*ਨਹਿਰੂ ਯੂਵਾ ਕੇਦਰ ਮਾਨਸਾ ਵੱਲੋ ਕੌਮੀ ਯੁਵਾ ਹਫਤੇ ਦੋਰਾਨ ਧੀਆਂ ਦੀ ਲੋਹੜੀ ਬਣਾਈ ਗਈ*

0
31

ਮਾਨਸਾ 12,ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼) :ਨਹਿਰੂ ਯੂਵਾ ਕੇਂਦਰ ਮਾਨਸਾ ਵੱਲੋਂ ਸਵਾਮੀ ਵਿਵੇਕਾਨੰਦ ਦੀ ਯਾਦ  ਵਿੱਚ ਮਨਾਏ ਜਾ ਰਹੇ ਕੌਮੀ ਯੁਵਾ ਹਫਤੇਂ ਦਾ ਸਭਿਆਚਾਰ  ਪ੍ਰੋਗਰਾਮ ਦਾ ਦਿਨ ਪਿੰਡ ਰੜ੍ਹ ਵਿੱਚ ਧੀਆਂ ਦੀ ਲੋਹੜੀ ਮਣਾ ਕੇ ਮਾਨਇਆ ਗਿਆ।ਜਿਲਾ ਯੂਥ ਅਫਸਰ ਸਰਬਜੀਤ ਸਿੰਘ ਦੀ ਅਗਵਾਈ ਹੇਠ ਅਤੇ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਡਾ.ਸੰਦੀਪ ਘੰਡ ਦੀ ਦੇਖਰੇਖ ਹੇਠ ਕਰਵਾਏ ਗਏ ਇਸ ਪੋ੍ਰਗਰਾਮ ਵਿੱਚ ਪਿੰਡ ਦੀਆ 5 ਨਵਜੰਮੀਆ ਬੱਚੀਆ ਕਿਰਨਦੀਪ ਕੌਰ , ਸਿਮਰਤ ਕੌਰ ਨਵਨੀਤ ਕੌਰ ਐਸਮੀਤ ਕੌਰ ਅਤੇ ਸਹਿਜਪ੍ਰੀਤ ਕੌਰ ਅਤੇ ਉਹਨਾਂ ਦੇ ਮਾਪਿਆ  ਨੂੰ ਵੀ  ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋ ਸਨਮਾਨਿਤ ਕੀਤਾ ਗਿਆ।  
ਸਨਮਾਨ ਕਰਨ ਦੀ ਰਸਮ ਅਦਾ ਕਰਦਿਆਂ  ਨਹਿਰੂ ਯੁਵਾ ਕੇਂਦਰ ਮਾਨਸਾ ਬਲਾਕ ਭੀਖੀ ਦੇ ਇੰਚਾਰਜ ਬੇਅੰਤ ਕੌਰ, ਗੁਰਪ੍ਰੀਤ ਕੌਰ ਵਲੰਟੀਅਰਜ ਨੇ ਕਿਹਾ ਕਿ ਲੜਕੀਆਂ ਕਿਸੇ ਗੱਲ ਤੋ ਵੀ ਲੜਿਕਆਂ ਤੋਂ ਘੱਟ ਨਹੀ ਅਤੇ ਲੜਕੀਆਂ ਨੇ ਹਰ ਖੇਤਰ ਵਿੱਚ ਆਪਣੀ ਹੋਂਦ ਦਾ ਪ੍ਰਗਟਾਵਾ ਕੀਤਾ ਹੈ।ਉਹਨਾਂ ਕਿਹਾ ਕਿ ਅਸੀ ਦੇਖਦੇ ਹਾਂ ਕਿ ਦੇਸ਼ ਦੀ ਸਰਹੱਦ ਤੇ ਵੀ ਲੜਕੀਆਂ ਆਪਣੀ ਜਿੰਮੇਵਾਰੀ ਬਾਖੂਬੀ ਨਿਭਾ ਰਹੀਆਂ ਹਨ।