

ਮਾਨਸਾ 31ਜਨਵਰੀ (ਬੀਰਬਲ ਧਾਲੀਵਾਲ )ਗ੍ਰਾਮ ਪੰਚਾਇਤ ਕਨ੍ਹੱਈਆ ਕਲੱਬ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਬੁਰਜ ਢਿੱਲਵਾਂ ਵੱਲੋਂ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ।ਇਹ ਟੂਰਨਾਮੈਂਟ ਸ਼ਹੀਦ ਹਰਬੰਸ ਸਿੰਘ ਸਰਦਾਰ ਸੁਖਵਿੰਦਰ ਸਿੰਘ ਸੈਕਟਰੀ ਸਰਦਾਰ ਇੰਦਰ ਸਿੰਘ ਪਹਿਲਵਾਨ ਦੀ ਯਾਦ ਵਿੱਚ ਵੀ ਕਰਵਾਇਆ ਗਿਆ ।ਇਸ ਟੂਰਨਾਮੈਂਟ ਵਿੱਚ ਪਹੁੰਚੇ ਅਕਾਲੀ ਦਲ ਬਾਦਲ ਦੇ ਆਗੂ ਮੁਨੀਸ਼ ਬੱਬੀ ਦਾਨੇਵਾਲੀਆ ਨੇ ਖਿਡਾਰੀਆਂ ਅਤੇ ਪਿੰਡਾਂ ਦੇ ਪੰਚਾਇਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਸਾਡੇ ਜ਼ਿੰਦਗੀ ਦਾ ਅਹਿਮ ਹਿੱਸਾ ਹਨ। ਜਿੱਥੇ ਖੇਡ ਹੋਵੇਗੀ ਉੱਥੇ ਨਸ਼ੇ ਨਹੀਂ ਹੋਣਗੇ ਇਸ ਲਈ ਨੌਜਵਾਨ ਪੀੜ੍ਹੀ ਨੂੰ ਵੱਧ ਤੋਂ ਵੱਧ ਖੇਡਾਂ ਵੱਲ ਪ੍ਰੇਰਿਤ ਹੋਣਾ ਚਾਹੀਦਾ ਹੈ। ਤਾਂ ਜੋ ਨਸ਼ਿਆਂ ਦੀ ਅਲਾਮਤ ਦਾ ਖਾਤਮਾ ਕੀਤਾ ਜਾਵੇ ਨਸ਼ਿਆਂ ਵਿੱਚ ਗ੍ਰਸਤ ਹੋਏ ਨੌਜਵਾਨਾਂ ਨੂੰ ਨਸ਼ਿਆਂ ਦਾ ਤਿਆਗ ਕਰਕੇ ਖੇਡਾਂ ਵੱਲ ਪਰਤਣਾ ਚਾਹੀਦਾ ਹੈ ਖੇਡਾਂ ਵਿੱਚ ਪਰਤਣ ਨਾਲ ਜਿੱਥੇ ਨੌਜਵਾਨਾਂ ਨੂੰ ਵਧੀਆ ਪੈਸਾ ਅਤੇ ਇੱਜ਼ਤ ਸ਼ੋਹਰਤ ਮਿਲਦੀ ਹੈ ਉੱਥੇ ਸਮਾਜ ਅੰਦਰ ਇੱਕ ਰੁਤਬਾ ਵੀ ਹਾਸਲ ਹੁੰਦਾ ਹੈ । ਇਸ ਮੌਕੇ ਗ੍ਰਾਮ ਪੰਚਾਇਤ ਅਤੇ ਕਲੱਬ ਵੱਲੋਂ ਬੱਬੀ ਦਾਨੇਵਾਲੀਆ ਦਾ ਸਨਮਾਨ ਵੀ ਕੀਤਾ ਗਿਆ ਇਸ ਮੌਕੇ ਕਰਮਜੀਤ ਸਿੰਘ, ਗੁਰਤੇਜ ਸਿੰਘ ਸੁਖਪਾਲ ਸਿੰਘ ਹਰਬੰਸ ਸਿੰਘ ਸਰਪੰਚ ਜਗਦੀਪ ਸਿੰਘ ,ਜਰਨੈਲ ਸਿੰਘ, ਮੈਂਬਰ ਕਲੱਬ ਪ੍ਰਧਾਨ ਜਗਮੇਲ ਸਿੰਘ, ਤੋਂ ਇਲਾਵਾ ਸਮੂਹ ਨਗਰ ਨਿਵਾਸੀ ਅਤੇ ਖਿਡਾਰੀ ਤੇ ਦਰ























