*ਨੈਨਾਂ ਦੇਵੀ ਪੈਦਲ ਯਾਤਰਾ ਰੋਪੜ ਪਹੁੰਚੀ, ਮਾਤਾ ਦੇ ਭਵਨ ਪਹੁੰਚਣ ਲਈ ਉਤਾਵਲੇ ਭਗਤ*

0
204

ਮਾਨਸਾ, 29 ਅਪ੍ਰੈਲ:- (ਸਾਰਾ ਯਹਾਂ/ਜਗਤਾਰ ਧੰਜਲ) :ਪਿਛਲੇ ਦਿਨੀਂ ਮਾਨਸਾ ਤੋਂ ਵੱਡੇ ਕਾਫਲੇ ਨਾਲ ਆਰੰਭ ਹੋਈ ਸ਼੍ਰੀ ਨੈਨਾਂ ਦੇਵੀ ਪੈਦਲ ਯਾਤਰਾ ਬੱਸੀ ਪਠਾਣਾਂ ਪਹੁੰਚ ਗਈ ਹੈ।  ਜਿਸ ਵਿੱਚ 148 ਮੈਂਬਰ ਪੈਦਲ ਯਾਤਰਾ ਕਰ ਰਹੇ ਹਨ। ਸਾਰੇ ਪੈਦਲ ਯਾਤਰੀਆਂ ਅਤੇ ਭਗਤਾਂ ਵਿੱਚ ਮਾਤਾ ਦੇ ਭਵਨ ਛੇਤੀ ਪਹੁੰਚਣ ਲਈ ਉਤਸੁਕਤਾ ਹੈ। ਉਹ ਮਾਤਾ ਦੇ ਜੈਕਾਰੇ ਲਾਉਂਦੇ ਹੋਏ ਅੱਗੇ  ਵਧ ਰਹੇ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੀ ਨੈਣਾਂ ਦੇਵੀ ਪੈਦਲ ਯਾਤਰਾ ਦੇ ਪ੍ਰਧਾਨ ਤੋਤਾ ਰਾਮ ਨੇ ਦੱਸਿਆ ਕਿ ਇਹ ਯਾਤਰਾ ਬੱਸੀ ਪਠਾਣਾਂ ਪਹੁੰਚ ਗਈ ਹੈ ਅਤੇ  ਬਾਅਦ ਚ ਰੋਪੜ ਰੁਕਣ ਤੋਂ ਬਾਅਦ ਸ਼੍ਰੀ ਨੈਣਾਂ ਦੇਵੀ ਭਵਨ ਪਹੁੰਚਣ ਲਈ ਰਵਾਨਾ ਹੋਵੇਗੀ।  ਉਨ੍ਹਾਂ ਦਾ ਰੋਪੜ ਪਹੁੰਚਣ ਤੋਂ ਪਹਿਲਾਂ ਬੱਸ ਪਠਾਣਾ ਗਿੱਲ ਪੈਲੇਸ ਵਿੱਚ ਠਹਿਰਾਓ ਕੀਤਾ ਗਿਆ।  ਤੋਤਾ ਰਾਮ ਨੇ ਦੱਸਿਆ ਕਿ ਪੈਦਲ ਜਥੇ ਦੇ ਨਾਲ ਇੱਕ ਵਾਹਨ ਵੀ ਚੱਲਦਾ ਹੈ ਜੋ ਅਗਲੇ ਰੁਕਣ ਵਾਲੇ ਸਟੇਸ਼ਨ ਤੇ ਜਾ ਕੇ ਪੈਦਲ ਯਾਤਰੀਆਂ ਦੇ ਲਈ ਖਾਣ-ਪੀਣ, ਚਾਹ-ਪਾਣੀ, ਠਹਿਰਨ, ਨਹਾਉਣ ਦਾ ਪ੍ਰਬੰਧ ਕਰਦਾ ਹੈ।  ਉਨ੍ਹਾਂ ਦੱਸਿਆ ਕਿ 5ਵੇਂ ਦਿਨ ਇਹ ਪੈਦਲ ਯਾਤਰਾ ਰੋਪੜ ਵਿਖੇ ਪਹੁੰਚ ਗਈ ਹੈ।  ਜਿੱਥੇ ਲੰਗਰ ਦਾ ਪ੍ਰਬੰਧ, ਮੰਦਰ ਮਨੇਜਮੈਂਟ ਸਰਵੇਸ਼ਵਰ ਅਤੇ ਇਸਤਰੀ ਸਤਸੰਗ ਪਾਵਰ ਹਾਊਸ ਕਾਲੋਨੀ ਰੋਪੜ ਵੱਲੋਂ ਕੀਤਾ ਗਿਆ ਹੈ।  ਇਸ ਵਿੱਚ ਕ੍ਰਿਸ਼ਨ ਪੌਲੀ ਨਾਰੰਗ, ਇੰ: ਪਵਨ ਕੁਮਾਰ, ਅਰਜਨ ਕੁਮਾਰ, ਪੰਨਾ ਫੱਤਾ ਮੁਨੀਸ਼ ਕੁਮਾਰ, ਗਗਨਦੀਪ, ਮੁਕੇਸ਼ ਮੋਨਾ, ਪੁਨੀਤ ਕੁਮਾਰ, ਅੰਕੁਸ਼ ਚੁੱਘ, ਰੜ ਗਰੁੱਪ ਅਤੇ ਰਾਜਸਥਾਨੀ ਗਰੁੱਪ ਸ਼ਾਮਿਲ ਹੋਏ।

LEAVE A REPLY

Please enter your comment!
Please enter your name here