

ਮਾਨਸਾ (ਸਾਰਾ ਯਹਾਂ/ਬੀਰਬਲ ਧਾਲੀਵਾਲ) ਨੋਜਵਾਨਾਂ ਨੂੰ ਆਪਣੇ ਵਿੱਚ ਸਕਾਰਆਤਮਕ ਸੋਚ ਪੈਦਾ ਕਰਨ ਲਈ ਵੱਧ ਤੋਂ ਵੱਧ ਇਤਹਾਸ ਦੀਆਂ ਕਿਤਾਬਾਂ ਪੜਨੀਆਂ ਚਾਹੀਦੀਆਂ ਹਨ।ਇਸ ਗੱਲ ਦਾ ਪ੍ਰਗਟਾਵਾ ਸਹਾਇਕ ਡਾਇਰਕੇਟਰ ਯੁਵਕ ਸੇਵਾਵਾਂ ਮਾਨਸਾ ਰਘਵੀਰ ਸਿੰਘ ਮਾਨ ਨੇ ਕੋਮੀ ਯੁਵਾ ਦਿਵਸ ਤੇ ਸਵਾਮੀ ਵਿਵੇਕਾਨੰਦ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕੀਤਾ।ਇਸ ਤੋ ਪਹਿਲਾ ਉਹਨਾਂ ਅੱਜ ਦੇ ਦਿਨ ਨੋਜਵਾਨਾਂ ਨੂੰ ਵਧਾਈ ਦਿੱਤੀ।ਸ਼੍ਰੀ ਮਾਨ ਨੇ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਵਾਮੀ ਵਿਵੇਕਾਨੰਦ ਵੱਲੋ ਦਿੱਤੇ ਵਿਚਾਰਾਂ ਨੂੰ ਆਪਣੀ ਨਿੱਜੀ ਜਿੰਦਗੀ ਵਿੱਚ ਵੀ ਲਾਗੂ ਕਰਨ।ਰਘਵੀਰ ਸਿੰਘ ਮਾਨ ਨੇ ਇਹ ਵੀ ਕਿਹਾ ਕਿ ਦਿਨੋ ਦਿਨ ਨੋਜਵਾਨਾਂ ਦਾ ਨਸ਼ਿਆਂ ਵਿੱਚ ਜਾਣਾ ਇੱਕ ਚਿੰਤਾਂ ਦਾ ਵਿਸ਼ਾ ਹੈ ਇਸ ਲਈ ਨੋਜਵਾਨਾਂ ਨੂੰ ਨਸ਼ਿਆਂ ਤੋ ਦੂਰ ਰੱਖਣ ਵਿੱਚ ਯੂਥ ਕਲੱਬਾਂ ਅਹਿਮ ਭੂਮਿਕਾ ਅਦਾ ਕਰ ਸਕਦੀਆਂ ਹਨ।
ਕੋਮੀ ਯੁਵਾ ਦਿਵਸ ਸਮਾਗਮ ਨੂੰ ਸੰਬੋਧਨ ਕਰਦਿਆਂ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਅਤੇ ਪ੍ਰੋਗਰਾਮ ਦੇ ਪ੍ਰਬੰਧਕ ਡਾ.ਸੰਦੀਪ ਘੰਡ ਨੇ ਦੱਸਿਆ ਕਿ ਸਵਾਮੀ ਵਿਵੇਕਾਨੰਦ ਜੀ ਨੋਜਵਾਨਾਂ ਲਈ ਮਾਰ ਦਰਸ਼ਕ ਸਨ। ਉਹਨਾਂ ਨੇ ਦੇਸ਼ ਵਿੱਚ ਤਬਦੀਲੀ ਲਈ ਸਵੈ ਵਿਸ਼ਵਾਸ ਅਤੇ ਦ੍ਰਿੜ ਇਰਾਦੇ ਵਾਲੇ ਨੋਜਵਾਨਾਂ ਦੀ ਗੱਲ ਕਹੀ ਸੀ ਇਸ ਲਈ ਨੋਜਵਾਨਾਂ ਨੂੰ ਸ਼ਹੀਦਾਂ ਦਾ ਇਤਹਾਸ ਪੜ ਕੇ ਆਪਣੇ ਵਿੱਚ ਸਵੈ ਵਿਸ਼ਵਾਸ ਪੈਦਾ ਕਰਨਾ ਚਾਹੀਦਾ ਹੈ।
ਡਾ,ਘੰਡ ਨੇ ਦੱਸਿਆ ਕਿ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋ ਕੋਮੀ ਯੁਵਾ ਦਿਵਸ ਤੋ ਇਲਾਵਾ ਆਉਣ ਵਾਲਾ ਸਾਰਾ ਹਫਤਾ ਕੋਮੀ ਯੁਵਾ ਹਫਤੇ ਦੇ ਤੋਰ ਤੇ ਮਾਨਇਆ ਜਾਵੇਗਾ। ਜਿਸ ਵਿੱਚ 13 ਜਨਵਰੀ ਨੂੰ ਧੀਆਂ ਦੀ ਲੋਹੜੀ ਪਿੰਡ ਰੜ ਵਿੱਚ ਮਨਾਈ ਜਾਵੇਗੀ ਅਤੇ ਇਸ ਦਿਨ ਨਵ-ਜਨਮ ਲੈਣ ਵਾਲੀਆਂ ਬੱਚੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।