ਪਟਿਆਲਾ : ਪੀ. ਆਰ. ਟੀ. ਸੀ. ਦੇ ਬੇੜੇ ‘ਚ ਸ਼ਾਮਲ ਹੋਣਗੀਆਂ 200 ਨਵੀਂਆਂ ਬੱਸਾਂ

0
3

ਪਟਿਆਲਾ (ਬਿਊਰੋ) : ਘਾਟੇ ‘ਤੋਂ ਮੁਨਾਫੇ ‘ਚ ਆਈ ਪੈਪਸੂ ਰੋਡ ਟਰਾਂਸਪੋਰਟ (ਪੀ.ਆਰ.ਟੀ.ਸੀ) ਕਿਮੀ ਸਕੀਮ ਦੀ ਬਜਾਏ ਆਪਣੇ ਬੇੜੇ ‘ਚ 200 ਨਵੀਂਆਂ ਬੱਸਾਂ ਸ਼ਾਮਲ ਕਰਨ ਜਾ ਰਹੀ ਹੈ। ਹੁਣ ਪੀ.ਆਰ.ਟੀ.ਸੀ ਦੇ ਕੋਲ 1075 ਬੱਸਾਂ ਹਨ। 200 ਨਵੀਂਆਂ ਬੱਸਾਂ ਆਉਣ ਨਾਲ ਇਹ ਬੇੜਾ 1275 ਦਾ ਹੋ ਜਾਵੇਗਾ। 10 ਅਗਸਤ ਨੂੰ ਹੋਣ ਵਾਲੀ  ਪੀ.ਆਰ.ਟੀ.ਸੀ  ਬੋਰਡ ਆਫ ਡਾਇਰੈਕਟਰਸ ਦੀ ਮੀਟਿੰਗ ‘ਚ ਚੇਅਰਮੈਨ ਕੇ.ਕੇ. ਸ਼ਰਮਾ 200 ਨਵੀਂਆਂ ਬੱਸਾਂ ਲਿਆਉਣ ਦਾ ਪ੍ਰਸਤਾਵ ਰੱਖਣ ਜਾ ਰਹੇ ਹਨ। ਕੇ.ਕੇ. ਸ਼ਰਮਾ ਮੁਤਾਬਕ ਪੀ. ਆਰ. ਟੀ. ਸੀ. ਨੇ ਪਿਛਲੇ 3 ਦਹਾਕੇ ਦੇ ਇਤਿਹਾਸ ‘ਚ ਇਕੋ ਵਾਰ ਇੰਨੀਆਂ ਬੱਸਾਂ ਨੂੰ ਆਪਣੇ ਪੱਧਰ ‘ਤੇ ਸ਼ਾਮਲ ਕਰਨਾ ਇਕ ਵੱਡਾ ਕਦਮ ਹੈ ਜੋ ਕੈਪਟਨ ਅਮਰਿੰਦਰ ਸਿੰਘ ਦੇ ਸਹਿਯੋਗ ਤੋਂ ਬਿਨਾਂ ਪੂਰਾ ਕਰਨਾ ਕਾਫੀ ਮੁਸ਼ਕਲ ਸੀ।
200 ਨਵੀਆਂ ਬੱਸਾਂ ਨੂੰ ਬੇੜੇ ‘ਚ ਸ਼ਾਮਲ ਹੋਣ ਦੀ ਪ੍ਰੀਕਿਰਿਆ ਸ਼ੁਰੂ ਹੁੰਦੇ ਹੀ ਪੀ. ਆਰ. ਟੀ. ਸੀ. ਦੇ ਪਿਛਲੇ ਲੰਬੇ ਸਮੇਂ ਤੋਂ ਬੰਦ ਪਏ ਆਪਣੇ 49 ਇੰਟਰਸਟੇਟ ਰੂਟਸ ਫਿਰ ਤੋਂ ਚਾਲੂ ਕਰਨ ਦੀ ਪ੍ਰੀਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ 200 ਬੱਸਾਂ ਰਾਜਸਥਾਨ, ਹਿਮਾਚਲ ਪ੍ਰਦੇਸ਼, ਯੂ.ਪੀ. ਤੇ ਉਤਰਾਖੰਡ ਦੇ ਵੱਖ-ਵੱਖ ਸ਼ਹਿਰਾਂ ਲਈ ਚਲਾਈਆਂ ਜਾਣਗੀਆਂ। ਇਨ੍ਹਾਂ ‘ਚੋਂ ਪੀ. ਆਰ. ਟੀ. ਸੀ. ਨੇ ਰਾਜਸਥਾਨ ਤੇ ਉਤਰਾਖੰਡ ਦੇ ਨਾਲ ਪਰਮਿਟ ਐਗਰੀਮੈਂਟ ਕਰ ਦਿੱਤਾ ਹੈ, ਜਦਕਿ ਹਿਮਾਚਲ ਪ੍ਰਦੇਸ਼ ਤੇ ਯੂ.ਪੀ. ਦੇ ਲਈ ਪਰਮਿਟ ਐਗਰੀਮੈਂਟ ਪ੍ਰਕਿਰਿਆ ਜਾਰੀ ਹੈ।


EDITED BY : SARA YAHA | | Last Updated : 12 :45 Pm 8 august 2018

LEAVE A REPLY

Please enter your comment!
Please enter your name here