*ਨੇਕੀ ਫਾਉਂਡੇਸ਼ਨ ਬੁਢਲਾਡਾ ਵੱਲੋਂ ਲੋੜਵੰਦਾਂ ਲਈ ਹੋਰ ਇਕ ਸੇਵਾ ਕਦਮ, 120 ਵਿਅਕਤੀਆਂ ਨੂੰ ਮਿਲੇਗੀ ਸਹਾਇਤਾ*

0
57

24 ਫ਼ਰਵਰੀ, ਬੁਢਲਾਡਾ (ਸਾਰਾ ਯਹਾਂ/ਮਹਿਤਾ ਅਮਨ) : ਸਮਾਜਸੇਵੀ ਸੰਸਥਾ ਨੇਕੀ ਫਾਉਂਡੇਸ਼ਨ ਬੁਢਲਾਡਾ ਵੱਲੋਂ ਮਨੁੱਖਤਾ ਦੀ ਸੇਵਾ ਦੇ ਮੰਤਵ ਨਾਲ ਸਥਾਨਕ ਡਾ. ਕ੍ਰਿਸ਼ਨ ਚੰਦ ਗਰਗ ਮੈਮੋਰੀਅਲ ਨੇਕੀ ਆਸ਼ਰਮ ਵਿਖੇ ਦਿਵਿਆਂਗ ਅਤੇ ਬਜ਼ੁਰਗ ਵਿਅਕਤੀਆਂ ਲਈ ਵਿਸ਼ੇਸ਼ ਰਜਿਸਟਰੇਸ਼ਨ ਅਤੇ ਅਸੈੱਸਮੈਂਟ ਕੈੰਪ ਲਗਾਇਆ ਗਿਆ। ਇਸ ਕੈੰਪ ਦੌਰਾਨ ਲਗਭਗ 120 ਲੋੜਵੰਦ ਵਿਅਕਤੀਆਂ ਦੀ ਜਾਂਚ ਕਰਕੇ ਉਹਨਾਂ ਨੂੰ ਸਹਾਇਤਾ ਉਪਕਰਨ ਪ੍ਰਦਾਨ ਕਰਨ ਲਈ ਰਜਿਸਟਰ ਕੀਤਾ ਗਿਆ।

ਨੇਕੀ ਫਾਉਂਡੇਸ਼ਨ ਦੇ ਮੈਂਬਰਾਂ ਨੇ ਦੱਸਿਆ ਕਿ ਕੈੰਪ ਵਿੱਚ ਆਏ ਲੋੜਵੰਦਾਂ ਨੂੰ ਆਉਣ ਵਾਲੇ ਸਮੇਂ ਵਿੱਚ ਕੰਨਾਂ ਦੀਆਂ ਮਸ਼ੀਨਾਂ, ਵਹੀਲ ਚੇਅਰ, ਕਮੋਡ ਚੇਅਰ, ਬੈਸਾਖੀਆਂ, ਟਰਾਈਸਾਈਕਲ, ਬੈਟਰੀ ਵਾਲੇ ਟਰਾਈਸਾਈਕਲ, ਕੈਲੀਪਰ ਅਤੇ ਹੋਰ ਜਰੂਰੀ ਸਹਾਇਤਾ ਉਪਕਰਨ ਮੁਹੱਈਆ ਕਰਵਾਏ ਜਾਣਗੇ, ਜਿਸ ਨਾਲ ਉਹਨਾਂ ਦੀ ਰੋਜ਼ਾਨਾ ਜਿੰਦਗੀ ਹੋਰ ਆਸਾਨ ਬਣ ਸਕੇਗੀ।

ਉਹਨਾਂ ਅੱਗੇ ਦੱਸਿਆ ਕਿ ਨੇਕੀ ਫਾਉਂਡੇਸ਼ਨ ਵੱਲੋਂ ਕੇਂਦਰ ਸਰਕਾਰ ਦੀਆਂ ਅਡਿਪ ਅਤੇ ਆਰ.ਵੀ.ਵਾਈ. ਯੋਜਨਾਵਾਂ ਦੇ ਸਹਿਯੋਗ ਨਾਲ ਹੁਣ ਤੱਕ ਕਰੋੜਾਂ ਰੁਪਏ ਦੇ ਸਹਾਇਤਾ ਉਪਕਰਨ ਲੋੜਵੰਦਾਂ ਤੱਕ ਪਹੁੰਚਾਏ ਜਾ ਚੁੱਕੇ ਹਨ ਅਤੇ ਸੰਸਥਾ ਭਵਿੱਖ ਵਿੱਚ ਵੀ ਇਹ ਸੇਵਾ ਕਾਰਜ ਲਗਾਤਾਰ ਜਾਰੀ ਰੱਖੇਗੀ। ਇਸ ਕੈੰਪ ਦੌਰਾਨ ਸੀ.ਐੱਸ.ਆਰ. ਅਧੀਨ ਵੀ 80 ਪ੍ਰਤੀਸ਼ਤ ਤੋਂ ਘੱਟ ਦਿਵਿਆਂਗ ਨੂੰ ਬੈਟਰੀ ਵਾਲੇ ਟਰਾਈਸਾਇਕਲ ਲਈ ਰਜਿਸਟਰਡ ਕੀਤਾ ਗਿਆ।

ਇਸ ਮੌਕੇ ਨੇਕੀ ਟੀਮ ਵੱਲੋਂ ਕੈੰਪ ਵਿੱਚ ਸਹਿਯੋਗ ਦੇਣ ਵਾਲੀ ਡਾਕਟਰਾਂ ਦੀ ਟੀਮ, ਵਲੰਟੀਅਰਾਂ ਅਤੇ ਸਮੂਹ ਸਹਿਯੋਗੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਸੰਸਥਾ ਦੇ ਇਸ ਉਪਰਾਲੇ ਨਾਲ ਲੋੜਵੰਦਾਂ ਵਿੱਚ ਨਵੀਂ ਆਸ ਅਤੇ ਉਮੀਦ ਦੀ ਕਿਰਨ ਜਾਗੀ ਹੈ।

LEAVE A REPLY

Please enter your comment!
Please enter your name here