ੍ਰਧਾਨ ਸ਼੍ਰੀ ਪ੍ਰਵੀਨ ਗੋਇਲ ਨੇ ਦੱਸਿਆ ਕਿ ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਪਿਛਲੇ ਕਈ ਸਾਲਾਂ ਤੋਂ ਸ਼੍ਰੀ ਰਾਮ ਲੀਲਾ ਜੀ ਦਾ ਸਫ਼ਲ ਮੰਚਨ ਕਰਦਾ ਆ ਰਿਹਾ ਹੈ, ਤਾਂ ਜੋ ਅੱਜ ਦੀ ਪੀੜ੍ਹੀ ਪ੍ਰਭੂ ਜੀ ਦੀ ਮਹਿਮਾ ਨਾਲ ਜੁੜ ਕੇ ਨਸਿ਼ਆਂ ਤੋਂ ਦੂਰ ਰਹੇ ਅਤੇ ਆਪਣੇ ਮਾਤਾ—ਪਿਤਾ ਦੀ ਆਗਿਆ ਵਿੱਚ ਰਹਿ ਕੇ ਸਮਾਜ ਵਿੱਚ ਇੱਕ ਚੰਗੇ ਪ੍ਰਾਣੀ ਵਜੋਂ ਵਿਚਰਨ ਕਰ ਸਕਣ।


ਇਸ ਦੌਰਾਨ ਪ੍ਰਧਾਨ ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਅਤੇ ਪ੍ਰਧਾਨ ਨਿਊ ਦੁਸ਼ਹਿਰਾ ਕਮੇਟੀ ਸ਼੍ਰੀ ਪ੍ਰਵੀਨ ਗੋਇਲ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ 03 ਅਕਤੂਬਰ 2024 ਤੱਕ ਚੱਲਣ ਵਾਲੇ ਸ਼੍ਰੀ ਰਾਮ ਲੀਲਾ ਜੀ ਦੇ ਮੰਚਨ ਅਤੇ 02 ਅਕਤੂਬਰ ਨੂੰ ਨਵੀਂ ਅਨਾਜ ਮੰਡੀ ਵਿਖੇ ਮਨਾਏ ਜਾ ਰਹੇ ਬੁਰਾਈ *ਤੇ ਅੱਛਾਈ ਦੀ ਜਿੱਤ ਦੇ ਪ੍ਰਤੀਕ ਦੁਸ਼ਹਿਰੇ ਦੇ ਤਿਓਹਾਰ ਵਿੱਚ ਜ਼ਰੂਰ ਸ਼ਮੂਲੀਅਤ ਕਰਨ।
ਉਨ੍ਹਾਂ ਦੱਸਿਆ ਕਿ ਅੱਜ ਦੀ ਨਾਈਟ ਦੀ ਸ਼ੁਰੂਆਤ ਸ਼੍ਰੀ ਰਾਮ ਚੰਦਰ ਜੀ, ਮਾਤਾ ਸੀਤਾ ਜੀ ਅਤੇ ਸ਼੍ਰੀ ਲਕਸ਼ਮਣ ਜੀ ਦੀ ਆਰਤੀ ਕਰ ਕੇ ਕੀਤੀ ਗਈ। ਉਹ ਉਪਰੰਤ ਸ਼੍ਰੀ ਰਾਮ ਚੰਦਰ ਜੀ ਦਾ ਵਨ ਜਾਣਾ, ਪਰਜਾਵਾਸੀਆਂ ਦਾ ਭਾਵੁਕ ਹੋ ਕੇ ਉਨ੍ਹਾਂ ਨੂੰ ਰੋਕਣਾ, ਸੁਮੰਤ ਵਾਪਸੀ, ਰਾਜਾ ਦਸ਼ਰਥ ਮਰਨ, ਕੰਕੋਲਾ, ਨਿਸ਼ਾਦਰਾਜ ਵੱਲੋਂ ਨੋਕਾ ਪਾਰ ਦਾ ਸੀਨ ਲੋਕਾਂ ਵਲੋਂ ਬਹੁਤ ਹੀ ਸਰਾਹੇ ਗਏ।


