ਅਵਾਰਾ ਪਸ਼ੂ ਸੰਘਰਸ ਕਮੇਟੀ ਦਾ ਸੰਘਰਸ ਅੱਜ 24 ਵੇਂ ਦਿਨ ਜਾਰੀ 9 ਅਕਤੂਬਰ ਨੂੰ ਮਾਨਸਾ ਸ਼ਹਿਰ ਦੇ ਬੱਚੇ ਸੜਕਾਂ ਉਪਰ ਉੱਤਰ ਕੇ ਕਰਨਗੇ ਰੋਸ਼ ਮਾਰਚ

0
31

ਮਾਨਸਾ (ਸਾਰਾ ਯਹਾ,ਹੀਰਾ ਸਿੰਘ ਮਿੱਤਲ) ਅਵਾਰਾ ਪਸ਼ੂ ਸੰਘਰਸ ਕਮੇਟੀ ਮਾਨਸਾ ਦਾ ਸੰਘਰਸ ਅੱਜ 24ਵੇਂ ਦਿਨ ਜਾਰੀ ਰਿਹਾ।ਅੱਜ ਅਵਾਰਾ ਪਸ਼ੂ ਸੰਘਰਸ ਕਮੇਟੀ ਮਾਨਸਾ ਵੱਲੋਂ ਪਿੰਡਾਂ ਵਿੱਚ ਚੇਤਨਾਂ ਅਤੇ ਲਾਮਬੰਦੀ ਰੈਲੀਆਂ ਦੀ ਸੁਰੂਆਤ ਕੀਤੀ ਜਾ ਰਹੀ ਹੈ। ਉਥੇ ਮਿਤੀ 09 ਅਕਤੂਬਰ 2019 ਦਿਨ ਬੁੱਧਵਾਰ ਨੂੰ ਮਾਨਸਾ ਸ਼ਹਿਰ ਦੇ ਬੱਚੇ ਸਿਨੇਮਾ ਰੋਡ ਤੋਂ ਹੁੰਦੇ ਹੋਏ ਗਊਸ਼ਾਲਾ ਰੋਡ, ਖੂਹ ਵਾਲੀ ਗਲੀ, ਬਾਰਾਂ ਹੱਟਾਂ ਚੋੌਕ, ਗੁਰੂਦੁਆਰਾ ਚੌਕ ਧਰਨੇ ਵਾਲੀ ਜਗ੍ਹਾਂ ਤੱਕ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸ਼ਨ ਦੇ ਖਿਲਾਫ ਰੋਸ ਮਾਰਚ ਕਰਨਗੇ ਕਿਉਂਕਿ 24 ਦਿਨਾਂ ਤੋਂ ਮਾਨਸਾ ਸ਼ਹਿਰ ਵਿੱਚ ਅਵਾਰਾਂ ਪਸ਼ੂਆਂ ਦੇ ਹੱਲ ਲਈ ਅਵਾਰਾ ਪਸ਼ੂ ਸੰਘਰਸ ਕਮੇਟੀ ਮਾਨਸਾ ਕਮੇਟੀ ਦਾ ਸੰਘਰਸ ਜਾਰੀ ਹੈ। ਅਵਾਰਾ ਪਸ਼ੂਆਂ ਦਾ ਹੱਲ ਹੋਣ ਦੀ ਥਾਂ ਇਹ ਸਮੱਸਿਆਂ ਮਾਨਸਾ ਜਿਲ੍ਹੇ ਵਿੱਚ ਹੋਰ ਗੰਭੀਰ ਹੋ ਗਈ ਹੈ।ਜਿਸ ਕਾਰਣ ਸ਼ਹਿਰ ਵਾਸੀਆ ਭਾਰੀ ਰੋਸ਼ ਪਾਇਆ ਜਾ ਰਿਹਾ ਹੈ। ਜਿਸ ਕਾਰਣ ਮਾਨਸਾ ਸ਼ਹਿਰ ਦੇ ਬੱਚਿਆਂ ਨੇ ਸੜਕਾਂ ਉਪਰ ਆਕੇ ਰੋਸ਼ ਮਾਰਚ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੀਆਂ ਡਾ. ਜਨਕ ਰਾਜ ਸਿੰਗਲਾ ਅਤੇ ਮਨਜੀਤ ਸਦਿਊੜਾ ਨੇ ਦੱਸਿਆਂ ਕਿ ਮਾਨਸਾ ਜਿਲ੍ਹੇ ਦੇ ਲੋਕਾਂ ਵਿੱਚ ਬਹੁਤ ਭਾਰੀ ਰੋਸ ਹੈ ਕਿ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸ਼ਨ ਅਵਾਰਾਂ ਪਸ਼ੂਆਂ ਦੀ ਸਮੱਸਿਆਂ ਦੇ ਹੱਲ ਲਈ ਬਿਲਕੁਲ ਧਿਆਨ ਨਹੀਂ ਦੇ ਰਿਹਾ। ਜਿਸ ਕਾਰਣ ਮਾਨਸਾ ਸ਼ਹਿਰ ਦੇ ਛੋਟੇ ਛੋਟੇ ਬੱਚਿਆਂ ਨੇ ਸੜਕ ਉਪਰ ਆਕੇ ਜਿਲ੍ਹਾ ਪ੍ਰਸ਼ਾਸ਼ਨ ਅਤੇ ਸਰਕਾਰ ਦੇ ਖਿਲਾਫ ਰੋਸ ਮਾਰਚ ਕੱਢਣ ਦਾ ਫੈਸਲ ਲਿਆ ਹੈ।