

ਫਗਵਾੜਾ 7 ਮਾਰਚ (ਸਾਰਾ ਯਹਾਂ/ਸ਼ਿਵ ਕੌੜਾ) ਆਮ ਆਦਮੀ ਪਾਰਟੀ ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਹਲਕੇ ਦੇ ਸਮੂਹ ਨੀਲੇ ਕਾਰਡ ਧਾਰਕਾਂ ਨੂੰ ਪੁਰਜੋਰ ਅਪੀਲ ਕੀਤੀ ਹੈ ਕਿ ਉਹ 31 ਮਾਰਚ ਤੋਂ ਪਹਿਲਾਂ ਆਪਣੇ ਨੀਲੇ ਕਾਰਡ ਦੀ ਈ-ਕੇ.ਵਾਈ.ਸੀ. ਜਰੂਰ ਕਰਵਾਉਣ ਤਾਂ ਜੋ ਉਹਨਾਂ ਨੂੰ ਨੀਲੇ ਕਾਰਡ ਨਾਲ ਮਿਲਣ ਵਾਲੀ ਫਰੀ ਕਣਕ ਦੀ ਸੁਵਿਧਾ ਨਿਰਵਿਘਨ ਜਾਰੀ ਰਹਿ ਸਕੇ। ਉਹਨਾਂ ਦੱਸਿਆ ਕਿ ਈ-ਕੇ.ਵਾਈ.ਸੀ. ਕਰਵਾਉਣ ਲਈ ਆਪਣੇ ਵਾਰਡ ਦੇ ਸਬੰਧਤ ਡਿਪੂ ਹੋਲਡਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਜਿਹਨਾਂ ਨੀਲੇ ਕਾਰਡ ਹੋਲਡਰਾਂ ਦੀ ਈ-ਕੇ.ਵਾਈ.ਸੀ. ਪ੍ਰਕ੍ਰਿਆ 31 ਮਾਰਚ 2025 ਤੱਕ ਪੂਰੀ ਨਹੀਂ ਹੋਵੇਗੀ ਉਹਨਾਂ ਨੂੰ ਅਪ੍ਰੈਲ ਤੋਂ ਫਰੀ ਕਣਕ ਦੀ ਸੁਵਿਧਾ ਫੂਡ ਸਪਲਾਈ ਵਿਭਾਗ ਪੰਜਾਬ ਵਲੋਂ ਰੋਕ ਦਿੱਤੀ ਜਾਵੇਗੀ।























