ਨੀਤੀ ਘਾੜੇ ਕਾਰਗਿਲ ਤੋਂ ਸਬਕ ਸਿੱਖਣ ਵਿੱਚ ਰਹੇ ਅਸਫਲ: ਜਨਰਲ ਵੀ.ਪੀ. ਮਲਿਕ

0
4

ਚੰਡੀਗੜ੍ਹ, (ਸਾਰਾ ਯਹਾ,ਬਲਜੀਤ ਸ਼ਰਮਾ) 13 ਦਸੰਬਰ : ਦੇਸ਼ ਦੀਆ ਰੱਖਿਆ ਜ਼ਰੂਰਤਾਂ ਪ੍ਰਤੀ ਰਾਜਨੀਤਕ ਲੋਕਾਂ ਦੇ ਢਿੱਲੜ ਰਵੱਈਏ ਤੇ ਦੁਖ ਪ੍ਰਗਟਾਉਂਦਿਆਂ ਭਾਰਤੀ ਥਲ ਸੈਨਾ ਦੇ ਸਾਬਕਾ ਮੁਖੀ ਜਨਰਲ ਵੀ.ਪੀ. ਮਲਿਕ ਨੇ ਕਿਹਾ ਕਿ ਦੇਸ਼ ਦੇ ਨੀਤੀ ਘਾੜੇ ਕਾਰਗਿਲ ਯੁੱਧ ਤੋਂ ਸਬਕ ਸਿੱਖਣ ਵਿੱਚ ਅਸਫਲ ਰਹੇ ਹਨ ਜਿਸ ਕਾਰਨ ਦੇਸ਼ ਦੀ ਸੁਰੱਖਿਆ ਕਮਜ਼ੋਰ ਹੋੲੀ ਹੈ।

ਕਾਰਗਿਲ ਯੁੱਧ ਦੋਰਾਨ ਭਾਰਤੀ ਫੌਜ ਦੀ ਅਗਵਾਈ ਕਰਨ ਵਾਲੇ ਜਨਰਲ ਮਲਿਕ  ਨੇ ਕਿਹਾ ਕਿ ਹੁਣ ਤੱਕ ਸਾਨੂੰ ਵੱਡੇ ਪੱਧਰ ਤੇ ਸਵਦੇਸ਼ੀ ਹਥਿਆਰ ਤਿਆਰ ਕਰ ਲੈਣੇ ਚਾਹੀਦੇ ਸਨ ਅਤੇ ਦੇਸ਼ ਦੀ ਪਾਰਲੀਮੈਂਟ ਨੂੰ ਇਸ ਅਸਫ਼ਲਤਾ ਦੇ ਕਾਰਨਾਂ ਸਬੰਧੀ ਚਰਚਾ ਕਰਨੀ ਚਾਹੀਦੀ ਹੈ।

ਇਥੇ ਚਲ ਰਹੇ ਮਿਲਟਰੀ ਲਿਟਰੇਚਰ ਫੈਸਟੀਵਲ ਦੋਰਾਨ ਮੇਕ ਇਨ ਇੰਡੀਆ ਅਤੇ ਦੇਸ਼ ਦੀ ਸੁਰੱਖਿਆ ਵਿਸ਼ੇ ਤੇ ਹੋੲੀ ਪੈਨਲ ਚਰਚਾ ਦੋਰਾਨ ਚਰਚਾ ਨੂੰ ਮਘਾਉਦਿਆ ਜਨਰਲ ਮਲਿਕ ਨੇ ਕਿਹਾ ਕਿ ਦੇਸ਼ ਦੀ ਸੈਨਾ ਨੂੰ ਨਵੀਂਨਤਮ ਹਥਿਆਰ ਮੁਹੱਈਆ ਕਰਵਾਉਣ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਤੇ ਜ਼ੋਰ ਦਿੰਦਿਆਂ ਕਿਹਾ ਕਿ ਖ੍ਰੀਦ ਪ੍ਰੀਕ੍ਰਿਆ ਨੂੰ ਸੁਚਾਰੂ ਬਣਾਇਆ ਜਾਣਾ ਚਾਹੀਦਾ ਹੈ ਅਤੇ ਸਾਨੂੰ ਫੈਸਲੀਟੇਟਰ ਬਨਣਾ ਚਾਹੀਦਾ ਹੈ ਨਾ ਕਿ ਔਕੜਾਂ ਬਨਣਾ ਚਾਹੀਦਾ ਹੈ।

 ਫੋਜ ਨੂੰ ਵਿਦੇਸ਼ ਤੋਂ ਹਥਿਆਰ ਦਰਾਮਦ ਕਰਨ ਦੇ ਆਦੀ ਹੋਣ ਦੀ ਧਾਰਨਾ ਨੂੰ ਰੱਦ ਕਰਦਿਆਂ ਜਨਰਲ ਮਲਿਕ ਨੇ ਕਿਹਾ ਕਿ ਵਿਦੇਸ਼ਾਂ ਤੋਂ ਹਥਿਆਰ ਦਰਾਮਦ ਕਰਨ ਲੲੀ ਸਾਡੇ ਦੇਸ਼ ਦੀਆ ਜਨਤਕ ਖੇਤਰ ਦੀਆਂ ਇਕਾਈਆਂ ਜ਼ਿੰਮੇਵਾਰ ਹਨ ਜੋ ਕਿ ਪੂਰੀ ਤਰ੍ਹਾਂ ਲੋੜੀਂਦੇ ਹਥਿਆਰ ਦੇਣ ਵਿਚ ਅਸਮਰਥ ਹਨ।