ਇਸ ਤੋ ਇਲਾਵਾ 14 ਜਨਵਰੀ ਨੂੰ ਪਿੰਡ ਸਿਰਸੀਵਾਲਾ ਵਿੱਚ ਭਾਗੀਦਾਰੀ ਦਿਵਸ,1ੱ5 ਜਨਵਰੀ ਨੂੰ ਨੰਦਗੜ ਵਿੱਚ ਸਮਾਜ ਸੇਵਾ ਦਿਵਸ ਅਤੇ ਮਿੱਤੀ 16 ਜਨਵਰੀ ਨੂੰ ਪਿੰਡ ਅੱਕਾਂਵਾਲੀ ਵਿੱਚ ਫਿੱਟ ਇੰਡੀਆਂ ਮੁਹਿੰਮ ਤਹਿਤ ਖੇਡ ਦਿਵਸ ਮਾਨਇਆ ਜਾਵੇਗਾ।ਪਿੰਡ ਬੁਰਜ ਹਰੀ ਵਿੱਚ ਸ਼ਾਤੀ ਦਿਵਸ ਅਤੇ ਸਿਲਾਈ ਸੈਂਟਰ ਭਾਈਦੇਸਾ ਵਿੱਚ ਲਭਕੀਆਂ ਵੱਲੋਂ ਤਿਆਰ ਕੀਤੇ ਸਮਾਨ ਦੀ ਪ੍ਰਦਸ਼ਨੀ ਮਿੱਤੀ 18 ਜਨਵਰੀ ਨੂੰ ਕਰਾਈ ਜਾਵੇਗੀ।ਉਹਨਾਂ ਦੱਸਿਆ ਕਿ ਕੋਮੀ ਯੁਵਾ ਦਿਵਸ ਦਾ ਸਮਾਪਤੀ ਸਮਾਗਮ ਮਿੱਤੀ 19 ਜਨਵਰੀ ਨੂੰ ਨਹਿਰੂ ਯੂਵਾ ਕੇਂਦਰ ਮਾਨਸਾ ਵਿਖੇ ਕਰਵਾਇਆ ਜਾਵੇਗਾ ਜਿਸ ਵਿੱਚ ਚੰਗਾਂ ਕੰੰਮ ਕਰਨ ਵਾਲੀਆਂ ਯੂਥ ਕਲੱਬਾਂ,ਸਿਲਾਈ ਅਧਿਆਪਕਾਂ ਅਤੇ ਵਲੰਟੀਅਰਜ ਨੂੰ ਸਨਾਮਨਿਤ ਕੀਤਾ ਜਾਵੇਗਾ।ਉਹਨਾਂ ਇਸ ਮੋਕੇ ਸਵੀਪ ਮੁਹਿੰਮ ਬਾਰੇ ਜਾਣਕਾਰੀ ਦਿਦਿੰਆਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਨੂੰ ਵੋਟ ਦਾ ਇਤੇਮਾਲ ਕਰਨ ਲਈ ਪ੍ਰਰੇਤਿ ਕੀਤਾ ਜਾਵੇ।

ਇਸ ਮੋਕੇ ਪਿੰਡ ਮੀਆਂ ਵਿੱਚ ਚਲਾਏ ਗਏ ਸਿਲਾਈ ਸੈਂਟਰ ਦੀਆਂ ਲੜਕੀਆਂ ਨੂੰ ਸਾਰਟੀਫਿਕੇਟ ਵੀ ਵੰਡੇ ਗਏ।ਇਸ ਤੋ ਇਲਾਵਾ ਅੱਜ ਜਿਲ੍ਹੇ ਦੀਆਂ ਸਮੂਹ ਯੂਥ ਕਲੱਬਾਂ ਵੱਲੋ ਆਨਲਾਈਨ ਚਲੇ ਕੋਮੀ ਪੱਧਰ ਦੇ ਉਦਘਾਟਨੀ ਸਮਾਗਮ ਵਿੱਚ ਵੀ ਸ਼ਮੂਲੀਅਤ ਕੀਤੀ।
ਇਸ ਮੋਕੇ ਹੋਰਨਾਂ ਤੋ ਇਲਾਵਾ ਬਾਲ ਸੁਰਿਖੱਆਂ ਵਿਭਾਗ ਦੇ ਕਾਊਸਲਰ ਰਜਿੰਦਰ ਵਰਮਾ,ਕੁਲਵਿੰਦਰ ਸਿੰਘ ਮੀਆਂ,ਸੰਜੇ ਸਿੰਘ ਬਰੇਟਾ,ਬੇਅੰਤ ਕੌਰ ਕਿਸ਼ਨਗੜ ਫਰਵਾਹੀ,ਮਨੋਜ ਕੁਮਾਰ ਛਾਪਿਆਂਵਾਲੀ,ਗੁਰਦੀਪ ਸਿੰਘ ਪ੍ਰਧਾਨ ਬਰੇਟਾ,ਗੁਰਲਾਲ ਸਿੰਘ ਹਸਨਪੁਰ ਨੇ ਵੀ ਸੰਬੋਧਨ ਕੀਤਾ।























