

ਮਾਨਸਾ 06 ਅਕਤੂਬਰ 2019 (ਸਾਰਾ ਯਹਾ,ਬਲਜੀਤ ਸ਼ਰਮਾ):- ਨਿਰਵੈਰ ਕਲੱਬ (ਰਜਿ:) ਮਾਨਸਾ ਅਤੇ ਮਾਨਸਾ ਮੈਡੀਸਿਟੀ ਸੁਪਰ ਸ਼ਪੈਸਲੀਟੀ ਹਸਪਤਾਲ ਦੇ
ਸਹਿਯੋਗ ਨਾਲ ਸਥਾਨ ਰਮਨ ਸਿੰਘ ਫੌਜੀ ਧਰਮਸ਼ਾਲਾ ਵਾਰਡ ਨੰ. 1 ਮਾਨਸਾ ਵਿਖੇ ਕਲੱਬ ਦੇ ਚੈਅਰਮੈਨ ਮਨਜੀਤ ਸਿੰਘ ਗਿੱਲ ਦੇ ਜਨਮ ਦਿਨ
ਮੌਕੇ ਤੇ ਮੁਫਤ ਜਾਂਚ ਕੈਂਪ ਲਗਾਇਆ ਗਿਆ। ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਮਾਜਵਾਦੀ ਡਾ. ਰਾਘਵ ਅਰੌੜਾ (ਮੈਡੀਸਨ) ਤੇ ਡਾ.
ਜਤਿੰਦਰ ਕੁਮਾਰ (ਜਨਰਲ ਅਤੇ ਲੈਪਰੋਸਕੋਪਿਕ ਗੈਸਟਰੋ ਸਰਜਨ ਹਰ ਤਰ੍ਹਾਂ ਦੇ ਆਪ੍ਰੇਸ਼ਨਾਂ ਅਤੇ ਪੇਟ ਦੇ ਰੋਗਾਂ ਦੇ ਮਾਹਿਰ ) ਇਸ ਕੈਂਪ ਵਿੱਚ
ਲਗਭਗ 84 ਮਰੀਜਾਂ ਨੇ ਮੁਫਤ ਚੈਂਕ ਅੱਪ ਅਤੇ ਮੁਫਤ ਦਵਾਈਆਂ ਮੁਹੱਈਆਂ ਕਰਵਾਈਆ ਗਈਆਂ। ਇਸ ਮੌਕੇ ਤੇ ਫਰੀ ਬਲੈਡ ਸ਼ੂਗਰ, ਬੀ.ਪੀ.,
ਏ.ਸੀ.ਜੀ. ਆਦਿ ਦੇ ਟੈਸਟ ਕੀਤੇ ਗਏ। ਅਤੇ ਨਾਲ ਹੀ ਕਲੱਬ ਦੇ ਚੈਅਰਮੈਨ ਮਨਜੀਤ ਸਿੰਘ ਗਿੱਲ ਤੇ ਪ੍ਰਧਾਨ ਲਾਭ ਸਿੰਘ ਵੱਲੋਂ ਸੰਬੋਧਨ ਕਰਦੇ
ਹੋਏ ਕਿਹਾ ਕਿ ਸਾਨੂੰ ਇਹੋ ਜਿਹੀ ਖੁਸ਼ੀ ਦੇ ਮੌਕੇ ਤੇ ਫਾਲਤੂ ਖਰਚ ਕਰਨ ਦੀ ਵਜਾਏ ਲੋੜਵੰਦ ਗਰੀਬਾਂ ਦੀ ਮੱਦਦ ਕਰਨੀ ਚਾਹੀਦੀ ਹੈ। ਅਖੀਰ
ਵਿੱਚ ਕਲੱਬ ਵੱਲੋਂ ਬੁਲਾਈ ਹੋਈ ਹਸਪਤਾਲ ਦੀ ਟੀਮ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਹਾਜ਼ਰ ਕਲੱਬ ਦੇ ਮੈਂਬਰ :-ਗੁਰਵਿੰਦਰ ਸਿੰਘ (ਗਿੰਨੀ), ਗੁਰਪ੍ਰੀਤ ਸਿੰਘ, ਨਿਰਮਲ ਸਿੰਘ, ਰਣਵੀਰ ਸਿੰਘ (ਬੱਬੂ), ਹਰਜਿੰਦਰ ਸਿੰਘ,
ਕੁਲਵਿੰਦਰ ਸਿੰਘ, ਜਸਵੰਤ ਸਿੰਘ, ਬੂਟਾ ਸਿੰਘ, ਮੇਜਰ ਸਿੰਘ (ਜੇ.ਈ.) ਆਦਿ ਸ਼ਾਮਿਲ ਰਹੇ।






