 ਰੱਖਿਆ ਮੰਤਰਾਲੇ ਦੇ ਸਾਬਕਾ ਵਿੱਤ਼ ਸਲਾਹਕਾਰ ਅਮਿਤ ਚੋਵਿਸ    ਨੇ ਮੇਕ ਇਨ ਇੰਡੀਆ ਨੀਤੀ ਤਹਿਤ ਰੱਖਿਆ ਜ਼ਰੂਰਤਾਂ ਸਬੰਧੀ ਉਦੇਸ਼ ਤੇ ਸਵਾਲ ਉਠਾਉਂਦਿਆਂ ਕਿਹਾ ਕਿ ਇਸ ਸਬੰਧੀ ਭੰਬਲਭੂਸੇ ਦੀ ਸਥਿਤੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਨਿਰਧਾਰਤ ਗੋਲ ਹਾਸਲ ਕਰਨ ਲਈ ਕੋਈ ਸਪਸ਼ਟ ਨੀਤੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕੀਮਤ ਕਟੋਤੀ ਸਵਦੇਸ਼ੀ ਹਥਿਆਰ ਤਿਆਰ ਕਰਨ ਦਾ ਮੁੱਖ ਟੀਚਾ ਨਹੀਂ ਹੋਣਾ ਚਾਹੀਦਾ।

ਉਨ੍ਹਾਂ  ਇਕ ਅਜਿਹੀ ਸੰਸਥਾ ਸਥਾਪਤ ਕਰਨ ਤੇ ਵੀ ਜ਼ੋਰ ਦਿੱਤਾ  ਜੋ  ਕਿ ਤੈਅ ਸਮੇਂ ਵਿੱਚ ਜੋ ਸੁਰੱਖਿਆ ਜ਼ਰੂਰਤਾਂ ਸਬੰਧੀ ਚੀਜਾਂ ਮੁਹੱਈਆ ਕਰਵਾ ਸਕੇ।ਰੱਖਿਆ ਨਾਲ ਜੁੜੇ ਮਾਮਲਿਆਂ ਨੂੰ ਨਾਅਰੇਬਾਜ਼ੀ ਨਾਲ ਜੋੜਨ ਰੁਝਾਨ ਤੋਂ ਸੁਚੇਤ ਕਰਦਿਆਂ ਲੈਫ਼ਟੀਨੈਂਟ ਜਨਰਲ ਅਰੁਣ ਸਾਹਨੀ ਨੇ  ਸੈਨਾਵਾਂ ਲਈ ਹੋਰ ਫੰਡ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਹ ਫੰਡ ਯੁੱਧ ਸਾਜ਼ੋ ਸਾਮਾਨ ਦੇ ਨਵੀਨੀਕਰਨ ਲਈ ਲੋੜੀਂਦੇ ਹਨ।

ਲੈਫ਼ਟੀਨੈਂਟ ਜਨਰਲ ਸਾਹਨੀ ਨੇ ਕਿਹਾ ਕਿ ਜਨਤਕ ਖੇਤਰ ਦੀਆਂ ਇਕਾਈਆਂ ਵਲੋਂ ਤਿਆਰ ਗੈਰ ਵਰਤੋਯੋਗ ਹਥਿਆਰ ਤਿਆਰ ਕਰਨ ਲਈ ਜੁਆਬਦੇਹ ਕਰਨਾ ਚਾਹੀਦਾ ਹੈ।

ਪੈਨਲ ਲਿਸਟਾ ਨੇ ਕਿਹਾ ਕਿ ਭਾਰਤ ਨੂੰ ਦੁਨੀਆ ਦਾ ਵੱਡਾ ਹਥਿਆਰ ਦਰਾਮਦ ਕਰਨ ਦੇ ਟੈਗ ਦਾ ਲਾਭ ਉਠਾਉਂਦਿਆਂ ਵਿਦੇਸ਼ੀ ਸਪਲਾਇਰ ਨਾਲ ਸੋਦਾ ਕਰਨਾ ਚਾਹੀਦਾ ਹੈ।

ਬਹਿਸ ਦਾ ਮੁੱਢ ਬੰਨਦਿਆ ਰਾਹੁਲ ਬੇਦੀ ਨੇ ਕਿਹਾ ਕਿ ਹੁਣ ਤੱਕ ਸਾਡੀ ਸਮਰੱਥਾ ਤੇ ਸਾਡੀਆਂ ਪ੍ਰਾਪਤੀਆਂ ਵਿਚ ਬਹੁਤ ਅੰਤਰ ਹੈ।

ਮੇਕ ਇਨ ਇੰਡੀਆ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਇਕ ਪਾਸੇ  ਬੈਲਸਟਿਕ ਮਿਜ਼ਾਇਲ ਦਾਗ਼ ਦੇ ਹਾਂ ਤੇ ਦੂਜੇ ਪਾਸੇ ਅਜੇ ਤੱਕ ਅਸੀਂ ਇੰਨਸਾਸ ਰਾਈਫ਼ਲ ਬਨਾਉਣ ਦੇ ਸਮਰੱਥ ਨਹੀਂ ਹਾਂ।

LEAVE A REPLY

Please enter your comment!
Please enter your name here