*ਨੈਣਾਂ ਦੇਵੀ ਪੈਦਲ ਯਾਤਰਾ ਮੰਡਲ ਸੁਸਾਇਟੀ ਮਾਨਸਾ ਵੱਲੋਂ ਪੈਦਲ ਯਾਤਰਾ ਦਾ ਅੱਜ ਲਗਾਤਾਰ ਚੌਥਾ ਦਿਨ ਹੈ*

0
129

ਮਾਨਸਾ, 28 ਜੁਲਾਈ:-  (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਸ੍ਰੀ ਨੈਣਾਂ ਦੇਵੀ ਪੈਦਲ ਯਾਤਰਾ ਮੰਡਲ ਸੁਸਾਇਟੀ ਮਾਨਸਾ ਵੱਲੋਂ ਪੈਦਲ ਯਾਤਰਾ ਕੀਤੀ ਜਾ ਰਹੀ ਹੈ। ਇਸ ਸਬੰਧੀ ਸੁਸਾਇਟੀ ਦੇ ਪ੍ਰਧਾਨ ਤੋਤਾ ਰਾਮ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੈਦਲ ਯਾਤਰਾ ਦਾ ਅੱਜ ਲਗਾਤਾਰ ਚੌਥਾ ਦਿਨ ਹੈ।
ਭਗਤ ਮਾਤਾ ਜੀ ਦੇ ਜੈਕਾਰੇ ਲਗਾਉਂਦੇ ਜਾ ਰਹੇ ਹਨ । ਮਾਨਸਾ ਤੋਂ ਜਗਦੀ ਜੋਤ ਡੋਲੀ ਦੇ ਰੂਪ ਚ ਜਾ ਰਹੀ ਹੈ ਅਤੇ ਥਾਂ ਥਾਂ ਤੇ ਭਗਤਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਨਾਲ ਹੀ ਰੱਸਤਿਆਂ ਵਿੱਚ ਲੰਗਰਾਂ ਦਾ ਪ੍ਰਬੰਧ ਹੈ। ਲੋਕ ਪੈਦਲ ਯਾਤਰਾ ਭਗਤਾਂ ਦੀ ਸੇਵਾ ਕਰ ਰਹੇ ਹਨ ਅਤੇ ਹਰ ਸੰਭਵ ਯਾਤਰਾ ਨੂੰ ਸਫ਼ਲ ਬਣਾਉਣ ਵਿੱਚ ਸਾਰੇ ਭਗਤਾਂ ਦਾ ਪੂਰਾ ਯੋਗਦਾਨ ਪਾ ਰਹੇ ਹਨ।
ਇਹ

ਯਾਤਰਾ ਮਾਨਸਾ ਤੋਂ ਚੱਲ ਕੇ ਪਹਿਲਾਂ ਪੜਾਅ ਸੁਨਾਮ ਦੂਸਰਾ ਪੜਾਅ ਘਰਾਚੋ ਹੁੰਦੇ ਹੋਏ ਅੱਜ ਬੱਸੀ ਪਠਾਣਾ ਗਿੱਲ ਪੈਲਸ ਵਿੱਚ ਪਹੁੰਚ ਗਏ ਹਨ। ਹੁਣ ਤੱਕ ਯਾਤਰਾ ਭਗਤਾਂ ਦੀ ਠੀਕ ਚੱਲ ਰਹੀ ਹੈ । ਮਹਾਂਮਾਈ ਜੀ ਦੀ ਕ੍ਰਿਪਾ ਸਦਕਾ ਜਲਦੀ ਹੀ ਮਾਤਾ ਜੀ ਦੇ ਦਰਸ਼ਨ ਕੀਤੇ ਜਾਣਗੇ। ਇਸ ਮੌਕੇ ਤੇ
ਲਾਲਾ ਰਾਮ ਦੱਸਿਆ ਕਿ ਭਗਤ ਪੈਦਲ ਜਾ ਰਹੇ ਹਨ ਅਤੇ ਮਾਤਾ ਜੀ ਦੀ ਅਪਾਰ ਕ੍ਰਿਪਾ ਸਦਕਾ ਕੋਈ ਪ੍ਰੋਬਲਮ ਨਹੀਂ ਆ ਰਹੀ ਅਤੇ ਇੰਦਰ ਦੇਵਤਾ ਜੀ ਦੀ ਕ੍ਰਿਪਾ ਨਾਲ ਵਧੀਆ ਮੌਸਮ ਹੈ।
ਅੰਤ ਵਿੱਚ ਮਨੀਸ਼ ਕੁਮਾਰ ਪੰਨਾ ਨੇ ਕਿਹਾ ਕਿ
ਮਹਾਂਮਾਈ ਦੀ ਅਪਾਰ ਕ੍ਰਿਪਾ ਸਦਕਾ ਰਸਤੇ ਵਿੱਚ ਭਗਤਾਂ ਦੁਆਰਾ ਤਰ੍ਹਾਂ ਤਰ੍ਹਾਂ ਦੇ ਲੰਗਰ ਲਗਾਏ ਗਏ ਹਨ। ਅੱਜ ਦਾ ਕੀਰਤਨ ਬੜੇ ਆਨੰਦਦਾਇਕ ਤਰੀਕੇ ਨਾਲ ਭਗਤਾਂ ਦੁਆਰਾ ਕੀਤਾ ਜਾ ਰਿਹਾ ਹੈ। ਇਸ ਪੜਾਅ ਤੋਂ ਕੱਲ ਸਵੇਰੇ ਫਿਰ ਅਗਲੇ ਪੜਾਅ ਲਈ ਸਵੇਰੇ ਚਾਲੇ ਪਾਏ ਜਾਣਗੇ। ਇਸ ਮੌਕੇ ਤੇ ਮੁਨੀਸ਼ ਕੁਮਾਰ, ਗਗਨਦੀਪ, ਮੁਕੇਸ਼ ਕੁਮਾਰ ਮੋਨਾ, ਵਿਨੀਤ ਚੌਧਰੀ, ਰਜਿੰਦਰ ਕੁਮਾਰ, ਅੰਕਿਸ਼ ਚੁੱਘ, ਰੜ ਗਰੁੱਪ ਅਤੇ ਰਾਜਸਥਾਨੀ ਗਰੁੱਪ ਹਾਜ਼ਰ ਸਨ।

LEAVE A REPLY

Please enter your comment!
Please enter your name here