

ਮਾਨਸਾ, 13 ਜੁਲਾਈ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸਵ: ਇੰਦਰਜੀਤ ਸਿੰਗਲਾ ਦੀ ਮੌਤ ਤੋਂ ਬਾਅਦ ਉਹਨਾਂ ਦੇ ਪੁੱਤਰ ਤੁਸ਼ਾਰ ਸਿੰਗਲਾ ਨੇ ਪਿਤਾ ਜੀ ਦੀਆਂ ਅੱਖਾਂ ਅਪੈਕਸ ਕਲੱਬ ਮਾਨਸਾ ਦੀ ਨੇਤਰਦਾਨ ਪ੍ਰਚਾਰ ਮੁਹਿੰਮ ਤਹਿਤ ਦਾਨ ਕਰਵਾਈਆਂ ਸਨ। ਅੱਜ ਮਹਾਨ ਨੇਤਰਦਾਨੀ ਨਮਿੱਤ ਅੰਤਿਮ ਅਰਦਾਸ ਮੌਕੇ ਗਊਸ਼ਾਲਾ ਭਵਨ ਵਿਖੇ ਪਰਿਵਾਰ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕਰਦਿਆਂ ਕਲੱਬ ਦੇ ਪ੍ਰਧਾਨ ਸੰਜੀਵ ਪਿੰਕਾ ਨੇ ਦੱਸਿਆ ਕਿ ਇਹ ਅੱਖਾਂ ਸ਼ੰਕਰਾ ਆਈ ਬੈਂਕ ਲੁਧਿਆਣਾ ਦੀ ਟੀਮ ਰਾਹੀਂ ਦਾਨ ਕਰਵਾ ਕੇ ਦੋ ਜ਼ਿੰਦਗੀਆਂ ਨੂੰ ਰੋਸ਼ਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਛੇ ਘੰਟੇ ਦਾ ਸਮਾਂ ਹੁੰਦਾ ਹੈ ਕਿ ਉਸ ਮ੍ਰਿਤਕ ਦੀਆਂ ਅੱਖਾਂ ਦਾਨ ਕੀਤੀਆਂ ਜਾਣ ਅਤੇ ਦੋ ਨੇਤਰਹੀਣਾਂ ਦੇ ਲਗਾ ਕੇ ਉਨ੍ਹਾਂ ਦੀ ਜ਼ਿੰਦਗੀ ਨੂੰ ਰੋਸ਼ਨ ਕੀਤਾ ਜਾ ਸਕੇ। ਇਸ ਨੇਕ ਕੰਮ ਲਈ ਮ੍ਰਿਤਕ ਦੇਹ ਨੂੰ ਕਿਤੇ ਵੀ ਲੈ ਕੇ ਨਹੀਂ ਜਾਣਾ ਪੈਂਦਾ ਸਗੋਂ ਆਈ ਬੈਂਕ ਦੀ ਟੀਮ ਮ੍ਰਿਤਕ ਦੇ ਘਰ ਜਾ ਕੇ ਮ੍ਰਿਤਕ ਦੇਹ ਵਿੱਚੋਂ ਅੱਖਾਂ ਦਾਨ ਕਰਵਾ ਲੈਂਦੀ ਹੈ ਅਤੇ ਆਈ ਬੈਂਕ ਜਾ ਕੇ ਲੋੜਵੰਦ ਵਿਅਕਤੀ ਦੇ ਲਗਾਈਆਂ ਜਾਂਦੀਆਂ ਹਨ ਅਤੇ ਉਨ੍ਹਾਂ ਦੀ ਜ਼ਿੰਦਗੀ ਨੂੰ ਰੋਸ਼ਨ ਕੀਤਾ ਜਾਂਦਾ ਹੈ।
ਇਸ ਮੌਕੇ ਅੱਗਰਵਾਲ ਸਭਾ ਦੇ ਅਸ਼ੋਕ ਗਰਗ, ਅਸ਼ਵਨੀ ਜਿੰਦਲ, ਪ੍ਰਵੀਨ ਟੋਨੀ ਸ਼ਰਮਾਂ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ।