ਪ੍ਰਧਾਨ ਐਕਟਰ ਬਾਡੀ ਸ਼੍ਰੀ ਸੋਨੂੰ ਰੱਲਾ ਨੇ ਦੱਸਿਆ ਕਿ ਅੱਜ ਦੀ ਨਾਈਟ ਵਿੱਚ ਸ਼੍ਰੀ ਰਾਮ ਚੰਦਰ ਜੀ, ਮਾਤਾ ਸੀਤਾ ਜੀ ਅਤੇ ਸ਼੍ਰੀ ਲਕਸ਼ਮਣ ਜੀ ਦੇ ਰੋਲ ਕ੍ਰਮਵਾਰ ਡਾ. ਵਿਕਾਸ ਸ਼ਰਮਾ, ਜੁਨੇਦ ਅਤੇ ਸੋਨੂੰ ਰੱਲਾ ਵੱਲੋਂ ਨਿਭਾਏ ਗਏ। ਇੱਕ ਵਾਰ ਫਿਰ ਤੋਂ ਪ੍ਰਵੀਨ ਸ਼ਰਮਾ ਟੋਨੀ, ਮੁਕੇਸ਼ ਬਾਂਸਲ, ਕੇ ਸੀ ਸ਼ਰਮਾ, ਰਿਹਾਨ , ਪੁਨੀਤ ਸ਼ਰਮਾ ਗੋਗੀ, ਅਮਨ ਗੁਪਤਾ ਦੇ ਕੰਕੋਲਾ ਦੌਰਾਨ ਵੱਖਰੇ ਅੰਦਾਜ਼ ਨੂੰ ਲੋਕਾਂ ਵੱਲੋਂ ਕਾਫ਼ੀ ਸ਼ਲਾਘਾ ਮਿਲੀ ਅਤੇ ਉਨ੍ਹਾਂ ਦੇ ਪ੍ਰਦਰਸ਼ਨ ਦਾ ਆਨੰਦ ਮਾਣਿਆ।ਡੀ.ਬੀ.ਸੀ. ਡਾਂਸ ਅਕੈਡਮੀ ਮਾਨਸਾ ਵੱਲੋਂ ਰਿੰਕੂ ਦੀ ਅਗਵਾਈ ਹੇਠ ਬਿਹਤਰੀਨ ਪ੍ਰਦਰਸ਼ਨ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਸੁਮੰਤ ਮਨੋਜ਼ ਕੌਸ਼ਿਕ ਅਤੇ ਬੰਟੀ ਸ਼ਰਮਾ, ਤਰਸੇਮ ਹੋਂਡਾ,ਧਰੁਵ ਰੱਲਾ, ਹੈਰੀ, ਵਰੁਣ ਬਾਂਸਲ ਵੱਲੋਂ ਪਰਜਾਵਾਸੀਆਂ, ਕੈਕਈ ਰਾਜਿੰਦਰ ਕਾਲੀਆ, ਦਸ਼ਰਥ ਰਮੇਸ਼ ਬਚੀ, ਗੁਰੂ ਵਿਸਿ਼ਸ਼ਟ ਆਰੀਅਨ ਸ਼ਰਮਾ, ਕੌਸ਼ਲਿਆ ਗੌਰਵ ਬਜਾਜ ਅਤੇ ਸੁਮਿੱਤਰਾ ਦਾ ਰੋਲ ਗਗਨਦੀਪ ਵਿੱਕੀ ਵੱਲੋਂ ਨਿਭਾਏ ਗਏ। ਇਸ ਤੋਂ ਇਲਾਵਾ ਨਿਸ਼ਾਦਰਾਜ ਮਨੋਜ ਅਰੋੜਾ, ਜੀਵਨ ਜੁਗਨੀ, ਸਮਰ ਸ਼ਰਮਾ, ਦੀਪੂ, ਚੇਤਨ, ਮਨੀ, ਹੈਪੀ, ਸੰਜੂ, ਵਿਸ਼ਾਲ, ਹਰਮਨ ਵੱਲੋਂ ਆਪਣੇ ਰੋਲ ਬਾਖ਼ੁਬੀ ਨਿਭਾਏ ਗਏ।

LEAVE A REPLY

Please enter your comment!
Please enter your name here