ਇਸ ਮਾਰਚ ਵਿੱਚ ਅਵਾਰਾ ਪਸ਼ੂ ਸੰਘਰਸ ਕਮੇਟੀ ਮਾਨਸਾ ਦੇ ਮੈਂਬਰ ਵੀ ਹਿੱਸਾ ਲੈਣਗੇ ।ਅੱਜ ਧਰਨੇ ਨੂੰ ਸੰਬੋਧਨ ਕਰਦਿਆ ਰੁਲਦੂ ਸਿੰਘ ਅਤੇ ਪ੍ਰੇਮ ਅਗਰਵਾਲ ਨੇ ਦੱਸਿਆ ਕਿ ਮਿਤੀ 07H10H2019 ਦਿਨ ਸੋ਼ਮਵਾਰ ਨੂੰ ਲੱਖਾ ਸਿਧਾਨਾ ਅਵਾਰਾ ਪਸ਼ੂ ਸੰਘਰਸ ਕਮੇਟੀ ਮਾਨਸਾ ਨੂੰ ਆਪਣਾ ਸਮਰਥਨ ਦੇਣ ਲਈ ਧਰਨੇ ਵਿੱਚ ਪਹੁੰਚ ਰਹੇ ਹਨ।ਇਸ ਧਰਨੇ ਵਿਚ ਬੈਠਣ ਵਾਲੇ ਵਿਅਕਤੀਆਂ ਦੀ ਗਵਾਹੀ ਕਲਵਿੰਦਰ ਸਿੰਘ ਉਡਤ ਨੇ ਕੀਤੀ ਅਤੇ ਆਪਣੀ ਜੱਥੇਬੰਦੀ ਸੀ.ਪੀ.ਆਈ.ਐਮ. ਵੱਲੋਂ ਇਸ ਧਰਨੇ ਨੂੰ ਸਮਰਥਨ ਦਿੱਤਾ ਅਤੇ ਉਨ੍ਹਾਂ ਦੀ ਜੱਥੇਬੰਦੀ ਵੱਲੋ ਹਰ ਰੋਜ ਇਸ ਧਰਨੇ ਵਿੱਚ ਸਾਮਿਲ ਹੋਣ ਦਾ ਐਲਾਨ ਕੀਤਾ।ਧਰਨੇ ਵਿੱਚ ਬੈਠਣ ਵਾਲੇ 11 ਵਿਅਕਤੀਆ ਦੇ ਨਾਮ ਬਲਦੇਵ ਸਿੰਘ, ਗੁਰਪਿਆਰ ਸਿੰਘ ਫੱਤਾ,ਸੰ਼ਕਰ ਸਿੰਘ ਜਟਾਣਾ, ਰਾਜ ਕੁਮਾਰ ਗਰਗ,ਰਾਜੂ ਗੋਸੁਆਮੀ, ਗੁਰਮੁੱਖ ਸਿੰਘ ਬਾਜੇਵਾਲਾ, ਸਿਮਰੂ ਸਿੰਘ ਵਰਨ,ਤੇਜਾ ਸਿੰਘ ਹੀਰਕੇ, ਕਾਲਾ ਸ਼ਾਹ ਭੰਮੇ, ਗੁਰਜੰਟ ਸਿੰਘ ਕੋਟੜਾ, ਇਸ ਧਰਨੇ ਵਿੱਚ ਮਨੀਸ ਬੱਬੀ ਦਾਨੇਵਾਲੀਆਂ, ਗੁਰਲਾਭ ਸਿੰਘ ਮਾਹਲ, ਪ੍ਰੇਮ ਅਗਰਵਾਲ, ਡਾ. ਧੰਨ ਮੱਲ ਗੋਇਲ, ਬਿਕਰ ਸਿੰਘ ਮਾਘਣੀਆਂ, ਜਸਵੀਰ ਕੋਰ, ਕਰਨੈਲ ਸਿੰਘ, ਸੁਖਚਰਨ ਸਿੰਘ ਦਾਨੇਵਾਲੀਆਂ, ਨਿਮਰਨ ਸਿੰਘ ਝੂੰਡਕੇ, ਪਰਮਜੀਤ ਬੱਚੀ,ਮੰਗਾ ਸਿੰਘ, ਜੱਗਾ ਸਿੰਘ ਆਦਿ ਹਾਜਰ ਸਨ।

LEAVE A REPLY

Please enter your comment!
Please enter your name here