ਉਹਨਾਂ ਸਿਖਲਾਈ ਪ੍ਰਾਪਤ ਕਰਨ ਵਾਲੀਆਂ ਲੜਕੀਆਂ ਨੂੰ ਅਪੀਲ ਕੀਤੀ ਕਿ ਉਹ ਸਿਖਲਾਈ ਪ੍ਰਾਪਤ ਕਰਨ ਤੋਂ ਬਾਅਦ ਇਸ ਨੂੰ ਆਪਣਾ ਰੋਜਗਾਰ ਵੀ ਬਣਾਉਣ ਜਿਸ ਨਾਲ ਉਹਨਾਂ ਦਾ ਆਰਿਥਕ ਪੱਧਰ ਵੀ ਉੱਚਾ ਹੋਵੇਗਾ।
ਇਸ ਮੋਕੇ ਬੋਲਦਿਆਂ ਐਡੋਵਕੇਟ ਮੰਜੂ ਬਾਲਾ ਨੇ ਕਿਹਾ ਕਿ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਇਸ ਸਾਲ ਤਿੰਨ ਪਿੰਡਾਂ ਰੜ ਭਾਈਦੇਸਾ ਅਤੇ ਗੇਹਲੇ ਵਿੱਚ ਸਿਲਾਈ ਸੈਟਰ ਖੋਲੇ ਗਏ ਹਨ ਜਿਸ ਵਿੱਚ 75 ਲੜਕੀਆਂ ਨੂੰ ਸਿਲਾਈ ਕਢਾਈ ਦੇ ਨਾਲ ਨਾਲ ਬਿਊਟੀ ਪਾਰਲਰ ਦੀ ਵੀ ਟਰੇਨਿੰਗ ਦਿੱਤੀ ਜਾ ਰਹੀ ਹੈ।
ਬੀਬੀ ਭਾਨੀ ਕਲੱਬ ਦੀ ਪ੍ਰਧਾਨ ਰਾਜਦੀਪ ਕੌਰ, ਕਰਮਜੀਤ ਕੌਰ ਅਤੇ ਗੁਰਮੀਤ ਕੌਰ ਨੇ ਉਹਨਾਂ ਦੇ ਪਿੰਡ ਵਿੱਚ ਸਿਲਾਈ ਸੈਟਰ ਖੋਲਣ ਅਤੇ ਪਿੰਡ ਦੀਆਂ ਨਵਜਨਮੀਆਂ ਲੜਕੀਆਂ ਨੂੰ ਸਨਮਾਨਤਿ ਕਰਨ ਲਈ ਯੁਵਾ ਕੇਂਦਰ ਮਾਨਸਾ ਦਾ ਧੰਨਵਾਦ ਕੀਤਾ।
ਇਸ ਮੌਕੇ ਲੜਕੀਆਂ ਵੱਲੋਂ ਲੋਹੜੀ ਬਾਲੀ ਗਈ ਅਤੇ ਲੜਕੀਆਂ ਵੱਲੋ ਗੀਤ ਸੰਗੀਤ ਅਤੇ ਗਿੱਧੇ ਦੀ ਪੇਸ਼ਕਾਰੀ ਕਰਕੇ ਆਨੰਦ ਮਾਣਿਆ ਗਿਆ।ਇਸ ਮੌਕੇ ਹੋਰਨਾ ਤੋ ਇਲਾਵਾ ਸਿਲਾਈ ਟੀਚਰ ਪਰਮਜੀਤ ਸਿੰਘ, ਗੁਰਪ੍ਰੀਤ ਅੱਕਾਵਾਲੀ ਅਤੇ ਪਿੰਡ ਦੀਆਂ ਅੋਰਤਾਂ ਨੇ ਸਮੂਲੀਅਤ ਕੀਤੀ। 

LEAVE A REPLY

Please enter your comment!
Please enter your name here