

ਮਾਨਸਾ, (ਸਾਰਾ ਯਹਾ) 3 ਦਸੰਬਰ : ਮਾਨਸਾ ਦੇ ਖਾਲਸਾ ਸਕੂਲ ਦੇ ਗਰਾਊਂਡ ਵਿੱਚ ਖਾਲਸਾ ਸਪੋਰਟਸ ਕਲੱਬ ਮਾਨਸਾ ਵੱਲੋਂ ਮਾਨਸਾ ਸੁਪਰ ਲੀਗ ਸੀਜ਼ਨ ਇੱਕ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਅਕਾਲੀ ਆਗੂ ਮੁਨੀਸ਼ ਬੱਬੀ ਦਾਨੇਵਾਲੀਆ ਨੇ ਕ੍ਰਿਕਟ ਟੀਮ ਦੀਆਂ ਟੀਮਾਂ ਨਾਲ ਜਾਣ ਪਹਿਚਾਣ ਕੀਤੀ ਅਤੇ ਕਲੱਬ ਨੂੰ ਟੀਮ ਨੂੰ ਸਹਿਯੋਗ ਰਾਸ਼ੀ ਵੀ ਪ੍ਰਦਾਨ ਕੀਤੀ। ਉਨ੍ਹਾਂ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਖੇਡਾਂ ਵੱਲ ਪ੍ਰੇਰਿਤ ਹੋਣਾ ਚਾਹੀਦਾ ਹੈ ।ਤਾਂ ਜੋ ਨਸ਼ਿਆਂ ਤੋਂ ਨੌਜਵਾਨ ਖਿਡਾਰੀਆਂ ਦਾ ਬਚਾਅ ਹੋ ਸਕੇ ਇਸ ਲਈ ਨੌਜਵਾਨਾਂ ਨੂੰ ਵੱਧ ਚੜ੍ਹ ਕੇ ਖੇਡਾਂ ਵਿਚ ਹਿੱਸਾ ਲੈਣਾ ਚਾਹੀਦਾ ਹੈ। ਜੋ ਨੌਜਵਾਨ ਨਸ਼ਿਆਂ ਵਿੱਚ ਗ੍ਰਸਤ ਹੋ ਗਏ ਹਨ ਉਨ੍ਹਾਂ ਨੂੰ ਵੀ ਪ੍ਰੇਰਿਤ ਕਰਕੇ ਖੇਡਾਂ ਵੱਲ ਲਿਆਉਣਾ ਚਾਹੀਦਾ ਹੈ ।ਇਸ ਮੌਕੇ ਖਾਲਸਾ ਸਪੋਰਟਸ ਕਲੱਬ ਵੱਲੋਂ ਬੱਬੀ ਦਾਨੇਵਾਲੀਆ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ ।ਕਲੱਬ ਪ੍ਰਧਾਨ ਬੱਬੀ ਰੱਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਤੱਕ 23ਟੀਮਾਂ ਦੇ ਮੈਚ ਹੋ ਚੁੱਕੇ ਹਨ। ਜਿਨ੍ਹਾਂ ਵਿੱਚੋਂ ਚਾਰ ਟੀਮਾਂ ਕੁਆਰਟਰ ਫਾਈਨਲ ਵਿੱਚ ਪਹੁੰਚ ਗਈਆਂ ਹਨ ਰੱਲਾ ਰੋਇਲਜ਼ ਨੇ ਸਿੱਧੂ ਰਾਈਜ਼ਿੰਗ ਸਟਾਰ ਨੂੰ ਹਰਾ ਕੇ ਕੁਆਰਟਰ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ਹੈ। ਇਸ ਮੌਕੇ ਅਮਰਜੀਤ ਕੋਚੀ, ਪਵਨ ਸ਼ਰਮਾ ,ਵਿਨੋਦ ਕੁਮਾਰ ,ਗੋਗੀ ਬਿਸ਼ਨੋਈ ,ਸੋਨੂੰ ਸੋਨੀ ਸ਼ਰਮਾ ਵਿੱਕੀ ਕੁਮਾਰ ਮਾਨਸਾ ਆਦਿ ਹਾਜ਼ਰ ਸਨ























