*ਨੇਕੀ ਫਾਉਂਡੇਸ਼ਨ ਦੇ ਉੱਧਮ ਸਦਕਾ 150 ਹੋਰ ਚਿਹਰਿਆਂ ਨੂੰ ਮਿਲੀ ਨਵੀਂ ਉਮੀਦ*

0
52

ਬੁਢਲਾਡਾ,4 ਅਗਸਤ (ਸਾਰਾ ਯਹਾਂ/ਮੇਹਤਾ ਅਮਨ) ਇਲਾਕੇ ਦੀ ਸਮਾਜਸੇਵੀ ਸੰਸਥਾ ਨੇਕੀ ਫਾਉਂਡੇਸ਼ਨ ਬੁਢਲਾਡਾ ਵੱਲੋਂ ਬੀਤੇ ਦਿਨੀਂ ਡਾ. ਕ੍ਰਿਸ਼ਨ ਚੰਦ ਗਰਗ ਯਾਦਗਾਰੀ ਨੇਕੀ ਆਸ਼ਰਮ ਵਿੱਚ ਬਜ਼ੁਰਗਾਂ ਅਤੇ ਦਿਵਿਆਂਗ ਵਿਅਕਤੀਆਂ ਨੂੰ ਸਹਾਇਤਾ ਉਪਕਰਨ ਵੰਡਣ ਲਈ ਅਲਿਮਕੋ ਦੇ ਸਹਿਯੋਗ ਨਾਲ ਰਜਿਸਟਰੇਸ਼ਨ ਅਤੇ ਅਸੈੱਸਮੈਂਟ ਕੈੰਪ ਲਗਾਇਆ ਗਿਆ ਜਿੱਥੇ 150 ਲੋੜਵੰਦ ਬਜ਼ੁਰਗਾਂ ਅਤੇ ਦਿਵਿਆਂਗ ਨੂੰ ਸਹਾਇਤਾ ਉਪਕਰਨਾਂ ਲਈ ਰਜਿਸਟਰਡ ਕੀਤਾ ਗਿਆ। ਨੇਕੀ ਫਾਉਂਡੇਸ਼ਨ ਦੇ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈੰਪ ਵਿੱਚ ਆਉਣ ਵਾਲੇ ਵਿਅਕਤੀਆਂ ਨੂੰ ਆਉਣ ਵਾਲੇ ਦਿਨਾਂ ਵਿੱਚ ਕੰਨਾਂ ਦੀਆਂ ਮਸ਼ੀਨਾਂ, ਵਹੀਲ ਚੇਅਰ, ਕਮੋਡ ਚੇਅਰ, ਬੈਲਟ, ਬੈਟਰੀ ਵਾਲਾ ਟਰਾਈਸਾਈਕਲ, ਟਰਾਈਸਾਈਕਲ, ਬਲਾਇੰਡ ਸਟੂਡੈਂਟ ਨੂੰ ਸਮਾਰਟ ਫ਼ੋਨ, ਕੈਲੀਪਰ, ਫਹੁੜੀਆਂ ਆਦਿ ਸਮਾਨ ਵੰਡਿਆ ਜਾਵੇਗਾ। ਉਹਨਾਂ ਦੱਸਿਆ ਕਿ ਸੰਸਥਾ ਹੁਣ ਤੱਕ ਚਾਰ ਕਰੋੜ ਰੁਪਏ ਦਾ ਸਮਾਨ ਕੇਂਦਰ ਸਰਕਾਰ ਦੀ ਮਦਦ ਨਾਲ ਅਡਿਪ ਅਤੇ ਆਰ ਵੀ ਵਾਈ ਯੋਜਨਾ ਅਧੀਨ ਵੰਡ ਚੁੱਕੀ ਹੈ। ਨੇਕੀ ਟੀਮ ਵੱਲੋਂ ਕੈੰਪ ਵਿੱਚ ਪਹੁੰਚੀ ਡਾਕਟਰਾਂ ਦੀ ਟੀਮ, ਮੈਨੇਜਰ ਵਿਨੈ ਭਾਰਦਵਾਜ, ਵਲੰਟੀਅਰਾਂ ਅਤੇ ਪਤਿਵੰਤਿਆਂ ਦਾ ਧੰਨਵਾਦ ਕੀਤਾ ਗਿਆ।

LEAVE A REPLY

Please enter your comment!
Please enter your name here