ਨੇਤਰਦਾਨੀ ਪਰਿਵਾਰ ਦਾ ਕੀਤਾ ਸਨਮਾਨ…!!

0
83

ਮਾਨਸਾ, 10 ਜਨਵਰੀ (ਸਾਰਾ ਯਹਾ) ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਸ਼੍ਰੀ ਕ੍ਰਿਸ਼ਨ ਮਿੱਤਲ ਦੇ ਮਾਤਾ ਜੀ ਜੋ ਕਿ ਪਿਛਲੇ ਦਿਨੀਂ ਸੰਸਾਰਿਕ ਯਾਤਰਾ ਪੂਰੀ ਕਰਕੇ ਪ੍ਰਮਾਤਮਾਂ ਦੇ ਚਰਨਾਂ ਚ ਜਾ ਬਿਰਾਜੇ ਸਨ ਉਹਨਾਂ ਦੀਆਂ ਅੱਖਾਂ ਮਾਨਸਾ ਸਾਇਕਲ ਗਰੁੱਪ ਦੀ ਨੇਤਰਦਾਨ ਪ੍ਚਾਰ ਮੁਹਿੰਮ ਤਹਿਤ ਦਾਨ ਕੀਤੀਆਂ ਗਈਆਂ ਸਨ। ਅੱਜ ਮਹਾਨ ਨੇਤਰਦਾਨੀ ਦੀ ਅੰਤਿਮ ਅਰਦਾਸ ਸਮੇਂ ਸ਼ਰਧਾਂਜਲੀ ਭੇਂਟ ਕਰਦਿਆਂ ਨਾਜਰ ਸਿੰਘ ਐਮ.ਐਲ.ਏ. ਅਤੇ ਸ਼੍ਰੀ ਪ੍ਰੇਮ ਮਿੱਤਲ ਚੇਅਰਮੈਨ ਜਿਲਾ ਯੋਜਨਾ ਬੋਰਡ ਨੇ ਕਿਹਾ ਕਿ ਹਰੇਕ ਇਨਸਾਨ ਨੂੰ ਅੱਖਾਂ ਦਾਨ ਕਰਨੀਆਂ ਚਾਹੀਦੀਆਂ ਹਨ ਇਸ ਪਰਿਵਾਰ ਵੱਲੋਂ ਮਾਤਾ ਜੀ ਦੀਆਂ ਅੱਖਾਂ ਦਾਨ ਕਰਕੇ ਲੋਕਾਂ ਨੂੰ ਸੇਧ ਦੇਣ ਦੀ ਵਧੀਆ ਕੋਸ਼ਿਸ਼ ਕੀਤੀ ਗਈ ਹੈ। ਆਮ ਲੋਕਾਂ ਨੂੰ ਅਜਿਹੇ ਪਰਿਵਾਰਾਂ ਤੋਂ ਪਰੇਰਣਾ ਲੈਣੀ ਚਾਹੀਦੀ ਹੈ। ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਵਲੋਂ ਪਰਿਵਾਰ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਜੀਵ ਪਿੰਕਾ,ਬਲਜੀਤ ਕੜਵਲ,ਪਰਵੀਨ ਟੋਨੀ,ਨਰਿੰਦਰ ਗੁਪਤਾ,ਪ੍ਮੋਦ ਬਾਗਲਾ,ਅਨਿਲ ਸੇਠੀ,ਸੋਹਣ ਲਾਲ,ਪੁਨੀਤ ਬਾਂਸਲ,ਬਲਵੀਰ ਅਗਰੌਈਆ  ਸਮੇਤ ਸਾਰੇ ਮੈਂਬਰ ਹਾਜਰ ਸਨ।

LEAVE A REPLY

Please enter your comment!
Please enter your name here